ਸ਼ਾਮਚੋਰਾਸੀ ਯੂਥ ਕਾਂਗਰਸ ਪਾਰਟੀ ਵਰਕਰਾਂ ਨੇ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਦੇ ਵਾਧੇ ਨੂੰ ਲੈ ਕੇ ਦੇਸ਼ ਦੇ ਪ੍ਰਧਾਨਮੰਤਰੀ ਮੋਦੀ ਦਾ ਪੁਤਲਾ ਫੂਕਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼ਾਮਚੋਰਾਸੀ ਯੂਥ ਕਾਂਗਰਸ ਪਾਰਟੀ ਵਰਕਰਾਂ ਵਲੋਂ ਪਵਿੱਤਰਦੀਪ ਸਿੰਘ ਆਹਲੂਵਾਲੀਆ ਪ੍ਰਧਾਨ ਯੂਥ ਕਾਂਗਰਸ ਹਲਕਾ ਸ਼ਾਮਚੁਰਾਸੀ ਦੀ ਅਗਵਾਈ ਹੇਠ ਬੁੱਲ੍ਹੋਵਾਲ ਵਿਖੇ ਬੁੱਲੋਵਾਲ-ਭੋਗਪੁਰ ਟੀ ਪੁਆਇਟ ਤੇ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਵਿੱਚ ਕੀਤਾ ਜਾ ਰਿਹਾ ਲਗਾਤਾਰ ਵਾਧੇ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਜਿਸ ਵਿੱਚ ਸੈਕੜੇ ਦੀ ਗਿਣਤੀ ਚ ਯੂਥ ਕਾਂਗਰਸ ਵਰਕਰਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਪਵਿੱਤਰਦੀਪ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਦੇਸ਼ ਦੇ ਨਾਗਰਿਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਗਰੀਬੀ ਵੱਲ ਧੱਕ ਰਹੀ ਹੈ ਜਿਸ ਕਾਰਨ ਅੱਜ ਦੇਸ਼ ਅੰਦਰ ਦੇਸ਼ ਦੀ ਜਨਤਾ ਦੁੱਖੀ ਹੈ॥

Advertisements

ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਲਿਆ ਕਿ ਕਿਸਾਨਾਂ ਨੂੰ ਕੰਗਾਲ ਬਣਾ ਦਿੱਤਾ ਹੈ। ਹੁਣ ਰਹਿੰਦੀ ਕਸਰ ਮਹਿੰਗਾਈ ਕਰਕੇ ਪੂਰੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਭਾਵੇ ਅਕਾਲੀ ਤੇ ਭਾਜਪਾ ਦਾ ਗਠਜੋੜ ਟੁੱਟ ਚੁੱਕਾ ਹੈ, ਪਰ ਅਕਾਲੀ ਤੇ ਭਾਜਪਾ ਸਰਕਾਰ ਹਮੇਸ਼ਾ ਹੀ ਅਜਿਹਾ ਹੀ ਕਰਦੀ ਆਈ ਹੈ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਮ ਲੋਕਾਂ ਤੇ ਕਿਸਾਨ ਮਜਦੂਰ ਤੇ ਕਿਰਤੀ ਲੋਕਾਂ ਦੀਆ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਮੰਨਣਾਂ ਚਾਹੀਦਾ ਹੈ॥ ਇਸ ਮੋਕੇ ਪਵਿੱਤਰਦੀਪ ਸਿੰਘ ਆਹਲੂਵਾਲੀਆ ਪ੍ਰਧਾਨ ਯੂਥ ਕਾਂਗਰਸ ਹਲਕਾ ਸ਼ਾਮਚੁਰਾਸੀ, ਗੁਰਚਰਨ ਸੁਮਲ ਜਨਰਲ ਸਕੱਤਰ, ਦਲਵੀਰ ਸ਼ਾਹੀ ਸ਼ੋਸ਼ਲ ਮੀਡਿਆਂ ਇੰਚਾਰਜ, ਸਿੰਮੀ ਕੰਧਾਲਾਂ ਜੱਟਾਂ, ਸੋਨੂੰ ਜੋੜਾ, ਅਤਿੰਦਰ ਢੱਟ, ਭਿੰਦਾਂ ਬੁੱਢੀਪਿੰਡ, ਹਰਮਨ ਨੰਦਾਚੋਰ, ਜੱਗਜੋਤ ਆਹਲੂਵਾਲੀਆਂ, ਅਮਨ ਆਹਲੂਵਾਲੀਆਂ, ਹੀਰਾ ਲਾਲ, ਅਕੂਸ਼ ਸਹੋਤਾ, ਕਰਨ ਸ਼ਾਹੀ, ਲੰਬੜ ਢੱਡੇ, ਮਨਰਾਜ ਹੇਅਰ, ਲਵਲੀ ਖੁਣ-ਖੁਣ , ਅਮਰਜੀਤ ਸਿੰਘ ਨੰਦਾਚੌਰ ਆਦਿ ਹਾਜ਼ਰ ਹੋਏ॥

LEAVE A REPLY

Please enter your comment!
Please enter your name here