ਪਾਵਰਕਾਮ ਸੀ.ਐੱਚ.ਬੀ ਠੇਕਾ ਕਾਮੇ ਪਹਿਲਾਂ ਹੀ ਫਰੰਟ ਲਾਈਨ ਤੇ ਕੰਮ ਕਰ ਰਹੇ ਹਨ, ਸਰਕਾਰ ਬਿਨਾਂ ਸਰਤ ਕਾਮਿਆਂ ਨੂੰ ਕਰੇ ਪੱਕੇ

ਹੁਸ਼ਿਆਰਪੁਰ 4 ਮਈ: ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਰਜੇਸ਼ ਕੁਮਾਰ ਨੇ ਦੱਸਿਆ ਕਿ ਪਾਵਰਕਾਮ ਸੀ ਐੱਚ ਬੀ ਠੇਕਾ ਕਾਮੇ ਕੋਰੋਨਾ ਕਹਿਰਾਂ ਤੇ ਨਿੱਜੀਕਰਨ ਦੀ ਪੋਲ ਸੀ ਤਹਿਤ ਨਿਗੂਣੀਆਂ ਤਨਖ਼ਾਹਾਂ ਤੇ ਪਹਿਲਾਂ ਹੀ ਫਰੰਟ ਲਾਈਨ ਤੇ ਕੰਮ ਕਰਦੇ ਆ ਰਹੇ ਹਨ ਪੀ ਐਚ ਬੀ ਠੇਕਾ ਕਾਮਿਆਂ ਨੂੰ ਬਹੁਤ ਹੀ ਨਿਗੂਣੀਆਂ ਤਨਖ਼ਾਹਾਂ ਅਤੇ ਕਰੰਟ ਲੱਗਣ ਕਾਰਨ ਵਾਪਰ ਰਹੇ ਹਾਦਸੇ ਨੂੰ ਕੋਈ ਮੁਆਵਜ਼ਾ ਅਤੇ ਪਰਿਵਾਰਕ ਮੈਂਬਰ ਨੂੰ ਕੋਈ ਆਰਥਿਕ ਮਦਦ ਨਹੀਂ ਕੀਤੀ ਜਾ ਰਹੀ ।

Advertisements

ਸਗੋਂ ਪਾਵਰਕ‍ਾਮ ਮਨੇਜਮੈੰਟ ਵਲੋਂ ਧਰਨਾ ਪ੍ਰਦਰਸ਼ਨ ਕਰਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈੱਸ ਰਾਹੀਂ ਬਿਆਨ ਜਾਰੀ ਕੀਤਾ ਗਿਆ ਕਿ ਬਿਜਲੀ ਮੁਲਾਜ਼ਮ ਫਰੰਟ ਲਾਈਨ ਤੇ ਕੰਮ ਕਰ ਰਹੇ ਹਨ ਅਦਾਲਤਾਂ ਵਲੋਂ ਫੁਰਮਾਨ ਜਾਰੀ ਕਰਾ ਕੇ ਸੰਘਰਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜੋ ਕਿਸੇ ਹੱਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਅੱਜ ਮੁੱਖ ਮੰਤਰੀ ਦ‍ਾ ਬਿਆਨ ਫਰੰਟ ਲਾਈਨ ਤੇ ਬਿਜਲੀ ਮੁਲਾਜ਼ਮਾਂ ਨੂੰ ਫਰੰਟ ਲਾਈਨ ਤੇ ਲਿਆਉਣ ਦ‍ਾ ਕੋਈ ਠੋਸ ਹੱਲ ਨਹੀ, ਠੋਸ ਹੱਲ ਹੈ ਕਿ ਸੀ.ਐੱਚ.ਬੀ, ਪੈੰਸਕੋੰ, ਸਰਕੋੰ, ਮੀਟਰ ਰੀਡਰ, ਕੰਪਿਊਟਰ, ਉਪਰੇਟਰ,ਸਟੋਰ ਕੀਪਰ,ਕੈਸੀਅਰ, ਤੇ ਹੋਰ ਕੰਮ ਕਰਦੇ ਠੇਕਾ ਕਾਮਿਆਂ ਨੂੰ ਬਿਨਾਂ ਸਰਤ ਰੈਗੂਲਰ ਕਰੇ ਪੰਜਾਬ ਸਰਕਾਰ ਕਿਉਂਕਿ ਸਰਕਾਰ ਨੇ ਸੱਥਾ ਵਿੱਚ ਆਉਣ ਤੋਂ ਪਹਿਲਾਂ ਠੇਕ‍ਾ ਕਾਮਿਆਂ ਨੂੰ ਪੱਕੇ ਵਾਅਦਾ ਕੀਤਾ ਸੀ ਜਿਸ ਨੂੰ ਸਰਕਾਰ ਨੇ 4 ਸਾਲਾਂ ਵਿੱਚ ਪੂਰਾ ਨਹੀਂ ਕੀਤਾ ।

ਠੇਕਾ ਕਾਮਿਆਂ ਨੇ ਮੰਗ ਕੀਤੀ ਕਿ ਐਮਰਜੈਂਸੀ ਸੇਵਾਵਾਂ ਨਿਭਾ ਠੇਕ‍ਾ ਕਾਮਿਆਂ ਨੂੰ ਬਿਨਾਂ ਸਰਤ ਪੱਕਾ ਕੀਤਾ ਜਾਵੇ ਤੇ ਕੱਢੇ ਗਏ ਕਾਮਿਆਂ ਨੂੰ ਬਹਾਲ ਕਰਨ ਸਮੇਤ ਹਾਦਸਾ ਪੀੜਤ ਕਾਮਿਆਂ ਨੂੰ ਮੁਆਵਜਾਂ ਤੇ ਪੱਕੀ ਨੋਕਰੀ ਦਾ ਪ੍ਰਬੰਧ ਕਰੇ ਸਰਕਾਰ ਨਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਪਿੰਡਾਂ ਤੇ ਸਹਿਰਾਂ ਵਿੱਚ ਆਉਣ ਤੇ ਮੁੱਖ ਮੰਤਰੀ ਸਮੇਤ ਕੈਬਨਿਟ ਮੰਤਰੀਆਂ ਨੂੰ ਕਾਲੇ ਝੰਡੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here