ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਨੇ ਪੇ-ਕਮੀਸ਼ਨ ਵਲੋਂ ਜਾਰੀ ਰਿਪੋਰਟ ਦੀਆਂ ਸਾੜੀਆਂ ਕਾਪੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵਲੋਂ ਸੂਬਾ ਕਮੇਟੀ ਦੀ ਕਾਲ ਤੇ ਪੰਜਾਬ ਭਰ ਦੇ ਦਫਤਰਾਂ ਦੇ ਬਾਹਰ ਅੱਜ ਮਿਤੀ 05-07-2021 ਨੂੰ  ਪੇ-ਕਮੀਸ਼ਨ ਵਲੋਂ ਜਾਰੀ ਰਿਪੋਰਟ ਦੀਆਂ ਕਾਪੀਆਂ ਸਾੜੀਆਂ ਗਈਆਂ । ਇਸ ਜਿਲ੍ਹੇ ਵਿੱਚ ਇੱਕ ਰੋਸ ਰੈਲੀ ਇਰੀਗੇਸ਼ਨ ਕੰਪਲੈਕਸ ਵਿੱਚ ਕੀਤੀ ਗਈ, ਜਿਸ ਵਿੱਚ ਮਨਿਸਟਰੀਅਲ ਮੁਲਾਜ਼ਮਾਂ ਤੋਂ ਇਲਾਵਾ ਦਰਜ਼ਾ ਚਾਰ ਕਰਮਚਾਰੀਆਂ ਨੇ ਨਿਤੀਨ ਮਹਿਰਾ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ। ਮੁਲਾਜਮਾਂ ਵਲੋਂ ਪੇ-ਕਮਿਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ , ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਅਨੀਰੁਧ ਮੋਦਗਿਲ, ਜਸਵੀਰ  ਸਿੰਘ ਧਾਮੀ ਜਨਰਲ  ਸਕੱਤਰ, ਨਿਤੀਨ ਮਹਿਰਾ ਪ੍ਰਧਾਨ ਦਰਜਾ ਚਾਰ, ਰਣਵੀਰ ਸਿੰਘ , ਲਖਵੀਰ ਸਿੰਘ, ਕਰਮਜੀਤ ਸਿੰਘ, ਹਰਭਜਨ ਕੌਰ, ਰੁਕਮਣੀ ਦੇਵੀ, ਵਿਨੈ ਕੁਮਾਰ, ਸੰਦੀਪ ਸੰਧੀ, ਰਮੇਸ਼ ਕੁਮਾਰ ਸੁਪਰਡੈਂਟ, ਰਾਜ ਕੁਮਾਰ, ਜੀਵਨ ਰਾਮ ਹਾਜ਼ਰ ਸਨ।

Advertisements

ਸ਼੍ਰੀ ਮੋਦਗਿਲ ਵਲੋਂ ਕਿਹਾ ਗਿਆ ਕਿ ਕੱਲ੍ਹ ਮਿਤੀ 06-07-2021 ਨੂੰ ਸਿਵਲ ਸਰਜਨ ਦਫਤਰ ਦੇ ਬਾਹਰ ਪੇ-ਕਮੀਸ਼ਨ ਰਿਪੋਰਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਮਿਤੀ 07-07-2021 ਨੂੰ ਸਾਰੇ ਮਨਿਸਟਰੀਅਲ ਮੁਲਾਜ਼ਮ ਇੱਕ ਮੋਟਰਸਾਈਕਲ/ਸਕੂਟਰ ਮਾਰਚ ਕਾਲੇ ਝੰਡੇ ਲਾ ਕੇ ਕਰਨਗੇ।

LEAVE A REPLY

Please enter your comment!
Please enter your name here