ਬਸਪਾ ਨੇ ਕਾਂਗਰਸ ਪਾਰਟੀ ਦੇ ਖਿਲਾਫ ਪੁਤਲਾ ਫੂਕ ਕੀਤਾ ਰੋਸ਼ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਦੇ ਇੰਚਾਰਜ ਦਿਨੇਸ਼ ਕੁਮਾਰ ਪੱਪੂ ਅਤੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਪ੍ਰਧਾਨ  ਪਵਨ ਕੁਮਾਰ ਦੀ ਅਗਵਾਈ ਵਿੱਚ  ਕਾਂਗਰਸ ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਅਕਾਲੀ ਦਲ ਬਾਦਲ ਤੇ ਬਸਪਾ ਦੇ ਹੋਏ ਗੱਠਜੋੜ  ਸ੍ਰੀ ਅਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਵਾਲੀਆਂ ‘ਪਵਿੱਤਰ ਸੀਟਾਂ ਵੀ ਅਕਾਲੀ ਦਲ ਨੇ ਬਸਪਾ ਨੂੰ ਛੱਡ ਦਿੱਤੀਆਂ ਦੇ ਰੋਸ ਵਜੋਂ ਅੱਜ ਫਗਵਾੜਾ ਚੌਂਕ ਵਿੱਚ ਪੁਤਲਾ ਫ਼ੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ।

Advertisements

ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੁਮਿੱਤਰ ਸਿੰਘ ਸੀਕਰੀ ਇੰਚਾਰਜ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਦਾ ਇਹ ਬਿਆਨ ਬਿੱਟੂ ਅਤੇ ਕਾਂਗਰਸ ਪਾਰਟੀ ਦੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਪ੍ਰਦਰਸ਼ਿਤ ਕਰਦਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਅਕਾਲੀ ਬਸਪਾ ਗੱਠਜੋੜ ਹੋਣ ਤੋ ਬਾਅਦ ਬੌਖਲਾਹਟ ਵਿੱਚ ਆ ਕੇ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਉਨ੍ਹਾਂ ਬਿੱਟੂ ਤੋ ਸਵਾਲ ਪੁੱਛਿਆ ਕਿ ਜੇਕਰ ਬਸਪਾ ਸ੍ਰੀ ਅਨੰਦਪੁਰ ਸਾਹਿਬ ਜਾਂ ਚਮਕੌਰ ਸਾਹਿਬ ਤੋਂ ਲੜਦੀ ਹੈ ਤਾਂ ਕੀ ਉਹ ਸੀਟਾਂ ਪਵਿੱਤਰ ਨਹੀਂ ਰਹਿਣਗੀਆਂ?

ਕੀ ਮੈਂਬਰ ਪਾਰਲੀਮੈਂਟ ਦੀ ਇਹ ਸੋਚ ‘ਪਵਿੱਤਰ’ ਹੈ ਭਲਾ! ਉਣਾ ਨੇ ਅੱਗੇ ਕਿਹਾ ਕਾਂਗਰਸ ਪਾਰਟੀ ਨੇ ਸਰਵ ਸਾਂਝੇ ਪਵਿੱਤਰ ਸਥਾਨ ਹਰਿਮੰਦਰ ਸਾਹਿਬ ਤੇ ਅਟੈਕ ਕਰਵਾਇਆ ਤਾਂ ਏਨਾ ਦੇ ਪਰਿਵਾਰ ਨੇ ਸਿੱਖਾਂ ਦਾ ਬਹੁਤ ਵੱਡਾ ਘਾਣ ਕੀਤਾ ਜਿਸ ਦਾ ਖਮਿਆਜਾ ਹਾਲੇ ਤੱਕ ਪੰਜਾਬ ਭੁਗਤ ਰਿਹਾ ਹੈ ਸਿੱਖ ਕੌਮ ਦੇ ਵਿਰੋਧੀ ਪਰਿਵਾਰ ਨੂੰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਏਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ।ਇਸ ਮੌਕੇ ਤੇ ਸਰਵ ਸ਼੍ਰੀ ਸੋਮਨਾਥ ਬੈਂਸ,  ਮਦਨ ਸਿੰਘ ਬੈਂਸ,  ਮੁਨੀਸ਼ ਬੂਲਾਵਾੜੀ,  ਜਗਮੋਹਨ ਸੱਜਣਾ, ਪਵਨ ਕੁਮਾਰ ਪ੍ਰਧਾਨ ਵਿਧਾਨ ਸਭਾ, ਹਰਜੀਤ ਝਾਂਡੀ, ਨਸੀਬ ਚੰਦ, ਬਿੰਦਰ ਸਰੋਆ ਪ੍ਰਧਾਨ ਗੁਰੂ ਰਵਿਦਾਸ ਸਭਾ, ਗੁਰਪ੍ਰੀਤ ਸਿੰਘ, ਰੰਧਾਵਾ ਸਿੰਘ, ਗਿਆਨ ਚੰਦ , ਸੰਜੀਵ ਕੁਮਾਰ, ਸ਼ਿਵ ਰਾਮ, ਗਿਆਨ ਚੰਦ, ਰਾਜਪਾਲ ਸਿੰਘ, ਸੁੱਚਾ ਸਿੰਘ, ਮਦਨ ਸਿੰਘ, ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here