ਗੌਰਮਿੰਟ ਡਰੱਗ ਅਡੀਕਸ਼ਨ ਦੀ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਨੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

ਹੁਸਿ਼ਆਰਪੁਰ: ਗੌਰਮਿੰਟ ਡਰੱਗ ਅਡੀਕਸ਼ਨ ਦੀ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ.) ਪੰਜਾਬ ਦੀ ਸੂਬਾ ਪੱਧਰੀ ਹੜਤਾਲ ਦੀ ਕਾੱਲ ਕੀਤੀ ਗਈ ਸੀ ਜਿਸ ਦੇ ਵਿੱਚ ਪੰਜਾਬ ਭਰ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰ, ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਅਤੇ ਓ.ਓ.ਏ.ਟੀ. ਕਲੀਨਿਕਾਂ ਦੇ ਮੁਲਾਜ਼ਮ ਵਲੋਂ ਪੰਜਾਬ ਭਰ ਵਿੱਚ ਹੜਤਾਲ ਜਾਣ ਦਾ ਫੈਸਲਾ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਦੇ ਜਾਰੀ ਪੱਤਰ ਅਨੁਸਾਰ ਅਸ਼ਵਾਸਨ ਦੇਣ ਉਪਰੰਤ ਮੁਲਾਜ਼ਮਾਂ ਵਲੋਂ ਇਹ ਹੜ੍ਹਤਾਲ  15 ਦਿਨ ਤੱਕ ਸਥਗਿਤ ਕੀਤੀ ਗਈ ਹੈ।

Advertisements

ਇਸ ਮੌਕੇ ਤੇ ਸੂਬਾ ਜਨਰਲ ਸਕੱਤਰ ਪ੍ਰਸ਼ਾਂਤ ਆਦੀਆ, ਸੂਬਾ ਸਲਾਹਕਾਰ ਚੰਦਨ ਸੋਨੀ, ਸੂਬਾ ਮੀਡੀਆ ਸਲਾਹਕਾਰ ਨਰੇਸ਼ ਕੁਮਾਰ ਅਤੇ ਜਿ਼ਲ੍ਹਾ ਹੁਸਿ਼ਆਰਪੁਰ ਦੇ ਜਿ਼ਲ੍ਹਾ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਨੇ ਜਿ਼ਲ੍ਹਾ ਹੁਸਿ਼ਆਰਪੁਰ ਵਿਖੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਆਈ.ਏ.ਐਸ. ਅਤੇ ਡਾ.ਰਣਜੀਤ ਸਿੰਘ ਘੋਤਰਾ ਸਿਵਲ ਸਰਜਨ ਹੁਸਿ਼ਆਰਪੁਰ ਜੀ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਤੇ ਸ.ਗੁਰਮੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਤੇ 15 ਦਿਨਾਂ ਦੇ ਅੰਦਰ-ਅੰਦਰ ਮੁਲਾਜ਼ਮ ਹਿੱਤ ਲਈ ਕੋਈ ਫੈਸਲਾ ਨਹੀਂ ਲਿਆ ਤਾਂ ਇਹ ਹੜਤਾਲ 16ਵੇਂ ਦਿਨ ਅਣਮਿੱਥੇ ਸਮੇਂ ਲਈ ਕਰ ਦਿੱਤੀ ਜਾਵੇਗੀ।ਇਸ ਮੌਕੇ ਤੇ ਮੀਡੀਆ ਸਲਾਹਕਾਰ ਨਰੇਸ਼ ਕੁਮਾਰ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ, ਨਸ਼ਾ ਮੁਕਤ ਪੰਜਾਬ ਅਤੇ ਮਿਸ਼ਨ ਫਤਿਹ ਵਿੱਚ ਕੋਵਿਡ-19 ਸਟੇਜ-1 ਤੋਂ ਲੈ ਕੇ ਹੁਣ ਤੱਕ ਆਪਣੀਆਂ ਸੇਵਾਵਾਂ ਦੇ ਰਹੇ ਹਨ।

ਸਰਕਾਰ ਦੇ ਮੌਢੇ ਨਾਲ ਮੌਢਾ ਜੋੜ ਸਾਥ ਦੇ ਰਹੇ ਹਨ। ਪਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਫਰੰਟ ਲਾਈਨ ਹੈਲਥ  ਵਰਕਰ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਕੋਵਿਡ ਕੇਅਰ ਸੈਂਟਰਾਂ, ਆਈਸੋਲੇਸ਼ਨ ਵਾਰਡਾਂ ਦੇ ਵਿੱਚ ਵੀ ਹੁਣ ਤੱਕ ਆਪਣੀਆਂ ਡਿਊਟੀਆਂ ਦੇ ਰਹੇ ਹਨ। ਫਿਰ ਵੀ ਪੰਜਾਬ ਸਰਕਾਰ ਮੁਲਾਜ਼ਮ ਹਿੱਤ ਲਈ ਕੁਝ ਤਾਂ ਵਿਚਾਰ ਕਰੇ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਆਪਣੀਆਂ ਮੰਗਾਂ ਮਾਣਯੋਗ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ, ਪ੍ਰਮੁੱਖ ਸਕੱਤਰ ਸਿਹਤ ਪੰਜਾਬ, ਡਾਇਰੈਕਟੋਰੇਟ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਤੱਕ ਪਹੁੰਚਾਈਆਂ ਹਨ ਜੋਕਿ ਮਾਰਕ ਹੋਣ ਉਪਰੰਤ ਮੈਂਟਲ ਹੈਲਥ ਸ਼ਾਖਾ ਡਾਇਰਕੈਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਪ੍ਰੋਗਰਾਮ ਅਫਸਰ ਡਾ. ਅਨੂੰ ਚੋਪੜਾ ਦੋਸਾਂਝ ਜੀ ਵਲੋਂ ਹਰ ਵਾਰੀ ਦਬਾ ਲਈਆਂ ਜਾਂਦੀਆਂ ਹਨ ਅਤੇ ਫੋਲੋ-ਅਪ ਕਰਨ ਉਪਰੰਤ ਡਾਕਟਰ ਚੋਪੜਾ ਵਲੋਂ ਕਿਹਾ ਜਾਂਦਾ ਹੈ ਕਿ ਆਪ ਜੀ ਦੀਆਂ ਮੰਗਾਂ ਐਨ.ਐਚ.ਐਮ. ਪੰਜਾਬ ਅਤੇ ਕਾਡਾਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਮੋਹਾਲੀ ਵਲੋਂ ਖਾਰਜ ਕਰ ਦਿੱਤੀਆਂ ਜਾਂਦੀਆਂ ਹਨ ਜਦਕਿ ਅਸੀਂ ਐਨ.ਐਚ.ਐਮ. ਪੰਜਾਬ ਦੇ ਅਧੀਨ ਨਹੀਂ, ਅਸੀਂ ਮੈਂਟਲ ਹੈਲਥ ਸ਼ਾਖਾ ਅਧੀਨ ਕਾਰਜਬੱਧ ਹਾਂ। ਇਸ ਲਈ ਮੁਲਾਜ਼ਮਾਂ ਹਿੱਤ ਨੂੰ ਦੇਖਦੇ ਹੋਏ ਸਾਡੀਆਂ ਮੰਗਾਂ ਤੇ ਜਲਦੀ ਹੀ ਵਿਚਾਰ ਕੀਤਾ ਜਾਵੇ।

LEAVE A REPLY

Please enter your comment!
Please enter your name here