ਲਖਨਉ – ਅਯੁੱਧਿਆ ਹਾਈਵੇ ਤੇ ਖੜੀ ਖਰਾਬ ਬੱਸ ਵਿੱਚ ਟਰਾਲੇ ਨੇ ਮਾਰੀ ਜ਼ੋਰਦਾਰ ਟੱਕਰ, 18 ਯਾਤਰੀਆਂ ਦੀ ਮੌਤ

ਦਿੱਲੀ: (ਦ ਸਟੈਲਰ ਨਿਊਜ਼)। ਦੇਸ਼ ਵਿੱਚ ਜਿੱਥੇ ਲਗਾਤਾਰ ਹਰੇਕ ਖੇਤਰਾ ਤੋ ਘਟਨਾਵਾਂ ਦੇਖਣ ਨੂੰ ਮਿਲ ਰਹੀਆ ਹਨ ਹੁਣ ਉੱਥੇ ਹੀ ਲਖਨਉ – ਅਯੁੱਧਿਆ ਹਾਈਵੇ ਤੇ ਖੜੀ ਹੋਈ ਇੱਕ ਖਰਾਬ ਬੱਸ ਵਿੱਚ ਟਰਾਲੇ ਨੇ ਜ਼ੋਰਦਾਰ ਨਾਲ ਟੱਕਰ ਮਾਰ ਦਿੱਤੀ ਅਤੇ ਜਿਸ ਦੌਰਾਨ 11 ਯਾਤਰੀਆ ਦੀ ਮੌਕੇ ਤੇ ਮੌਤ ਹੋ ਗਈ ਅਤੇ 7 ਯਾਤਰੀਆ ਨੂੰ ਹਸਪਤਾਲ ਵਿੱਚ ਲਿਜਾਦੇ ਸਮੇ ਰਾਸਤੇ ਵਿੱਚ ਮੌ ਤ ਹੋ ਗਈ ਜਿਸਦੇ ਚੱਲਦਿਆ ਕੁੱਲ 18 ਯਾਤਰੀਆ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਲਖਨਉ ਤੋ ਆ ਰਹੇ ਟਰਾਲੇ ਨੇ ਲਖਨਉੁ – ਅਯੁੱਧਿਆ ਹਾਈਵੇ ਤੇ ਖੜੀ ਹੋਈ ਇੱਕ ਖਰਾਬ ਡਬਲ ਡੈਕਰ ਬੱਸ ਨਾਲ ਜ਼ੋਰਦਾਰ ਟੱਕਰ ਮਾਰ ਦਿੱਤੀ । 18 ਯਾਤਰੀਆ ਦੀ ਮੌਤ ਹੋ ਗਈ ਅਤੇ ਜਖ਼ਮੀ ਹੋਏ ਯਾਤਰੀਆ ਨੂੰ ਮੌਕੇ ਤੇ ਹਸਪਤਾਲ ਪਹੰਚਾਇਆ ਗਿਆ। ਨਿੱਜੀ ਡਬਲ ਡੈਕਰ ਬੱਸ ਹਰਿਆਣਾ ਤੋ ਬਿਹਾਰ ਜਾ ਰਹੀ ਸੀ ਜਿਸਦੇ ਕਾਰਣ ਇਹ ਬੱਸ ਦੇਰ ਰਾਤ ਲਖਨਉ – ਅਯੁੱਧਿਆ ਹਾਈਵੇ ਤੇ ਆ ਕੇ ਖਰਾਬ ਹੋ ਗਈ ਅਤੇ ਬੱਸ ਦਾ ਐਕਸਲ ਟੁੱਟ ਗਿਆ ।

Advertisements

ਜਿਸ ਦੌਰਾਨ ਬੱਸ ਲਖਨਊ- ਅਯੁੱਧਿਆ ਹਾਈਵੇ ਤੇ ਖ਼ੜੀ ਕਰ ਦਿੱਤੀ ਗਈ । ਜਾਣਕਾਰੀ ਅਨੁਸਾਰ ਬੱਸ ਵਿੱਚ ਬੈਠੇ ਹੋਏ ਯਾਤਰੀ ਆਰਾਮ ਕਰ ਰਹੇ ਸਨ ਪਰ ਅਚਾਨਕ ਹੀ ਟਰਾਲੇ ਨੇ ਆ ਕੇ ਖ਼ੜੀ ਬੱਸ ਵਿੱਚ ਜ਼ੋਰਦਾਰ ਨਾਲ ਟੱਕਰ ਮਾਰ ਦਿੱਤੀ । ਜਦਕਿ ਟਰੱਕ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ਤੇ ਆ ਕੇ ਇਸ ਹਾਦਸੇ ਦੀ ਜਾਂਚ ਪੜਤਾਲ ਕੀਤੀ ਅਤ ਟਰੱਕ ਡਰਾਈਵਰ ਨੂੰ ਫ਼ੜਨ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋ ਬਾਅਦ ਹਾਈਵੇ ਉੱਤੇ ਵਾਹਨਾਂ ਦੀ ਲੰਬੀ ਕਤਾਰ ਲੱਗ ਗਈ ਅਤੇ ਇੱਕ ਵੱਡਾ ਜਾਮ ਲੱਗ ਗਿਆ। ਮੌਕੇ ਕੇ ਸਥਾਨਕ ਲੋਕਾ ਨੇ ਦੱਸਿਆ ਕਿ ਬੱਸ ਵਿੱਚ ਸਵਾਰ ਵਿਅਕਤੀ ਆਰਾਮ ਕਰ ਰਹੇ ਸਨ ਅਤੇ ਅਚਾਨਕ ਇੱਕ ਟਰੱਕ ਨੇ ਆ ਕੇ ਇਸ ਬੱਸ ਵਿੱਚ ਜ਼ੋਰਦਾਰ ਟੱਕਰ ਮਾਰ ਦਿੱਤੀ। ਬੱਸ ਵਿੱਚ ਸਵਾਰ ਵਿਅਕਤੀਆ ਨੇ ਦੱਸਿਆ ਕਿ ਉਹਨਾ ਵਿੱਚੋ ਸਾਰੇ ਯਾਤਰੀ ਬਿਹਾਰ ਦੇ ਸੀਤਾਮਾੜੀ, ਸੁਪੌਲ ਸਮੇਤ ਵੱਖ-ਵੱਖ ਜ਼ਿਲਿਆ ਦੇ ਵਸਨੀਕ ਸਨ ।

LEAVE A REPLY

Please enter your comment!
Please enter your name here