ਵਿਸ਼ਵ ਮਾਨਵ ਰੂਹਾਨੀ ਕੇਂਦਰ ਵਲੋਂ ਪੀ ਐਚ ਸੀ ਜੇਜੋਂ ਦੋਆਬਾ ਨੂੰ ਦਵਾਈਆਂ ਭੇਂਟ

ਮਾਹਿਲਪੁਰ 23 ਜੁਲਾਈ: ਵਿਸ਼ਵ ਮਾਨਵ ਰੂਹਾਨੀ ਕੇਂਦਰ ਹਰਿਆਣਾ ਪ੍ਰਦੇਸ਼ ਦੀ ਬ੍ਰਾਂਚ ਮਾਹਿਲਪੁਰ ਵਲੋਂ ਕਰੋਨਾ ਦੀ ਲੜਾਈ ਲੜਨ ਲਈ ਪੀ ਐਚ ਸੀ ਜੇਜੋਂ ਦੋਆਬਾ ਨੂੰ ਦਵਾਈਆਂ ਅਤੇ ਮੈਡੀਕਲ ਸਮਾਨ ਸੰਤ ਬਲਜੀਤ ਸਿੰਘ ਦੇ ਅਸ਼ੀਰਵਾਦ ਨਾਲ ਦਿੱਤਾ ਗਿਆ। ਇਸ ਕਾਰਜ ਲਈ ਐਸ ਐਮ ਓ ਡਾਕਟਰ ਜਸਵੰਤ ਸਿੰਘ ਥਿੰਦ ਵਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਫਾਰਮਾਸਿਸਟ ਓਮਾ ਕੁਮਾਰੀ, ਜੁਗਿੰਦਰ ਸੈਣੀ, ਰਿਟਾਇਰਡ ਤਹਿਸੀਲਦਾਰ ਪਾਲ ਰਾਮ, ਮੂਲ ਰਾਜ, ਨੰਬਰਦਾਰ ਪਰਵੀਨ ਸੋਨੀ, ਅਸ਼ਵਨੀ ਖੰਨਾ, ਬੀ ਡੀ ਸ਼ਰਮਾ, ਬੀ ਐਸ ਸੰਧੂ ਰਿਟਾਇਰਡ ਡਾਇਰੈਕਟਰ ਈ ਐ ਆਈ ਸੀ ਭਾਰਤ ਸਰਕਾਰ, ਪ੍ਰਸ਼ਾਂਤ ਜੈਨ, ਰਤਨ ਚੰਦ, ਰਾਮ ਕੁਮਾਰ ਹਾਜਰ ਸਨ।

Advertisements

ਇਸ ਮੌਕੇ ਨੰਬਰਦਾਰ ਪਰਵੀਨ ਸੋਨੀ ਵਲੋਂ ਵਿਸ਼ਵ ਮਾਨਵ ਰੂਹਾਨੀ ਕੇਂਦਰ ਮਾਹਿਲਪੁਰ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਜੋ ਬਹੁਤ ਹੀ ਸ਼ਲਾਘਾਯੋਗ ਹਨ।

LEAVE A REPLY

Please enter your comment!
Please enter your name here