ਆਪਣੀ ਔਲਾਦ ਤੋਂ ਪ੍ਰੇਸ਼ਾਨ ਬਜੁਰਗ ਨੇ ਐਸਐਸਪੀ ਕੌਲ ਲਗਾਈ ਗੁਹਾਰ, ਆਪਣੀ ਤੇ ਪਤਨੀ ਦੀ ਜਾਨ ਅਤੇ ਮਾਲ ਦਾ ਦੱਸਿਆ ਖ਼ਤਰਾ

ਜਲੰਧਰ। ਪਿੰਡ ਦੇਸਲਪੁਰ, ਡਾਕਖਾਨਾ ਅਠੌਲਾ, ਜਿਲਾ ਜਲੰਧਰ ਵਾਸੀ ਸੁਖਦੇਵ ਸਿੰਘ ਸਹੋਤਾ (72, ਸੀਨੀਅਰ ਸਿਟੀਜ਼ਨ) ਪੁੱਤਰ ਸ. ਪ੍ਰੀਤਮ ਸਿੰਘ ਨੇ ਐਸਐਸਪੀ ਜਲੰਧਰ ਦਿਹਾਤੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇੰਸਾਉ ਦੀ ਗੁਹਾਰ ਲਗਾਈ ਹੈ। ਉਸਨੇ ਦੱਸਿਆ ਕਿ ਉਸ ਦੇ 4 ਲੜਕੇ ਹਨ ਤੇ ਚਾਰਾਂ ਵਿਚੋ 2 ਲੜਕਿਆਂ ਨੇ ਉਸਦਾ ਜਿਉਣਾ ਹਰਾਮ ਕੀਤਾ ਹੋਇਆ ਹੈ। ਇਕ ਲੜਕਾ ਸੁਖਵਿੰਦਰ ਸਿੰਘ ਉਰਫ ਗੋਰਾ 20 ਸਾਲ ਪਹਿਲਾਂ ਘਰ ਛੱਡ ਕੇ ਪਿੰਡ ਦੇ ਹੀ ਰਹਿਣ ਵਾਲੇ ਲੱਲੀ ਪੁੱਤਰ ਬਾਰੂ ਦੇ ਘਰ ਰਹਿ ਰਿਹਾ ਸੀ ਸਾਡੇ ਕਈ ਵਾਰ ਸਮਝਾਉਣ ਤੇ ਵੀ ਉਹ ਘਰ ਨਹੀ ਸੀ ਪਰਤਿਆ ਅਤੇ ਦੂਸਰਾ ਲੜਕਾ ਪ੍ਰਭਜੋਤ ਸਿੰਘ ਵੀ ਬੂਰੀ ਸੰਗਤ ਵਿਚ ਫਸਿਆ ਹੋਣ ਕਰਕੇ ਮੇਰੇ ਕਹਿਣੇਕਾਰ ਵਿਚ ਨਹੀ ਸੀ, ਇਸ ਕਰਕੇ ਮੈਂ ਇਹਨਾਂ ਨੂੰ ਪਹਿਲਾ ਹੀ ਆਪਣੀ ਜਾਇਦਾਦ ਵਿਚੋਂ ਬੇ-ਦਖਲ ਕਰ ਚੁੱਕਾਂ ਹਾਂ। ਸੁਖਦੇਵ ਸਿੰਘ ਨੇ ਅਗੇ ਅਰੋਪ ਲਗਾਉਂਦੇ ਹੋਏ ਦਸਿਆ ਕਿ ਮੇਰਾ ਲੜਕਾ ਪ੍ਰਭਜੋਤ ਸਿੰਘ ਉਰਫ ਨੰਦੀ ਅਤੇ ਇਸ ਦੀ ਘਰਵਾਲੀ ਸਪਨਾ ਅਤੇ ਦੂਸਰਾ ਲੜਕਾ ਸੁਖਵਿੰਦਰ ਸਿੰਘ ਉਰਫ ਗੋਰਾ ਅਤੇ ਇਹਨਾਂ ਦੇ ਸਹਿਯੋਗੀ ਸੁੱਚਾ ਉਰਫ ਲੱਲੀ ਪੁੱਤਰ ਬਾਰੂ ਅਤੇ ਇਸਦੀ ਘਰਵਾਲੀ ਅਲਕਾ, ਵਾਸੀਆਨ ਪਿੰਡ ਦੇਸਲਪੁਰ, ਡਾਕਖਾਨਾ ਅਠੌਲਾ, ਜਿਲਾ ਜਲੰਧਰ ਮੈਨੂੰ ਅਤੇ ਮੇਰੀ ਪਤਨੀ ਸਾਨੂੰ ਦੋਨਾਂ ਨੂੰ ਬਹੁਤ ਹੀ ਤੰਗ ਪਰੇਸ਼ਾਨ ਕਰਦੇ ਹਨ ਜਦਕਿ ਮੈਂ ਆਪਣੇ ਦੋਨੇ ਲੜਕਿਆਂ ਨੂੰ ਪਹਿਲਾਂ ਹੀ ਬੇਦਖਲ ਕਰ ਦਿੱਤਾ ਸੀ ਅਤੇ ਅਜੇ ਵੀ ਮੇਰੇ ਦੋਨੇ ਲੜਕੇ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਏ ਤੇ ਸਾਨੂੰ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕਰਦੇ ਹਨ ਅਤੇ ਸਾਨੂੰ ਜਾਨੋਂ ਮਾਰਨ ਦੀ ਧਮਕੀਆਂ ਵੀ ਦਿੰਦੇ ਹਨ।

Advertisements

ਮੈਂ ਪੈਰਾਲਾਈਜ਼, ਸ਼ੁਗਰ, ਕਿੱਡਨੀ, ਗੁਰਦਾ, ਹਾਰਟ, ਹਾਈ ਬੀ.ਪੀ ਆਦਿ ਦਾ ਮਰੀਜ਼ ਹਾਂ ਅਤੇ ਮੇਰੇ ਉਪਰੋਕਤ ਦੋਨੇ ਲੜਕੇ ਅਤੇ ਇਹਨਾਂ ਦੇ ਸਾਥੀ ਮੇਰੇ ਪਾਸੋਂ ਮੇਰੀ ਜਾਇਦਾਦ ਨੂੰ ਜ਼ਬਰਦਸਤੀ ਆਪਣੇ ਨਾਮ ਕਰਵਾਉਣਾ ਚਾਹੁੰਦੇ ਹਨ। ਇਹ ਮੈਨੂੂੰ ਧਮਕਾ ਕੇ ਬਾਰ-ਬਾਰ ਦਬਾਅ ਬਣਾ ਰਹੇ ਹਨ ਅਤੇ ਕਹਿੰਦੇ ਹਨ ਕਿ ਜੇਕਰ ਮੈਂ ਉਹਨਾਂ ਦੇ ਨਾਮ ਤੇ ਪ੍ਰਾਪਰਟੀ ਨਾ ਕੀਤੀ ਤਾਂ ਅਸੀ ਜ਼ਬਰਦਸਤੀ ਕਬਜ਼ਾ ਕਰਕੇ ਤੁਹਾਨੂੰ ਘਰੋ ਬਾਹਰ ਕੱਢ ਦੇਣਾ ਹੈ ਅਤੇ ਜਗਾ ਵੀ ਆਪਣੇ ਨਾਮ ਕਰਵਾ ਲੈਣੀ ਹੈ। ਇਥੇ ਇਹ ਵੀ ਦੱਸਣਯੋਗ ਹੈ ਮੇਰੇ ਦੋਨੇ ਲੜਕਿਆਂ ਨੇ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਮਿਤੀ 18-06-2021 ਤੋਂ ਸਾਨੂੰ ਦੋਵੇਂ ਪਤੀ-ਪਤਨੀ ਨੂੰ ਮਾਰ ਕੁੱਟ ਕੇ ਅਤੇ ਕਮਰੇ ਅੰਦਰ ਬੰਦ ਕਰਕੇ ਸਾਡੇ ਨਾਲ ਦੇ ਕਮਰੇ ਵਿੱਚ ਆਪਣਾ ਕਬਜ਼ਾ ਕਰ ਲਿਆ ਹੈ ਅਤੇ ਕਹਿੰਦੇ ਹਨ ਕਿ ਜੇਕਰ ਤੁਸੀਂ ਸਾਡੀ ਕੰਪਲੇਟ ਕੀਤੀ ਤਾਂ ਅਸੀਂ ਤੁਹਾਨੂੰ ਜਾਨੋ ਮਾਰ ਦੇਣਾ ਹੈ । ਮੈਂ ਇਸ ਸਬੰਧੀ ਪਹਿਲਾਂ ਵੀ ਡੀ.ਐਸ.ਪੀ ਕਰਤਾਰਪੁਰ ਅਤੇ ਚੌਂਕੀ ਇੰਚਾਰਜ, ਆਧੀ ਖੂਹੀ, (ਮੰਡ) ਕਪੂਰਥਲਾ ਰੋਡ, ਜਿਲ੍ਹਾ ਜਲੰਧਰ ਨੂੰ ਦਰਖਾਸਤ ਦੇ ਚੁੱਕਾ ਹਾਂ ਅਤੇ ਇਸਦੇ ਬਾਬਤ ਅੱਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ । ਮੇਰੇ ਦੋਨੇ ਲੜਕੇ ਆਪਣੀ ਜਾਣ ਪਹਿਚਾਣ ਅਤੇ ਰਸੂਖ ਦੇ ਨਾਲ ਕੋਈ ਕਾਰਵਾਈ ਨਹੀਂ ਹੋਣ ਦੇ ਰਹੇ।

ਸੁਖਦੇਵ ਸਿੰਘ ਨੇ ਅਗੇ ਐਸ. ਐਸ. ਪੀ. ਜਲੰਧਰ ਦਿਹਾਤੀ ਪਾਸ ਗੁਹਾਰ ਲਗਾਈ ਹੈ ਕਿ ਮੈਨੂੰ ਅਤੇ ਮੇਰੀ ਪਤਨੀ ਨੂੰ ਆਪਣੇ ਲੜਕੇ ਪ੍ਰਭਜੋਤ ਸਿੰਘ ਉਰਫ ਨੰਦੀ ਅਤੇ ਇਸ ਦੀ ਘਰਵਾਲੀ ਸਪਨਾ ਅਤੇ ਦੂਸਰਾ ਲੜਕਾ ਸੁਖਵਿੰਦਰ ਸਿੰਘ ਉਰਫ ਗੋਰਾ ਅਤੇ ਇਹਨਾਂ ਦੇ ਸਹਿਯੋਗੀ ਸੁੱਚਾ ਉਰਫ ਲੱਲੀ ਪੁੱਤਰ ਬਾਰੂ ਅਤੇ ਇਸਦੀ ਘਰਵਾਲੀ ਅਲਕਾ ਤੋਂ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਡਰ ਹੈ। ਇਸ ਲਈ ਇਹਨਾ ਵਿਅਕਤੀਆਂ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਸੰਬੰਧ ਵਿੱਚ ਪੀੜਤ ਦੇ ਲੜਕਿਆਂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਗੱਲ ਨਹੀਂ ਹੋ ਸਕੀ। ਪੁਲਿਸ ਵੱਲੋਂ ਮਾਮਲੇ ਜੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here