ਕਰੋਨਾ ਕਾਲ ਦੌਰਾਨ ਲੋਕਾਂ ਨੂੰ ਸਹੂਲੀਅਤ ਦੇਣ ਵਿਚ ਸੈਂਟਰ ਤੇ ਪੰਜਾਬ ਸਰਕਾਰ ਬੁਰੀ ਤਰਾਂ ਫੇਲ ਹੋਈ: ਭਾਰਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਰੋਨਾ ਕਾਲ ਦੌਰਾਨ ਜਦੋਂ ਦੇਸ਼ ਅਤੇ ਪੰਜਾਬ ਵਾਸੀਆਂ ਨੂੰ ਸਰਕਾਰਾਂ ਦੀ ਸਭ ਤੋਂ ਜ਼ਿਆਦਾ ਲੋੜ ਹੈ ਉਸ ਵਕਤ ਸੈਂਟਰ ਤੇ ਪੰਜਾਬ ਸਰਕਾਰ ਨੇ ਸਹੂਲਤਾਂ ਤੋਂ ਆਪਣੇ ਹੱਥ ਖੜ੍ਹੇ ਕਰ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਕੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ ਰਣਧੀਰ ਸਿੰਘ ਭਾਰਜ ( ਮੈਂਬਰ ਕੋਰ ਕਮੇਟੀ ਤੇ ਪੰਜਾਬ ਪ੍ਰਧਾਨ ਰਾਮਗੜ੍ਹੀਆ ਸਿੱਖ ਆਰਗਨਾਈਜੇਸਨ ) ਕੀਤਾ, ਅੱਜ ਕਰੋਨਾ ਕਾਲ ਦੌਰਾਨ ਪੂਰੇ ਵਰਲਡ ਵਿੱਚੋਂ ਸਭ ਤੋਂ ਜ਼ਿਆਦਾ ਭਾਰਤ ਦੇ ਹਾਲਾਤ ਖਰਾਬ ਹਨ ਪਰ ਭਾਰਤ ਸਰਕਾਰ ਦਾ ਲੋਕਾਂ ਦੀ ਸਲਾਮਤੀ ਲਈ ਕੋਈ ਕਦਮ ਨਾ ਚੁੱਕਣਾ ਸਰਕਾਰ ਦੀ ਨਕਾਮੀ ਨੂੰ ਸਾਬਤ ਕਰਦਾ ਹੈ। ਅੱਜ ਦੇਸ਼ ਦੇ ਹਸਪਤਾਲਾਂ ਵਿਚ ਆਕਸੀਜਨ , ਦਵਾਈ ਤੇ ਹੋਰ ਸਹੂਲਤਾਂ ਦੀ ਕਮੀ ਨੂੰ ਪੂਰਾ ਨਾ ਕਰ ਪੋਨਾ ਬੀਜੇਪੀ ਦੀ ਸਰਕਾਰ ਦੀ ਨਲੇਕੀ ਨੂੰ ਦਰਸਾਉਂਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਲੋਕਾਂ ਲਈ ਕਿੰਨੀ ਹਮਦਰਦੀ ਰੱਖਦੇ ਹਨ ਅਤੇ ਓਹਨਾ ਲਈ ਕਿਨੈ ਕੂ ਸੀਰੀਅਸ ਹਨ ਇਹ ਓਹਨਾ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਅੰਦਾਜਾ ਲਾਇਆ ਜਾ ਸਕਦਾ

Advertisements

ਉਨ੍ਹਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆ ਦੱਸਿਆ ਕੇ ਜਿੱਥੇ ਪੰਜਾਬ ਦੇ ਲੋਕ ਕਰੋਨਾ ਨਾਲ ਪੀੜਤ ਹਨ ਤੇ ਸਾਰੇ ਦੇਸ਼ ਵਿੱਚੋਂ ਮੌਤ ਦਰ ਵੀ ਪੰਜਾਬ ਵਿੱਚ ਸਬ ਤੋਂ ਜਾਦਾ ਹੈ ਪਰ ਕੈਪਟਨ ਸਾਬ ਆਪਣੇ ਫਾਰਮ ਵਿੱਚ ਬੈਠ ਕੇ ਆਰਡਰ ਦੇਣ ਤਕ ਸੀਮਤ ਹਨ ਅਤੇ ਲੋਕਾਂ ਦੀ ਮੁਸ਼ਕਲਾਂ ਸੁਣਨ ਨੂੰ ਤਿਆਰ ਨਹੀਂ ਹਨ, ਸਗੋਂ ਪੰਜਾਬ ਦੇ ਲੋਕਾਂ ਨੂੰ ਸਹੂਲਤ ਦੇਣ ਦੀ ਬਜਾਏ ਲੋਕਡਾਉਣ ਲਾ ਕੇ ਦੋਹਰੀ ਮਾਰ ਮਾਰ ਰਹੇ ਹੈ। ਅੱਜ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਲੋਕਾਂ ਦੇ ਮਾੜੇ ਸਮੇਂ ਵਿੱਚ ਓਹਨਾ ਦੀ ਸੇਵਾ ਕਰ ਰਹੇ ਹੈ। ਪਰ ਬੜੇ ਅਫਸੋਸ ਦੀ ਗਲ ਹੈ ਕੇ ਲੋਕਾਂ ਨਾਲ ਓਹਨਾ ਨੂੰ ਹਰ ਸਹੂਲਤ ਦੇਣ ਦਾ ਵਾਦਾ ਕਰ ਸਤਾ ਵਿਚ ਆਏ ਕਾਂਗਰਸ ਦੇ ਐਮ ਐਲ ਏ ਅਤੇ ਮੰਤਰੀ ਘਰਾਂ ਵਿੱਚ ਬੈਠ ਕੇ ਲੋਕਾਂ ਨਾਲ ਵਿਸ਼ਵਾਸਘਾਤ ਕਰ ਰਹੇ ਹਨ।

LEAVE A REPLY

Please enter your comment!
Please enter your name here