ਅਪ੍ਰੈਲ ਮਹੀਨੇ ਦੋਰਾਨ ਲਗਾਏ ਜਾਣ ਵਾਲੇ ਰੋਜਗਾਰ ਮੇਲੇ ਮੁਲਤਵੀ:ਗੁਰਮੇਲ ਸਿੰਘ

ਪਠਾਨਕੋਟ(ਦ ਸੱਟੈਲਰ ਨਿਊਜ਼):ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਘਰ ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਮਹੀਨ ਅਪ੍ਰੈਲ 2021 ਦੋਰਾਨ 7ਵੇਂ ਰਾਜ ਪੱਧਰੀ ਰੋਜਗਾਰ ਮੇਲੇ ਆਯੋਜਿਤ ਕੀਤੇ ਜਾਣੇ ਸਨ ਪਰ ਕਰੋਨਾ ਕਾਲ ਦੇ ਚਲਦਿਆਂ ਇਹ ਰੋਜਗਾਰ ਮੇਲੇ ਮੁਲਤਵੀ ਕੀਤੇ ਜਾਂਦੇ ਹਨ। ਇਹ ਪ੍ਰਗਟਾਵਾ ਸ੍ਰੀ ਗੁਰਮੇਲ ਸਿੰਘ ਜਿਲਾ ਰੋਜਗਾਰ ਅਫਸ਼ਰ ਪਠਾਨਕੋਟ ਨੇ ਕੀਤਾ। 

Advertisements

ਉਨਾਂ ਦੱਸਿਆ ਕਿ ਕਰੋਨਾ ਕਾਲ ਦੇ ਚਲਦਿਆਂ ਜੋ ਰੋਜਗਾਰ ਮੇਲੇ ਜਿਲਾ ਪਠਾਨਕੋਟ ਚੋਂ ਲਗਾਏ ਜਾਣੇ ਸਨ ਉਹ 30 ਅਪ੍ਰੈਲ 2021 ਤੱਕ ਮੁਲਤਵੀ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਕਰੋਨਾ ਕਾਲ ਦੋਰਾਨ ਜਾਰੀ ਕੀਤੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਰੋਜਗਾਰ ਮੇਲੇ ਪੰਜਾਬ ਸਰਕਾਰ ਦੇ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੇ ਜਾਂਦੇ ਹਨ। 

LEAVE A REPLY

Please enter your comment!
Please enter your name here