ਪਾਣੀ ਵਿੱਚ ਫਸੀ ਬੱਸ ਨੂੰ ਟੋਚਨ ਪਾ ਕੇ ਕੱਢਿਆ ਬਾਹਰ

ਨਵਾਂਸ਼ਹਿਰ (ਦ ਸਟੈਲਰ ਨਿਊਜ਼)। ਨਵਾਂਸ਼ਹਿਰ ਦੇ ਬੰਗਾ-ਮੂਸਾਪੁਰ ਰੇਲਵ ਲਾਇਨ ਥੱਲੇ ਬ੍ਰਿਜ ਚ’ ਦੇਰ ਰਾਤ ਤੋਂ ਭਾਰੀ ਬਾਰਿਸ਼ ਹੋਣ ਨਾਲ ਪਾਣੀ ਭਰ ਗਿਆ ਸੀ ਅੱਜ ਸਵੇਰੇ ਇੱਕ ਪ੍ਰਾਈਵੇਟ ਧਾਗਾ ਕੰਪਨੀ ਦੀ ਬੱਸ ਜਿਸ ਵਿੱਚ 25-30 ਦੇ ਕਰੀਬ ਮਹਿਲਾ ਸਟਾਫ ਨੂੰ ਲੈਕੇ ਕੰਮ ਤੇ’ ਜਾ ਰਹੀ ਸੀ ਤਾ ਜਦੋਂ ਬੱਸ ਇਸ ਬ੍ਰਿਜ ਥੱਲੇ ਦੀ ਗੁਜਰ ਰਹੀ ਸੀ ਤਾਂ ਬੱਸ ਦੇ ਡਰਾਈਵਰ ਨੂੰ ਰੇਲਵੇ ਲਾਈਨ ਹੇਠ ਬਣੇ ਇਸ ਬ੍ਰਿਜ ਵਿੱਚ ਖੜੇ ਪਾਣੀ ਦਾ ਅੰਦਾਜ਼ਾ ਨਾ ਹੋਣ ਕਰਕੇ ਜਦੋਂ ਡਰਾਈਵਰ ਬੱਸ ਨੂੰ ਬ੍ਰਿਜ ਹੇਠ ਦੀ ਲਿਜਾ ਰਿਹਾ ਸੀ ਤਾਂ ਅਚਾਨਕ ਅੱਧ ਵਿਚਕਾਰ ਜਾ ਕੇ ਬੱਸ ਬੁਰੀ ਤਰ੍ਹਾਂ ਪਾਣੀ ਵਿੱਚ ਫੱਸ ਗਈ । ਜਿਸ ਨਾਲ ਬੱਸ ਵਿੱਚ ਸਵਾਰ ਮਹਿਲਾ ਸਟਾਫ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਅਚਾਨਕ ਇੱਕ ਕਿਸਾਨ ਜੋ ਆਪਣੇ ਟਰੈਕਟਰ ਤੇ ਸਵਾਰ ਹੋ ਕੇ ਆਪਣੇ ਖੇਤਾਂ ਵੱਲ ਨੂੰ ਜਾ ਰਿਹਾ ਸੀ ਤਾਂ ਉਸਨੇ ਬੱਸ ਨੂੰ ਪਾਣੀ ਵਿੱਚ ਫਸਿਆਂ ਵੇਖ ਤੁਰੰਤ ਆਪਣਾ ਟਰੈਕਟਰ ਲਿਆ ਕੇ ਉਸ ਪਾਣੀ ਵਿੱਚ ਫਸੀ ਬੱਸ ਨੂੰ ਟੋਚਨ ਪਾ ਕੇ ਬਾਹਰ ਕੱਢਿਆ ਅਤੇ ਬੱਸ ਵਿੱਚ ਫਸੀਆਂ ਮਹਿਲਾਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ ।

Advertisements

ਜਿਸ ਨਾਲ ਉਕਤ  ਧਾਗਾ ਫੈਕਟਰੀ ਦੀ ਮਹਿਲਾ ਸਟਾਫ ਦੀ ਜਾਨ ਵਿੱਚ ਜਾਨ ਆਈ ਪਰੰਤੂ ਰੇਲਵੇ ਵਿਭਾਗ ਉੱਤੇ ਇਹ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਬਰਸਾਤ ਦੇ ਦਿਨਾਂ ਵਿੱਚ ਰੇਲਵੇ ਲਾਈਨ ਹੇਠ ਬਣੇ ਬ੍ਰਿਜਾਂ ਹੇਠ ਪਾਣੀ ਜਮ੍ਹਾਂ ਹੋ ਜਾਂਦਾ ਹੈ ਤਾਂ ਰੇਲਵੇ ਵਿਭਾਗ ਨੂੰ ਲੋਕਾਂ ਦੀ ਸੁਰੱਖਿਆ ਲਈ ਕੋਈ ਨਾ ਕੋਈ ਪੁਖਤਾ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਕਿ ਬਰਸਾਤਾਂ ਦੇ ਦਿਨਾਂ ਵਿੱਚ ਬ੍ਰਿਜ ਹੇਠ ਜਮ੍ਹਾਂ ਹੋਏ ਬਰਸਾਤੀ ਪਾਣੀ ਨਾਲ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ।

LEAVE A REPLY

Please enter your comment!
Please enter your name here