ਐਨ.ਐਸ.ਕਿਊ.ਐਫ. ਵੋਕੇਸ਼ਨਲ ਅਧਿਆਪਕ ਯੂਨੀਅਨ ਵਲੋ ਸਰਕਾਰ ਦੀ ਅਰਥੀ ਫੂਕ ਰੋਸ਼ ਪ੍ਰਦਰਸ਼ਨ ਕੀਤਾ

Punjab Govt. Advt.
Punjab Govt. Advt.
Punjab Govt. Advt.

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਐਨ.ਐਸ.ਕਿਊ.ਐਫ. ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵੱਲੋ ਪੰਜਾਬ ਸਰਕਾਰ ਵਿਰੁੱਧ ਪਿਛਲੇ ਦਸ ਦਿਨਾਂ ਤੋਂ ਪਟਿਆਲਾ ਵਿਖੇ ਲਗਾਏ ਪੱਕੇ ਧਰਨੇ ਵਿਚ ਅਧਿਆਪਕ ਮਾਰੂ ਨੀਤੀਆਂ,ਸਿੱਖਿਆ ਵਿਭਾਗ ਵਿਚ ਕੰਪਨੀਆਂ ਦੁਆਰਾ ਲੁੱਟ ਤੋ ਤੰਗ ਆ ਕੇ ਅਤੇ ਸਰਕਾਰ ਵੱਲੋ ਵਾਰ ਵਾਰ ਮੀਟਿੰਗ ਦਾ ਭਰੋਸਾ ਦੇ ਕਿ ਮੁਕਰਨ ਅਤੇ ਓਹਨਾ ਦੀਆਂ ਹੱਕੀ ਮੰਗਾ ਨਾ ਪੂਰੀਆਂ ਕਰਨ ਤੇ ਰੋਜਾਨਾ ਵੱਖ ਵੱਖ ਤਰੀਕਿਆਂ ਨਾਲ ਕੀਤੇ ਜਾਂਦੇ ਰੋਸ਼ ਪ੍ਰਦਰਸ਼ਨਾਂ ਵਿੱਚ ਕੜੀ ਜੋੜਦੇ ਹੋਏ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਮੌਜੂਦ ਯੂਨੀਅਨ ਆਗੂ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ, ਸੂਬਾ ਮੀਤ ਪ੍ਰਧਾਨ ਡਾ: ਨਵਨੀਤ ਕੁਮਾਰ,ਸੂਬਾ ਮੀਤ ਪ੍ਰਧਾਨ ਸਵਰਨਜੀਤ ਸਿੰਘ,ਸੂਬਾ ਸਲਾਹਕਾਰ ਕਮੇਟੀ ਮੈਂਬਰ ਸੁਰਿੰਦਰ ਕੰਬੋਜ, ਸੂਬਾ ਪ੍ਰੈਸ ਸਕੱਤਰ ਜਸਵਿੰਦਰ ਸਿੰਘ, ਮਨਜਿੰਦਰ ਸਿੰਘ ਤਰਨਤਾਰਨ, ਲਵਪ੍ਰੀਤ ਸਿੰਘ ਤਰਨਤਾਰਨ ਅਤੇ ਸਮੂਹ ਅਧਿਆਪਕ ਸਾਥੀਆ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਪਿਛਲੇ 7 ਸਾਲਾਂ ਤੋਂ ਲਗਾਤਾਰ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸ ਕਰਵਾ ਕੇ ਬੱਚਿਆ ਨੂੰ ਨੋਕਰੀ ਲਗਵਾ ਰਹੇ ਹਨ, ਜਿਨ੍ਹਾਂ ਦੇ ਪੜ੍ਹਾਏ ਵਿਦਿਆਰਥੀ ਆਪਣੇ ਅਧਿਆਪਕਾ ਨਾਲੋ ਦੁੱਗਣੀਆਂ ਤਨਖਾਹਾਂ ਤੇ ਨੋਕਰੀ ਹਾਸਿਲ ਕਰ ਰਹੇ ਹਨ, ਰੋਹ ਵਿਚ ਆਏ ਮਹਿਲਾ ਅਧਿਆਪਕਾਂ ਨੇ ਦੱਸਿਆ ਕਿ ਓਹਨਾ ਨੂੰ ਜਣੇਪਾ ਛੁੱਟੀ ਤਕ ਨਹੀਂ ਦਿੱਤੀ ਜਾਂਦੀ, ਮੈਡੀਕਲ ਛੁੱਟੀ ਤੋ ਵੀ ਵਾਂਝੇ ਰੱਖਿਆ ਜਾਂਦਾ ਹੈ, ਤਨਖਾਹਾਂ 17 ਹਜਾਰ ਕਹਿ ਕੇ 11-12 ਹਜਾਰ ਦਿੱਤੀ ਜਾਂਦੀ ਹੈ।

Advertisements
Vardhman Jewellers Hoshiarpur

ਪੰਜਾਬ ਸਰਕਾਰ ਦੁਆਰਾ ਇਹਨਾ 1910 ਅਧਿਆਪਕਾਂ ਦਾ ਪਿਛਲੇ 7 ਸਾਲਾਂ ਤੋਂ ਲਗਾਤਾਰ ਆਰਥਿਕ ਅਤੇ ਮਾਨਸਿਕ ਪੱਖੋਂ ਸ਼ੋਸ਼ਣ ਕੀਤਾ ਜਾ ਰਿਹਾ, ਇਕ ਪਾਸੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਸੂਬੇ ਨੂੰ ਸਿੱਖਿਆ ਪੱਖੋਂ ਪੂਰੇ ਭਾਰਤ ਵਿੱਚੋ ਅੱਵਲ ਦਰਜੇ ਤੇ ਦਰਸਾ ਰਹੇ ਹਨ ਪਰ ਜਿਹੜੇ ਅਧਿਆਪਕਾਂ ਦੀ ਸਖ਼ਤ ਮਿਹਨਤ ਸਦਕਾ ਇਹ ਸੰਭਵ ਹੋਇਆ। ਓਹਨਾ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਸ਼ੜਕਾਂ ਤੇ ਬੂਟ ਪਲਿਸ਼ਾ,ਭੀਖ ਮੰਗ, ਥਾਲੀਆਂ ਖੜਕਾ, ਢੋਲ ਮਾਰਚ ਅਤੇ ਆਪਣਾ ਖੂਨ ਤੱਕ ਸਿਹਾਈ ਵਾਂਗ ਵਹਾਉਣ ਲਈ ਮਜਬੂਰ ਹਨ। ਯੂਨੀਅਨ ਆਗੂਆਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਯੂਨੀਅਨ ਵੱਲੋਂ ਵਾਈ ਪੀਐਸ ਚੌਕ ਵਿਚ ਕੀਤੇ ਭਾਰੀ ਰੋਸ ਪ੍ਰਦਰਸ਼ਨ ਵਜੋਂ ਪ੍ਰਸ਼ਾਸ਼ਨ ਨੇ ਜੋਂ 18 ਜੂਨ ਦੀ ਮੀਟਿੰਗ ਦਿੱਤੀ ਗਈ ਸੀ। ਅੱਜ ਸਵੇਰ ਓਹ ਵੀ ਹਰ ਵਾਰ ਦੀ ਤਰਾਂ ਮੁਲਤਵੀ ਕਰ ਦਿੱਤੀ ਜੋਂ ਕਿ ਸਰਕਾਰ ਦੀ ਮੁਲਾਜਮਾਂ ਪ੍ਰਤੀ ਖੋਟੀ ਨੀਅਤ ਨੂੰ ਦਰਸਾਉਂਦਾ ਹੈ। ਜਿਸਦੇ ਰੋਹ ਵਜੋਂ ਮੋਰਚੇ ਵਿਚ ਮੌਜੂਦ ਸਾਰੇ ਅਧਿਆਪਕਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਸਰਕਾਰ ਦੀ ਅਰਥੀ ਫੂਕੀ ਅਤੇ ਕਿਹਾ ਕਿ ਸਰਕਾਰ ਅਧਿਆਪਕਾਂ ਦੇ ਸਬਰ ਨੂੰ ਵਾਰ-ਵਾਰ ਨਾ ਪਰਖੇ ਅਤੇ ਸਾਡੀਆਂ ਮੰਗਾਂ ਦੀ ਪੂਰਤੀ ਜਲਦ ਤੋਂ ਜਲਦ ਕਰੇ। ਯੂਨੀਅਨ ਵੱਲੋਂ ਵੱਖ ਵੱਖ ਜਥੇਬੰਦੀਆ ਦੀ ਹਿਮਾਇਤ ਦਾ ਹਵਾਲਾ ਦਿੰਦੇ ਹੋਏ ਸਰਕਾਰ ਵਿਰੁੱਧ ਤਿੱਖੇ ਸੰਗਰਸ਼ ਦਾ ਐਲਾਨ ਕੀਤਾ ।

LEAVE A REPLY

Please enter your comment!
Please enter your name here