ਤੀਰਅੰਦਾਜ਼ੀ ਵਿੱਚ ਹਰਿਆਣੇ ਦੇ ਪਹਿਲੇ ਖਿਡਾਰੀ ਨੂੰ ਮਿਲਿਆ ਟੋਕੀਉ ਓਲੰਪਿਕ ਦਾ ਟਿਕਟ

ਦਿੱਲੀ: ਹਰਵਿੰਦਰ ਸਿੰਘ ਟੋਕੀਉ ਓਲੰਪਿਕ ਦਾ ਟਿਕਟ ਪ੍ਰਾਪਤ ਕਰਨ ਵਾਲਾ ਹਰਿਆਣੇ ਦਾ ਪਹਿਲਾ ਖਿਡਾਰੀ ਹੋਇਆ। ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਨੇ 2018 ਵਿੱਚ ਹੋਈਆ ਇੰਡੋਨੇਸ਼ੀਆ ਪੈਰਾਂ ਖੇਡਾ ਵਿੱਚ ਭਾਰਤ ਲਈ ਰਿਕਰਵ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ ਸੀ। ਉਹ ਛੇ ਵਾਰ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦੀ ਨਮਾਇੰਦਗੀ ਕਰ ਚੁੱਕੇ ਹਨ। ਹਰਿਆਣਾ ਦੀ ਸਰਕਾਰ ਨੇ ਹਰਵਿੰਦਰ ਸਿੰਘ ਦੇ ਜ਼ਜਬੇ ਨੂੰ ਦੇਖਦੇ ਹੋਏ ਕਿਹਾ ਕਿ ਜੇਕਰ ਸੁਪਨੇ ਸਾਕਾਰ ਕਰਨ ਦੀ ਇੱਛਾ ਹੋਵੇ ਤਾ ਕੋਈ ਵੀ ਰੁਕਾਵਟ ਤੁਹਾਡੀ ਸਫਲਤਾ ਨੂੰ ਰੋਕ ਨਹੀ ਸਕਦੀ ਹੈ। ਕੈਥਲ ਦੇ ਗੁਹਲਾ ਬਲਾਕ ਦੇ ਇੱਕ ਛੋਟੇ ਜਿਹੇ ਪਿੰਡ ਦੇ ਹਰਵਿੰਦਰ ਸਿੰਘ ਨੇ ਅਜਿਹਾ ਕਰਕੇ ਦਿਖਾਇਆ। ਪੈਰਾ ਓਲੰਪਿਕਸ ਦੇ ਤੀਰਅੰਦਾਜ਼ੀ ਮੁਕਾਬਲੇ ਲਈ ਭਾਰਤ ਦੇ ਪੰਜ ਖਿਡਾਰੀ ਚੁਣੇ ਗਏ ਹਨ। ਪਰ ਟੋਕਿਓ ਵਿੱਚ ਪੈਰਾ ਆਰਚੇਰੀ ਦੇ ਰਿਕਰਵ ਈਵੈਂਟ ਵਿੱਚ ਖੇਡਣ ਵਾਲਾ ਹਰਵਿੰਦਰ ਸਿੰਘ ਹਰਿਆਣੇ ਦਾ ਇਕਲੌਤਾ ਖਿਡਾਰੀ ਹੋਵੇਗਾ। ਇਸਤੋ ਇਲਾਵਾ ਉਤਰ ਪ੍ਰਦੇਸ਼ ਦੇ ਵਸਨੀਕ ਵਿਵੇਕ ਚਿਕਰਾ ,ਜੰਮੂ ਕਸ਼ਮੀਰ ਦੇ ਵਸਨੀਕ ਰਾਕੇਸ਼ ਕੁਮਾਰ, ਰਾਜਸਥਾਨ ਦੇ ਵਸਨੀਕ ਸ਼ਿਆਮ ਸੰੁਦਰ ਅਤੇ ਉਤਰ ਪ੍ਰਦੇਸ਼ ਦੀ ਜੋਤੀ ਦੀ ਚੋਣ ਕੀਤੀ ਗਈ ਹੈ।

Advertisements

ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ 17 ਜੂਨ ਨੂੰ ਟੋਕੀਓ ਪੈਰਾ ਉਲੰਪਿਕਸ ਵਿੱਚ ਚੋਣ ਲਈ ਸੋਨੀਪਤ ਵਿੱਚ ਟਰਾਇਲ ਹੋਏ ਸਨ । ਇਸਤੋ ਇਲਾਵਾ 25 ਜਨਵਰੀ ਨੂੰ ਦੁਬਈ ਵਿੱਚ ਵਿਸ਼ਵ ਰੈਕਿੰਗ ਲਈ ਟਰਾਇਲ ਆਯੋਜਿਤ ਕੀਤੇ ਗਏ ਸਨ। ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਸਮੇਂ ਸੋਨੀਪਤ ਸਾਈ ਕੈਂਪ ਵਿਖੇ ਪੈਰਾ ਉਲੰਪਿਕ ਦੀ ਤਿਆਰੀ ਕਰ ਰਹੇ ਹਨ। ਮੀਡੀਆ ਰਿਪੋਰਟ ਅਨੁਸਾਰ 21 ਤੋ 27 ਫਰਵਰੀ ਤੱਕ ਦੁਬਈ ਵਿੱਚ ਹੋਏ ਵਿਸ਼ਵ ਰੈਕਿੰਗ ਮੁਕਾਬਲੇ ਵਿੱਚ ਹਰਵਿੰਦਰ ਨੇ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ । ਇਸਤੋ ਇਲਾਵਾ ਹਰਵਿੰਦਰ ਨੇ 2019 ਵਿੱਚ ਨੀਦਰਲੈਂਡ ਮੁਕਾਬਲੇ ਵਿੱਚ ਪੈਰਾਲੰਪਿਕ ਕੋਟਾ ਜਿੱਤਿਆ ਸੀ। ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਟੀਚਾ ਪੈਰਾ ਉਲੰਪਿਕਸ ਵਿੱਚ ਭਾਰਤ ਦੇਸ਼ ਲਈ ਸੋਨ ਤਗਮਾ ਜਿੱਤਣਾ ਹੈ। ਇਸਦੇ ਲਈ ਉਹ ਸੋਨੀਪਤ ਵਿਖੇ ਤੀਰਅੰਦਾਜ਼ੀ ਦਾ ਅਭਿਆਸ ਕਰ ਰਹੇ ਹਨ।

LEAVE A REPLY

Please enter your comment!
Please enter your name here