ਨੌਜਵਾਨਾਂ ਨੇ ਨਾਬਾਲਗ ਕੁੜੀ ਨਾਲ ਹੋਈ ਦਰਿੰਦਗੀ ਦੇ ਵਿਰੋਧ ਵਿੱਚ ਕਾਤਲਾਂ ਨੂੰ ਫਾਂਸੀ ਦੀ ਸਜਾ ਦੇਣ ਦੀ ਮੰਗ ਕੀਤੀ

ਬੁੱਲੋਵਾਲ (ਦ ਸਟੈਲਰ ਨਿਊਜ਼)। ਰਿਪੋਰਟ- ਅਭਿਸ਼ੇਕ ਕੁਮਾਰ। ਟਾਂਡਾ ਦੇ ਦਲਿਤ ਸਮਾਜ ਦੇ ਨੌਜਵਾਨਾਂ ਨੇ ਹੁਸ਼ਿਆਰਪੁਰ ਦੇ ਪਿੰਡ ਦਿਓਵਾਲ ਵਿੱਚ ਦਲਿਤ ਸਮਾਜ ਦੀ ਨਾਬਾਲਗ ਕੁੜੀ ਨਾਲ ਹੋਈ ਦਰਿੰਦਗੀ ਨਾਲ ਮਾਰਨ ਦੇ ਵਿਰੋਧ ਵਿੱਚ ਰੋਸ ਵਿਖਾਵਾ ਕਰਦੇ ਹੋਏ ਕਾਤਲਾਂ ਨੂੰ ਫਾਂਸੀ ਦੀ ਸਜਾ ਦੇਣ ਦੀ ਮੰਗ ਕੀਤੀ ਹੈ। ਵਿਸ਼ਾਲ ਖੋਸਲਾ ਅਤੇ ਕਰਨ ਟਾਂਡਾ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਚੋਂਕ ਵਿੱਚ ਹੋਏ ਇਸ ਰੋਸ ਵਿਖਾਵੇ ਦੌਰਾਨ ਸੂਬੇ ਵਿੱਚ ਔਰਤਾਂ ਅਤੇ ਦਲਿਤ ਭਾਈਚਾਰੇ ਉੱਤੇ ਅੱਤਿਆਚਾਰਾਂ ਵਿੱਚ ਹੋਏ ਵਾਧੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸਰਕਾਰ ਦਾ ਪੁਤਲਾ ਫੂਕਿਆ ਗਿਆ। ਉਨ੍ਹਾਂ ਜਲਾਲਪੁਰ ਵਿੱਚ ਵਿੱਚ ਬੱਚੀ ਨਾਲ ਹੋਈ ਦਰਿੰਦਗੀ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਇਹ ਮਾਮਲਾ ਵੀ ਅਜੇ ਅਦਾਲਤ ਵਿੱਚ ਲਟਕ ਰਿਹਾ ਹੈ।

Advertisements

ਉਨ੍ਹਾਂ ਹੁਣ ਦੇ ਦੁਖਾਂਤ ਸੰਬੰਧੀ ਫਾਸਟ ਟ੍ਰੈਕ ਅਦਾਲਤ ਚਲਾ ਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਮੰਨਾ ਮਹਿਰਾ, ਰਾਜੂ ਖੋਸਲਾ, ਰਾਹੁਲ ਥਾਪਰ, ਸਰਬਜੀਤ ਸਿੰਘ ਸਾਬੀ, ਪਰਮਵੀਰ, ਗੋਪੀ, ਨਿਤਿਨ, ਪ੍ਰਿੰਸ, ਰਾਜਾ, ਪ੍ਰਭ, ਅਰਸ਼, ਜਸਵਿੰਦਰ, ਪਾਰਸ, ਮੈਕਸ, ਰੂਪ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here