ਕੰਢੀ ਕਿਰਸਾਨ ਯੂਨੀਅਨ ਪੰਜਾਬ ਤੇ ਦੋਆਬਾ ਜਨਰਲ ਕੈਟਾਗਰੀ ਫਰੰਟ ਦੀ ਹੋਈ ਬੈਠਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੰਗਲ ਸ਼ਹੀਦਾਂ ਟੋਲ ਮੋਰਚੇ ਤੇ 249 ਵੇ ਦਿਨ ਕੰਢੀ ਕੰਢੀ ਕਿਰਸਾਨ ਯੂਨੀਅਨ ਪੰਜਾਬ ਤੇ ਦੋਆਬਾ ਜਨਰਲ ਕੈਟਾਗਰੀ ਫਰੰਟ ਦੀ ਮੀਟਿੰਗ ਹੋਈ ਜਿਸ ਵਿਚ ਸੰਯੁਕਤ ਮੋਰਚੇ ਦੇ 26 ਤਰੀਕ ਦੇ ਪ੍ਰੋਗਰਾਮ ਬਾਰੇ ਵਿਚਾਰ ਹੋਈ ਤੇ ਫੈਸਲਾ ਲਿਆ ਕਿ ਸੰਯੁਕਤ ਮੋਰਚੇ ਵੱਲੋਂ ਜੋ ਵੀ ਮੰਗ ਪੱਤਰ ਰਾਜਪਾਲ ਨੂੰ ਸੋਂਪਿਆ ਜਾਵੇਗਾ ਅਸੀਂ ੳਸਦਾ ਸਮਰਥਨ ਕਰਾਂਗੇ ਤੇ ਭਵਿੱਖ ਵਿੱਚ ਵੀ ਸੰਯੁਕਤ ਮੋਰਚੇ ਵੱਲੋਂ ਅੰਦੋਲਨ ਨੂੰ ਕਾਮਯਾਬ ਕਰਨ ਲਈ ਜੋ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ ਅਸੀਂ ਉਸ ਨੂੰ ਸਫਲ ਕਰਨ ਲਈ ਤਨੋਂ ਮਨੋਂ ਤੇ ਧਨੋਂ ਯਤਨ ਕਰਾਂਗੇ, ਅਤੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਪਿੰਡਾਂ ਵਿਚ ਤੇ ਆਮ ਸਮਾਗਮਾਂ ਵਿੱਚ ਸੱਭ ਰਾਜਨੀਤਕ ਪਾਰਟੀਆਂ ਦੇ ਆਗੂਆਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ।

Advertisements

ਇਸ ਮੌਕੇ ਸੋਮ ਪ੍ਰਕਾਸ਼ ਦੇ ਵਿਰੋਧ ਨੂੰ ਕਾਮਯਾਬ ਬਣਾਉਣ ਲਈ ਰਣਵੀਰ ਸਿੰਘ ਨੰਬਰਦਾਰ, ਮਨਦੀਪ ਸਿੰਘ, ਦਲਵੀਰ ਸਿੰਘ, ਤਰਲੋਚਨ ਸਿੰਘ, ਜਸਵੰਤ ਸਿੰਘ, ਗੁਰਨੇਕ ਸਿੰਘ ਝੂਟੀ, ਮਨਦੀਪ ਸਿੰਘ ਦੀ ਹੋਂਸਲਾ ਅਫ਼ਜ਼ਾਈ ਕੀਤੀ ਗਈ ਤੇ ਮੋਦੀ ਦਾ ਜਬਰਦਸਤ ਪਿੱਟ ਸਿਆਪਾ ਕੀਤਾ ਗਿਆ। ਇਸ ਮੋਕੇ ਕੁਲਜਿੰਦਰ ਸਿੰਘ ਘੁੰਮਣ, ਬਲਵੀਰ ਸਿੰਘ ਫੁਗਲਾਣਾ , ਜਗਤਾਰ ਸਿੰਘ ਭੁੰਗਰਨੀ, ਜਗਜੀਤ ਸਿੰਘ ਗਿੱਲ, ਗੁਰਜਾਪ ਸਿੰਘ ਜੌਹਲ, ਜਸਵੀਰ ਸਿੰਘ ਮਿਨਹਾਸ, ਸਰਪੰਚ ਜਗਤਾਰ ਸਿੰਘ, ਅਸ਼ਵਨੀ ਕੁਮਾਰ, ਨਰਿੰਦਰ ਸਿੰਘ ਖਨੂਰ, ਦਲਵੀਰ ਸਿੰਘ, ਜੁਝਾਰ ਸਿੰਘ,ਗਿਤੇਸ਼ ਸੈਣੀ, ਸੁਰਜੀਤ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਮੋਹਨ ਲਾਲ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here