ਮਜਦੂਰ ਦਿਵਸ ਮੌਕੇ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮੁਕੇਰੀਆਂ ਵੱਲੋਂ ਸਟਿੱਕਰ ਮੁਹਿੰਮ ਦਾ ਆਗਾਜ਼ ਕੀਤਾ ਗਿਆ

ਮੁਕੇਰੀਆਂ/ਹਾਜੀਪੁਰ (ਪ੍ਰਵੀਨ ਸੋਹਲ): ਮਜ਼ਦੂਰ ਦਿਵਸ ਮੌਕੇ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਇਕ ਅਹਿਮ ਮੀਟਿੰਗ ਬਲਾਕ ਕਨਵੀਨਰ ਰਜਤ ਮਹਾਜਨ ਦੀ ਅਗਵਾਈ ਹੇਠ ਹੋਈ , ਜਿਸ ਵਿੱਚ ਸੂਬਾ ਕਨਵੀਨਰ ਜਸਵੀਰ ਤਲਵਾੜਾ ਅਤੇ ਸੂਬਾ ਵਿੱਤ ਸਕੱਤਰ ਵਰਿੰਦਰ ਵਿੱਕੀ ਵਿਸੇਸ਼ ਤੌਰ ਤੇ ਸਾਮਿਲ ਹੋਏ।

Advertisements

ਇਸ ਮੀਟਿੰਗ ਵਿੱਚ ਜੋਰਦਾਰ ਸ਼ਬਦਾਂ ਵਿਚ ਪੰਜਾਬ ਸਰਕਾਰ ਤੋ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ ਗਈ।ਇਸ ਮੌਕੇ ਤੇ ਇਕ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਸਟਿੱਕਰ ਮੁਹਿੰਮ ਦਾ ਆਗਾਜ਼ ਕੀਤਾ ਗਿਆ।ਇਸ ਸਟਿੱਕਰ ਮੁਹਿੰਮ ਵਿੱਚ ਪੰਜਾਬ ਦਾ ਹਰ ਇਕ ਐਨ ਪੀ ਐੱਸ ਪੀੜਤ ਕਰਮਚਾਰੀ 1ਤੋ 10 ਮਈ ਤਕ ਆਪਣੇ ਵਹਿਕਲ ਤੇ ਲਗਾ ਲਾਵੇਗਾ, ਤਾਂ ਕਿ ਆਮ ਜਨਤਾ ਨੂੰ ਸਰਕਾਰ ਦਾ ਲੋਕ ਵਿਰੋਧੀ ਚੇਹਰਾ ਸਾਫ ਦਿਖਾਈ ਦੇ ਸਕੇ।

ਪੈਨਸਨ ਬਹਾਲੀ ਸੰਘਰਸ਼ ਕਮੇਟੀ ਦੇ ਯੋਧਿਆਂ ਨੇ ਕਿਹਾ ਕਿ ਜਿਸ ਵੇਲੇ ਤਕ ਪੰਜਾਬ ਸਰਕਾਰ 200000 ਕਰਮਚਾਰੀਆਂ ਤੇ ਪੁਰਾਣੀ ਪੈਨਸਨ ਬਹਾਲ ਨਹੀਂ ਕਰਦੀ ,ਉਸ ਵੇਲੇ ਤਕ ਪੈਨਸਨ ਬਹਾਲੀ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਪੀ ਐੱਸ ਐੱਸ ਐੱਫ ਬਲਾਕ ਪ੍ਰਧਾਨ ਰਾਜੀਵ ਸ਼ਰਮਾ,ਸਤੀਸ਼ ਕੁਮਾਰ,ਡਾਕਟਰ ਰਾਜਦੀਪ ਸਿੰਘ,ਬ੍ਰਿਜ ਮੋਹਨ,ਬਲਵਿੰਦਰ ਟਾਕ ਸਾਮਿਲ ਸਨ।

LEAVE A REPLY

Please enter your comment!
Please enter your name here