ਖੂਨਦਾਨ ਕੈਂਪ ਲਗਾ ਕੇ ਮਨਾਈ ਗਈ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਬਰਸੀ

ਫਗਵਾੜਾ (ਦ ਸਟੈਲਰ ਨਿਊਜ਼)। ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੇ ਬਰਸੀ ਸਮਾਗਮ ਮੌਕੇ ਗੁਰੂ ਰਵਿਦਾਸ ਟਾਇਗਰ ਫੋਰਸ ਵੱਲੋ ਸ਼੍ਰੋਮਣੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਵਿਖ਼ੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਹਲਕਾ ਵਿਧਾਇਕ ਫਗਵਾੜਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਦੇ ਬੇਟੇ ਕਮਲ ਧਾਲੀਵਾਲ ਵਿਸ਼ੇਸ਼ ਤੋਰ ਤੇ ਪਹੁੰਚੇ ਉਹਨਾਂ ਦੇ ਨਾਲ ਨਰੇਸ਼ ਭਾਰਦਵਾਜ ਚੇਅਰਮੈਨ ਮਾਰਕਿਟ ਕਮੇਟੀ, ਸੰਜੀਵ ਬੁੱਗਾ ਸ਼ਹਿਰੀ ਪ੍ਰਧਾਨ ਫਗਵਾੜਾ ਬਲਾਕ ਕਾਂਗਰਸ, ਵਿਨੋਦ ਵਰਮਾਨੀ,ਬੋਬੀ ਵੋਹਰਾ ਆਦਿ ਹਾਜਰ ਸਨ। ਉਹਨਾਂ ਨੇ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ। ਸਾਨੂੰ ਸਭ ਨੂੰ ਪ੍ਣ ਕਰਨਾ ਚਾਹੀਦਾ ਹੈ ਕਿ ਸਾਨੂੰ ਸਾਲ ਵਿਚ ਦੋ ਤਿੰਨ ਵਾਰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਕਿਸੇ ਦੀ ਜਾਨ ਬਚਾਉਣ ਵਿਚ ਸਹਾਈ ਹੋ ਸਕੀਏ।

Advertisements

ਇਸ ਮੌਕੇ ਸ਼੍ਰੋਮਣੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਵਿੰਦਰ ਕੁਲਥਮ, ਸੀਨੀਅਰ ਵਾਇਸ ਪ੍ਰਧਾਨ ਜਗਨ ਨਾਥ ਕੈਲੇ,ਯਸ਼ ਬਰਨਾ, ਜੱਸੀ ਤੱਲ੍ਹਣ, ਲਵਲੀ ਰੁਕਮਾਨ,ਸੋਨੂੰ ਸਿੰਘੜ੍ਹੀਵਾਲ, ਮਨਜੀਤ ਮਹਿਮੀ, ਹਰਨਾਮ ਸਿੰਘ,ਬਲਬੀਰ ਅਬਾਦੀ,ਕਰਨ ਬੰਗਾ,ਸਤੀਸ਼ ਬੰਟੀ, ਰਵਿੰਦਰ ਮਿੰਟੂ,ਸਮਾਜ ਸੇਵੀ ਅਜੇ ਗਾਟ,ਰਵੀ ਆਦਮਪੁਰ,ਸੁੱਖਾ ਬਿਸ਼ਨਪੁਰਾ, ਬੱਲੀ ਜੰਡਿਆਲੀ,ਪੀਟਰ ਪਲਾਹੀ, ਲਵਲੀ ਅਬਾਦੀ, ਸੋਨੂੰ ਰਾਮਪੁਰਾ ਹਾਜਰ ਸਨ।

LEAVE A REPLY

Please enter your comment!
Please enter your name here