ਫ਼ਿਰੋਜ਼ਪੁਰ: ਕੋਵਿਡ ਦੇ ਮੱਦੇਨਜਰ ਮਾਰਕਿਟ ਕਮੇਟੀਆਂ ਜਾਰੀ ਕਰਣਗੀਆਂ ਐਂਟਰੀ ਪਾਸ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਜ਼ਿਲੇ ਵਿਚ ਕਣਕ ਦੀ ਸਰਕਾਰੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਲਈ ਕੋਵਿਡ ਦੇ ਮੱਦੇਨਜਰ ਮੰਡੀਆਂ ਵਿਚ ਸੈਨੇਟਾਇਜਰ ਦੀ ਸਪ੍ਰੇਅ ਵੀ ਕੀਤੀ ਗਈ ਹੈ ਅਤੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨ ਲਈ ਹੋਰ ਢੁੱਕਵੇਂ ਇੰਤਜਾਮ ਵੀ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਗੁਰਪਾਲ ਸਿੰਘ ਚਾਹਲ  ਨੇ ਦਿੱਤੀ ।

Advertisements

ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਮੰਡੀ ਵਿਚ ਕਣਕ ਲੈਕੇ ਆਉਣ ਸਮੇਂ ਮਾਸਕ ਜਾਂ ਕਿਸੇ ਹੋਰ ਕਪੜੇ ਨਾਲ ਆਪਣਾ ਨੱਕ ਮੂੰਹ ਢੱਕ ਕੇ ਰੱਖਣ ਅਤੇ ਮੰਡੀ ਵਿਚ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰਨ। ਉਨਾਂ ਨੇ ਕਿਸਾਨਾਂ ਨੂੰ ਸੁੱਕੀ ਫਸਲ ਮੰਡੀ ਵਿਚ ਲਿਆਉਣ ਦੀ ਅਪੀਲ ਕੀਤੀ ਹੈ ਅਤੇ ਦੱਸਿਆ ਕਿ ਇਸ ਵਾਰ ਕਣਕ ਦਾ ਸਰਕਾਰੀ ਭਾਅ 1975 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਕਣਕ ਦੇ ਦਾਣਿਆਂ ਵਿਚ ਨਮੀ ਦੀ ਮਾਤਰਾ 12 ਫੀਸਦੀ ਤੋਂ ਜਿਆਦਾ ਨਾ ਹੋਵੇ।ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਸਾਰੇ ਇੰਤਜਾਮ ਕੀਤੇ ਜਾ ਰਹੇ ਹਨ।

ਉਨਾਂ ਨੇ ਕਿਹਾ ਕਿ ਇਸ ਸਾਲ ਵੀ ਪਿੱਛਲੇ ਸਾਲ ਵਾਂਗ ਕਿਸਾਨਾਂ ਨੂੰ ਐਂਟਰੀ ਪਾਸ ਜਾਰੀ ਕੀਤੇ ਜਾਣਗੇ ਤਾਂ ਜੋ ਕੋਵਿਡ ਦੇ ਮੱਦੇਨਜਰ ਮੰਡੀਆਂ ਵਿਚ ਭੀੜ ਨਾ ਹੋਵੇ। ਕਿਸਾਨ ਮੰਡੀ ਵਿਚ ਫਸਲ ਲਿਆਉਣ ਤੋਂ ਪਹਿਲਾਂ ਆਪਣੇ ਆੜਤੀਏ ਦੇ ਮਾਰਫ਼ਤ ਐਂਟਰੀ ਪਾਸ ਜਰੂਰ ਪ੍ਰਾਪਤ ਕਰਨ ਅਤੇ ਐਂਟਰੀ ਪਾਸ ਤੇ ਦਰਜ ਮਿਤੀ ਨੂੰ ਹੀ ਕਣਕ ਲੈ ਕੇ ਆਉਣ ਕਿਉਂਕਿ ਕੋਵਿਡ ਦੇ ਮੱਦੇਨਜਰ ਕਿਸਾਨ ਵੀਰਾਂ ਦੀ ਸੁਰੱਖਿਆ ਬਹੁਤ ਜਰੂਰੀ ਹੈ। ਉਨਾਂ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਖਰੀਦ ਕੀਤਾ ਜਾਵੇਗਾ ਅਤੇ ਜਿਸ ਤਰਾਂ ਪਿੱਛਲੇ ਸਾਲ ਸੌਖ ਨਾਲ ਕਿਸਾਨਾਂ ਨੇ ਕਣਕ ਵੇਚੀ ਸੀ ਇਸ ਸਾਲ ਵੀ ਉਸੇ ਤਰਾਂ ਇਸ ਸਾਲ ਵੀ ਪੂਰੀ ਅਸਾਨੀ ਨਾਲ ਕਣਕ ਦੀ ਵਿਕਰੀ ਕਰ ਸਕਣਗੇ।

LEAVE A REPLY

Please enter your comment!
Please enter your name here