ਜ਼ਿਲ੍ਹਾ ਪੁਲਿਸ ਵਲੋਂ ਨਜਾਇਜ਼ ਵੇਚੀ ਗਈ ਸ਼ਰਾਬ ਦੇ 11 ਲੱਖ 49 ਹਜ਼ਾਰ ਰੁਪਏ ਕੀਤੇ ਗਏ ਬਰਾਮਦ, ਦੋਸ਼ੀ ਕਾਬੂ

ਹੁਸ਼ਿਆਰਪੁਰ, 13  ਮਈ: ਸੀਨੀਅਰ ਪੁਲਿਸ ਕਪਤਾਲ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 11 ਮਈ ਨੂੰ ਇੰਚਾਰਜ ਸੀ.ਆਈ.ਏ ਇੰਸਪੈਕਟਰ ਸ਼ਿਵ ਕੁਮਾਰ ਅਤੇ ਉਨ੍ਹਾਂ ਦੀ ਟੀਮ ਵਲੋਂ 2 ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ ਵਿੱਚ 4800 ਬੋਤਲਾਂ (400 ਪੇਟੀਆਂ) ਸ਼ਰਾਬ, ਇਕ ਟਰੱਕ ਤੇ ਇਕ ਆਈ 20 ਕਾਰ ਬਰਾਮਦ ਕੀਤੀ ਗਈ।

Advertisements

ਇਸ ਮਾਮਲੇ ਵਿੱਚ ਦੋਸ਼ੀ ਅਮਿਤ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਉਸ ਵਲੋਂ ਵੇਚੀ ਗਈ ਨਜਾਇਜ਼ ਸ਼ਰਾਬ ਦੇ 11 ਲੱਖ 49 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਅਤੇ ਇਸ ਮਾਮਲੇ ਵਿੱਚ ਇਕ ਹੋਰ ਦੋਸ਼ੀ ਅਨਿਲ ਕੁਮਾਰ ਪੁੱਤਰ ਜਗਦੀਸ਼ ਰਾਜ ਵਾਸੀ ਜੀਓ ਜਲਾਈ ਥਾਣਾ ਕਲਾਨੋਰ ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਹੈ, ਜਿਸ ਦੇ ਚੱਲਦਿਆਂ ਇੰਚਾਰਜ ਸੀ.ਆਈ.ਏ ਨੇ 11 ਮਈ ਨੂੰ ਗਸ਼ਤ ਦੌਰਾਨ ਮਨੋਹਰ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਓਇਲ ਥਾਣਾ ਗਗਰੇਟ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਅਤੇ ਅਮਿਤ ਕੁਮਾਰ ਪੁੱਤਰ ਜਗਦੀਸ਼ ਰਾਜ ਵਾਸੀ ਜੀਓ ਜਲਾਈ ਥਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਨੂੰ ਚੋਅ ਰੈਂਪ ਬਸੀ ਮਾਰੂਫ ਸਿਆਲਾ (ਥਾਣਾ ਹਰਿਆਣਾ)ਤੋਂ ਕਾਬੂ ਕਰਕੇ ਉਨ੍ਹਾਂ ਪਾਸੋਂ 4800 ਬੋਤਲਾਂ (400 ਪੇਟੀਆਂ) ਸ਼ਰਾਬ ਬਰਾਮਦ ਕਰਕੇ ਦੋਸ਼ੀਆਂ ਖਿਲਾਫ ਮੁਕੱਦਮਾ ਐਕਸਾਈਜ ਐਕਟ ਥਾਣਾ ਹਰਿਆਣਾ ਵਿਖੇ ਮਾਮਲਾ ਦਰਜ ਕੀਤਾ ਸੀ ।

LEAVE A REPLY

Please enter your comment!
Please enter your name here