ਜ਼ਿਲ੍ਹੇ ਵਿੱਚ ਬਾਹਰਲੇ ਰਾਜਾਂ ਤੋਂ ਕਣਕ ਦੀ ਗੈਰ-ਕਾਨੂੰਨੀ ਢੋਆ-ਢੁਆਈ ਰੋਕਣ ਨੂੰ ਯਕੀਨੀ ਬਣਾ ਰਹੀਆਂ ਨੇ 11 ਵਿਸ਼ੇਸ਼ ਟੀਮਾਂ: ਮੁਕੇਸ਼

ਜਲੰਧਰ (द स्टैलर न्यूज़)। ਕਣਕ ਦੀ ਫ਼ਸਲ ਦੇ ਚੱਲ ਰਹੇ ਖ਼ਰੀਦ ਸੀਜ਼ਨ ਦੌਰਾਨ ਦੂਜੇ ਰਾਜਾਂ ਤੋਂ ਕਣਕ ਦੀ ਗੈਰ-ਕਾਨੂੰਨੀ ਢੋਆ-ਢੋਆਈ ਨੂੰ ਰੋਕਣ ਲਈ ਮੰਡੀ ਬੋਰਡ ਵੱਲੋਂ ਗਠਿਤ ਵਿਸ਼ੇਸ਼ ਟੀਮਾਂ ਵੱਲੋਂ ਰੋਜ਼ਾਨਾ ਆਪੋ-ਆਪਣੇ ਅਲਾਟ ਕੀਤੇ ਏਰੀਏ ਵਿੱਚ ਚੈਕਿੰਗ ਅਤੇ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ ਨੇ ਦੱਸਿਆ ਕਿ ਹਾੜੀ ਸੀਜ਼ਨ 2021 ਦੌਰਾਨ ਕਣਕ ਦੀ ਖਰੀਦ ਲਈ ਘੋਸ਼ਿਤ ਮੰਡੀਆਂ ਵਿੱਚ ਬਾਹਰਲੇ ਸੂਬਿਆਂ ਤੋਂ ਘੱਟ ਕੀਮਤ ‘ਤੇ ਕਣਕ ਖ਼ਰੀਦ ਕੇ ਲਿਆ ਕੇ ਐਮ.ਐਸ.ਪੀ. ‘ਤੇ ਵੇਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਜਾਰੀ ਹਦਾਇਤਾਂ ‘ਤੇ ਜ਼ਿਲ੍ਹੇ ਵਿੱਚ ਚੈਕਿੰਗ ਅਤੇ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਕੰਟਰੋਲਰ, ਸਿਵਲ ਸਪਲਾਈ ਖੁਰਾਕ ਅਤੇ ਖਪਤਕਾਰ ਮਾਮਲੇ ਜਲੰਧਰ ਨਾਲ ਮਿਲ ਕੇ ਸਿਵਲ ਸਪਲਾਈ ਵਿਭਾਗ ਅਤੇ ਪੰਜਾਬ ਮੰਡੀ ਬੋਰਡ, ਮਾਰਕੀਟ ਕਮੇਟੀ ਅਧਿਕਾਰੀ/ਕਰਮਚਾਰੀ ਦੀਆਂ ਗਠਿਤ ਸਾਂਝੀਆਂ ਟੀਮਾਂ ਵੱਲੋਂ ਅਲਾਟ ਕੀਤੇ ਮੰਡੀਆਂ ਦੇ ਏਰੀਏ ਵਿੱਚ ਰੋਜ਼ਾਨਾ ਚੈਕਿੰਗ ਅਤੇ ਕਾਰਵਾਈ ਦੀ ਜ਼ਿੰਮੇਵਾਰੀ ਨੂੰ ਸਖ਼ਤੀ ਨਾਲ ਨਿਭਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੰਤਵ ਲਈ 11 ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਆਪਸੀ ਤਾਲਮੇਲ ਨਾਲ ਰੋਜ਼ਾਨਾ ਚੈਕਿੰਗ ਕੀਤੀ ਜਾਂਦੀ ਅਤੇ ਕਾਰਵਾਈ ਦੀ ਪ੍ਰਗਤੀ ਰਿਪੋਰਟ ਨਾਲ ਦੀ ਨਾਲ ਜ਼ਿਲ੍ਹਾ ਮੰਡੀ ਅਫ਼ਸਰ ਅਤੇ ਡੀ.ਐਫ.ਐਸ.ਸੀ., ਜਲੰਧਰ ਨੂੰ ਭੇਜੀ ਜਾਂਦੀ ਹੈ।

Advertisements

ਜ਼ਿਲ੍ਹਾ ਮੰਡੀ ਅਫ਼ਸਰ ਨੇ ਟੀਮਾਂ ਬਾਰੇ ਵੇਰਵੇ ਸਮੇਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਕੀਟ ਕਮੇਟੀ ਜਲੰਧਰ ਸ਼ਹਿਰ ਦੇ ਨੋਟੀਫਾਈ ਏਰੀਏ ਲਈ ਸੁਰਿੰਦਰ ਪਾਲ ਸਕੱਤਰ ਮਾਰਕੀਟ ਕਮੇਟੀ (94173-87906), ਅਸ਼ੋਕ ਕੁਮਾਰ ਡੀ.ਐਫ.ਐਸ.ਓ. (98144-99338), ਜਗਮੋਹਨ ਸਿੰਘ ਏ.ਐਫ.ਐਸ.ਓ. (99887-44646), ਅਮਰੀਕ ਸਿੰਘ ਮੰਡੀ ਸੁਪਰਵਾਈਜ਼ਰ (98151-73766), ਮਾਰਕੀਟ ਕਮੇਟੀ ਭੋਗਪੁਰ ਲਈ ਸੰਜੀਵ ਕੁਮਾਰ ਸਕੱਤਰ ਮਾਰਕੀਟ ਕਮੇਟੀ (88475-78331), ਅਰੁਣ ਕੁਮਾਰ, ਏ.ਐਫ.ਐਸ.ਓ (98149-99149), ਮਾਰਕੀਟ ਕਮੇਟੀ ਆਦਮਪੁਰ ਲਈ ਸੁੱਚਾ ਸਿੰਘ ਸਕੱਤਰ ਮਾਰਕੀਟ ਕਮੇਟੀ (98154-11761) ਅਰੁਣ ਕੁਮਾਰ ਏ.ਐਫ.ਐਸ.ਓ. (98149-99149), ਮਾਰਕੀਟ ਕਮੇਟੀ ਨੂਰਮਹਿਲ ਲਈ ਤਰਸੇਮ ਸਿੰਘ ਮੰਡੀ ਸੁਪਰਵਾਈਜ਼ਰ (81980-60675) ਮੁਨੀਸ਼ ਕੁਮਾਰ ਏ.ਐਫ.ਐਸ.ਓ. (73556-72128), ਮਾਰਕੀਟ ਕਮੇਟੀ ਗੁਰਾਇਆ ਲਈ ਵਿਨੋਦ ਕੁਮਾਰ ਸਕੱਤਰ ਮਾਰਕੀਟ ਕਮੇਟੀ (99158-38949) ਮੁਨੀਸ਼ ਕੁਮਾਰ ਏ.ਐਫ.ਐਸ.ਓ.(73556-72128), ਮਾਰਕੀਟ ਕਮੇਟੀ ਫਿਲੌਰ ਲਈ ਚਮਨ ਲਾਲ ਮੰਡੀ ਸੁਪਰਵਾਈਜ਼ਰ (98559-48914), ਅਮਰਦੀਪ ਕੌਰ ਡੀ.ਐਫ.ਐਸ.ਓ. (80549-11200), ਮਾਰਕੀਟ ਕਮੇਟੀ ਨਕੋਦਰ ਲਈ ਸ਼ਿਵਜੀਤ ਕੁਮਾਰ ਸਕੱਤਰ ਮਾਰਕੀਟ ਕਮੇਟੀ (98557-38437), ਰਾਹੁਲ ਬੱਸੀ ਡੀ.ਐਫ.ਐਸ.ਓ. (93150-70176), ਮਾਰਕੀਟ ਕਮੇਟੀ ਮਹਿਤਪੁਰ ਲਈ  ਹਰਜੀਤ ਸਿੰਘ ਖਹਿਰਾ (94633-44100), ਰਾਹੁਲ ਬੱਸੀ, ਡੀ.ਐਫ.ਐਸ.ਓ. (93150-70176) ਮਾਰਕੀਟ ਕਮੇਟੀ ਸ਼ਾਹਕੋਟ/ਲੋਹੀਆਂ ਖਾਸ ਲਈ ਤੇਜਿੰਦਰ ਕੁਮਾਰ ਸਕੱਤਰ ਮਾਰਕੀਟ ਕਮੇਟੀ (98761-61724) ਅਮਿਤ ਭੱਟੀ ਡੀ.ਐਫ.ਐਸ.ਓ. (81462-36146) ਮਾਰਕੀਟ ਕਮੇਟੀ ਬਿਲਗਾ ਲਈ ਮਨਜੀਤ ਸਿੰਘ ਸਕੱਤਰ ਮਾਰਕੀਟ ਕਮੇਟੀ (70090-10336) ਮਨਿੰਦਰ ਸਿੰਘ ਇੰਸਪੈਕਟਰ (88787-18500) ਅਤੇ ਮਾਰਕੀਟ ਕਮੇਟੀ ਜਲੰਧਰ ਕੈਂਟ ਲਈ ਸੁਖਜਿੰਦਰ ਸਿੰਘ ਲੇਖਾਕਾਰ ਮਾਰਕੀਟ ਕਮੇਟੀ (88728-62704) ਵਿਪਨ ਕੁਮਾਰ ਇੰਸਪੈਕਟਰ (90564-79000) ਆਧਾਰਿਤ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਦੂਜੇ ਰਾਜਾਂ ਤੋਂ ਘਟ ਭਾਅ ‘ਤੇ ਖਰੀਦ ਕੇ ਸੂਬੇ ਵਿਚ ਐਮ.ਐਸ. ਪੀ./ ਵੱਧ ਭਾਅ ‘ਤੇ ਵੇਚਣ ਲਈ ਲਿਆਂਦੇ ਜਾ ਰਹੇ ਟਰੱਕ ‘ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ।

LEAVE A REPLY

Please enter your comment!
Please enter your name here