ਮੁੱਖ ਮੰਤਰੀ ਵੱਲੋਂ 26 ਜੁਲਾਈ ਨੂੰ 10ਵੀ ਅਤੇ 12ਵੀ ਜਮਾਤ ਤੱਕ ਸਕੂਲ ਖੋਲ੍ਹਣ ਦੇ ਦਿੱਤੇ ਆਦੇਸ਼

ਚੰਡੀਗੜ੍ਹ: ( ਦ ਸਟੈਲਰ ਨਿਊਜ਼)। ਦੇਸ਼ ਵਿੱਚ ਲੰਬੇ ਸਮੇਂ ਤੋ ਬਾਅਦ ਕੋਰੋਨਾ ਵਾਇਰਸ ਵਿੱਚ ਰਾਹਤ ਦੇਖਣ ਨੂੰ ਮਿਲ ਰਹੀ ਹੈ। ਜਿਸਦੇ ਕਾਰਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ 26 ਜੁਲਾਈ ਤੋ 10 ਵੀਂ ਅਤੇ 12ਵੀ ਜਮਾਤ ਤੱਕ ਸਕੂਲ ਖੋਲ੍ਹਣ ਦੀ ਘੋਸ਼ਣਾ ਕੀਤੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਨੇ ਸਕੂਲ ਵਿੱਚ ਉਹਨਾਂ ਅਧਿਆਪਕਾ ਨੂੰ ਮੌਜੂਦ ਰਹਿਣ ਦੀ ਅਪੀਲ ਕੀਤੀ ਹੈ ਜਿਹੜੇ ਅਧਿਆਪਕਾ ਨੇ ਪੂਰਨ ਤੌਰ ਤੇ ਕੋਰੋਨਾ ਟੀਕਾ ਲਗਾਇਆ ਹੋਇਆ ਹੈ। ਇਸਦੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆ ਦੀ ਸਕੂਲ ਵਿੱਚ ਮੌਜੂਦਗੀ ਪਰਿਵਾਰ ਦੀ ਸਹਿਮਤੀ ਨਾਲ ਹੀ ਹੋਵੇਗੀ। ਜੇਕਰ ਪੰਜਾਬ ਵਿੱਚ ਕੋਰੋਨਾ ਤੋ ਸਥਿਤੀ ਇਸੇ ਤਰ੍ਹਾਂ ਨਿਯੰਤਰਣ ਰਹੀ ਤਾਂ ਪੰਜਾਬ ਵਿੱਚ ਬਾਕੀ ਕਲਾਸਾਂ ਖੋਲ੍ਹਣ ਦਾ ਵੀ ਆਦੇਸ਼ ਦਿੱਤਾ ਜਾਵੇਗਾ।

Advertisements

ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਇਨਡੋਰ ਇਕੱਠਾ ਵਿੱਚ ਲੋਕਾ ਦੀ ਗਿਣਤੀ 150 ਤੋ 300 ਤੱਕ ਕਰਨ ਦੀ ਸ਼ਰਤ ਸ਼ਾਮਿਲ ਹੈ । ਇਸਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਲਾਕਾਰਾਂ, ਸੰਗੀਤਕਾਰਾਂ ਨੂੰ ਸਮਾਗਮਾਂ ਅਤੇ ਜ਼ਸ਼ਨਾ ਵਿੱਚ ਜਾਣ ਦੀ ਆਗਿਆ ਦਿੱਤੀ ਜਾਏਗੀ। ਮੀਡੀਆ ਰਿਪੋਰਟ ਦੇ ਅਨੁਸਾਰ ਮੁੱਖ ਮੰਤਰੀ ਵੱਲੋ ਕੋਰੋਨਾ ਟੀਕੇ ਦੇ ਪਾਲਣਾ ਨਾਲ ਪੰਜਾਬ ਵਿੱਚ ਸਿਨੇਮਾਂ ਹਾਲ , ਕੋਚਿੰਗ ਸੈਂਟਰ ,ਜਿੰਮ , ਮਾਲ, ਅਜਾਇਬ ਘਰ , ਖੇਡ ਕੰਪਲੈਕਸ, ਰੈਸਟੋਰੈਂਟ, ਪੂਲ, ਚਿੜ੍ਹਿਆ ਘਰ ਆਦਿ ਨੂੰ 50 ਪ੍ਰਤੀਸ਼ਤ ਖੋਲ੍ਹਣ ਦੇ ਆਦੇਸ਼ ਵੀ ਦਿੱਤੇ ਗਏ ਹਨ।

LEAVE A REPLY

Please enter your comment!
Please enter your name here