ਕੂਝ ਹੋਰ ਜਰੂਰੀ ਦੁਕਾਨਾਂ ਨੂੰ ਨਿਰਧਾਰਤ ਸਮੇਂ ਵਿੱਚ ਖੋਲਣ ਦੀ ਇਜਾਜਤ ਦਿੱਤੀ ਜਿਲ੍ਹਾ ਪ੍ਰਸਾਸਨ ਨੇ

ਪਠਾਨਕੋਟ 4 ਮਈ 2021: ਇਸ ਸਮੇਂ ਅਸੀਂ ਸਾਰੇ ਕਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਵਿੱਚੋਂ ਗੁਜਰ ਰਹੇ ਹਾਂ ਅਤੇ ਹੁਣ ਸਾਡੀ ਜਿਮ੍ਹੇਦਾਰੀ ਪਹਿਲਾ ਨਾਲੋਂ ਵੀ ਜਿਆਦਾ ਹੈ ਕਿ ਅਸੀਂ ਸਾਵਧਾਨੀਆਂ ਦਾ ਪੂਰੀ ਤਰ੍ਹਾ ਨਾਲ ਧਿਆਨ ਰੱਖੀਏ, ਜਿਸ ਦੇ ਚਲਦਿਆਂ ਲੋਕਾਂ ਦੀ ਸੁਵਿਧਾ ਲਈ ਜਿਲ੍ਹਾ ਪ੍ਰਸਾਸਨ ਵੱਲੋਂ ਜਿਨ੍ਹਾਂ ਦੁਕਾਨਾਂ ਨੂੰ ਖੋਲਣ ਲਈ ਸਮਾਂ ਨਿਰਧਾਰਤ ਕੀਤਾ ਹੈ ਉਹ ਦੁਕਾਨਾਂ ਉਸ ਸਮੇਂ ਦੋਰਾਨ ਹੀ ਖੋਲੀਆਂ ਜਾਣ, ਹੁਣ ਲੋਕਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੂਝ ਹੋਰ ਦੁਕਾਨਾਂ ਨੂੰ ਖੋਲਣ ਦੀ ਇਜਾਜਤ ਦਿੱਤੀ ਗਈ ਹੈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਜਿਕਰਯੋਗ ਹੈ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਪਹਿਲਾ ਹੀ ਲੋਕਾਂ ਦੀਆਂ ਸਹੂਲਤਾਂ ਲਈ ਜੋ ਜਰੂਰੀ ਦੁਕਾਨਾਂ ਹਨ ਉਨ੍ਹਾਂ ਨੂੰ ਖੋਲਣ ਲਈ ਆਦੇਸ਼ ਜਾਰੀ ਕੀਤੇ ਸਨ ਅਤੇ ਅੱਜ ਮੰਗਲਵਾਰ ਨੂੰ ਲੋਕਾਂ ਦੀਆਂ ਜਰੂਰਤ ਦੀਆਂ ਕੂਝ ਹੋਰ ਦੁਕਾਨਾਂ ਨੂੰ ਖੋਲਣ ਦੀ ਇਜਾਜਤ ਦਿੱਤੀ ਗਈ ਹੈ।

Advertisements

ਡਿਪਟੀ ਕਮਿਸ਼ਨਰ ਵੱਲੋਂ ਨਵੇਂ ਆਦੇਸ਼ਾਂ ਅਨੁਸਾਰ ਹੁਣ ਹਸਪਤਾਲਾਂ ਅੰਦਰ ਐਨਕਾਂ ਦੀਆਂ ਦੁਕਾਨਾਂ, ਟਾਇਅਰ ਅਤੇ ਟਿਊਬ ਦੇ ਸਟੋਰ ਅਤੇ ਰਿਪੇਅਰ ਸਪੇਅਰ ਪਾਰਟ ਦੀਆਂ ਦੁਕਾਨਾਂ, ਟਰੈਕਟਰ ਵਰਕਸਾਪ ਅਤੇ ਸਪੇਅਰ ਪਾਰਟ ਦੀਆਂ ਦੁਕਾਨਾਂ, ਟਰੱਕ-ਚਾਰ ਪਹੀਆ ਵਾਹਨ ਅਤੇ ਦੋ ਪਹੀਆ ਵਾਹਨ ਦੀਆਂ ਕੇਵਰ ਵਰਕਸਾਪ ਅਤੇ ਸਪੇਅਰ ਪਾਰਟ ਵਰਕਸਾਪ, ਪਲਾਂਟ ਨਰਸਰੀਆਂ ਅਤੇ ਸਾਇਕਲ ਰਿਪੇਅਰ ਦੀਆਂ ਦੁਕਾਨਾਂ ਨੂੰ ਖੋਲਣ ਦੀ ਇਜਾਜਤ ਹੋਵੇਗੀ।

ਉਨ੍ਹਾਂ ਕਿਹਾ ਕਿ ਇਸ ਸਮੇਂ ਕਰੋਨਾ ਕਾਲ ਦੀ ਦੂਸਰੀ ਲਹਿਰ ਵਿੱਚ ਸਾਨੂੰ ਸਾਰਿਆਂ ਨੂੰ ਸਾਵਧਾਨੀਆਂ ਰੱਖਣ ਦੀ ਬਹੁਤ ਜਰੂਰਤ ਹੈ , ਇਸ ਲਈ ਜਿਨ੍ਹਾਂ ਦੁਕਾਨਾਂ ਨੂੂੰ ਖੋਲਣ ਦੀ ਆਗਿਆ ਦਿੱਤੀ ਗਈ ਹੈ ਉਹ ਯਕੀਨੀ ਬਣਾਉਂਣਗੇ ਕਿ ਉਨ੍ਹਾਂ ਦੁਕਾਨਾਂ ਤੇ ਕੰਮ ਕਰਦੇ ਕਰਮਚਾਰੀ ਅਤੇ ਆਉਂਣ ਵਾਲੇ ਗ੍ਰਾਹਕਾਂ ਵੱਲੋਂ ਕਰੋਨਾ ਤੋਂ ਬਚਾਓ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮਾਸਕ ਦਾ ਪ੍ਰਯੋਗ ਕਰੋ, ਸਮਾਜਿੱਕ ਦੂਰੀ ਬਣਾ ਕੇ ਰੱਖੋਂ, ਖੁੱਲੇ ਵਿੱਚ ਨਾਂ ਥੁੱਕੋ ਅਤੇ ਬਾਰ ਬਾਰ ਸਾਬਣ ਨਾਲ ਹੱਥਾਂ ਨੂੰ ਧੋਂਦੇ ਰਹੋ, ਉਨ੍ਹਾਂ ਕਿਹਾ ਕਿ ਅਗਰ ਕੋਈ ਵੀ ਕਰੋਨਾ ਤੋਂ ਬਚਾਓ ਸਬੰਧੀ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here