ਓਲੰਪਿਕ ਵਿੱਚ ਭਾਰਤੀ ਪੀਵੀ ਸਿੰਧੂ ਹਾਂਗਕਾਂਗ ਦੀ ਨਗਿਆਨ ਯੀ ਚਿੰਗ ਨੂੰ ਹਰਾ ਕੇ ਪ੍ਰੀ – ਕੁਆਟਰ ਫਾਈਨਲ ਵਿੱਚ ਪਹੁੰਚੀ

ਦਿੱਲੀ: (ਦ ਸਟੈਲਰ ਨਿਊਜ਼)। ਦੇਸ਼ ਵਿੱਚ ਚੱਲ ਰਹੀਆ ਟੋਕੀਓ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਪੀਵੀ ਸਿੰਧੂ ਨੇ ਬੁੱਧਵਾਰ ਨੂੰ ਹਾਂਗਕਾਂਗ ਦੀ ਨਗਿਆਨ ਯੀ ਚਿੰਗ ਨੂੰ ਹਰਾ ਕੇ ਵੱਡੀ ਜਿੱਤ ਹਾਸਿਲ ਕਰ ਲਈ ਹੈ। ਜਿਸਦੇ ਦੌਰਾਨ ਪੀਵੀ ਸਿੰਧੂ ਨੇ ਯੀ ਚਿੰਗ ਨੂੰ ਹਰਾਉਣ ਤੋ ਬਾਅਦ ਓਲੰਪਿਕ ਦੇ ਸਿੰਗਲ ਬੈਡਮਿੰਟਨ ਮੁਕਾਬਲੇ ਦੇ ਪ੍ਰੀ – ਕੁਆਟਰ ਫਾਈਨਲ ਵਿੱਚ ਪਹੁੰਚ ਕਰ ਲਈ ਹੈ। ਚਾਂਦੀ ਤਗਮਾ ਜੇਤੂ ਸਿੰਧੂ ਨੇ ਵਿਸ਼ਵ ਦੀ 34ਵੇਂ ਨੰਬਰ ਦੀ ਚਿੰਗ ਨੂੰ 21-9 ਅਤੇ 21-16 ਨਾਲ ਹਰਾ ਕੇ ਵੱਡੀ ਸਫਲਤਾ ਹਾਸਿਲ ਕਰ ਲਈ । ਜਾਣਕਾਰੀ ਅਨੁਸਾਰ ਪੀਵੀ ਸਿੰਧੂ ਦੀ ਇਹ ਛੇਵੀ ਜਿੱਤ ਹੈ। ਹੁਣ ਪ੍ਰੀ – ਕੁਆਟਰ ਫਾਈਨਲ ਮੁਕਾਬਲੇ ਵਿੱਚ ਪੀਵੀ ਸਿੰਧੂ ਦਾ ਮੁਕਾਬਲਾ ਵਿਸ਼ਵ ਦੀ 12ਵੇਂ ਨੰਬਰ ਦੀ ਡੈਨਮਾਰਕ ਦੀ ਮੀਆ ਬਲੀਚਫਲਟ ਨਾਲ ਹੋਵੇਗਾ। ਬਲੀਚਫਲਟ ਨੇ ਪ੍ਰੀ – ਕੁਆਟਰ ਵਿੱਚ ਸਥਾਨ ਹਾਸਿਲ ਕੀਤਾ ਹੋਇਆ ਹੈ।

Advertisements

ਭਾਰਤੀ ਖਿਡਾਰਨ ਸਿੰਧੂ ਨੇ ਆਪਣੇ ਪਹਿਲਾ ਮੈਚ ਵਿੱਚ ਇਜ਼ਰਾਈਲ ਦੀ ਸੋਨੀਆ ਪੋਲੀਕਾਰਪੋਵਾ ਨੂੰ ਹਰਾਇਆ ਸੀ। ਪਰ ਹੁਣ ਸਿੰਧੂ ਨੇ ਹਾਂਗਕਾਂਗ ਦੀ ਨਗਿਆਨ ਯੀ ਚਿੰਗ ਨੂੰ ਹਰਾ ਦਿੱਤਾ ਅਤੇ ਸਿੰਧੂ ਨੇ 6-2 ਦੇ ਨਾਲ ਸਕੋਰ ਦੀ ਚੰਗੀ ਸ਼ੁਰੂਆਤ ਕੀਤੀ ਅਤੇ ਫਿਰ ਉਸਨੇ 10-3 ਦੀ ਲੀਡ ਲੈ ਲਈ। ਬਰੇਕ ਤੋ ਬਾਅਦ ਸਿੰਧੂ ਨੇ ਆਪਣੀ ਲੀਡ ਤੇ 20-9 ਤੱਕ ਦਾ ਦੱਬਦਬਾ ਬਣਾਇਆ। ਚਿੰਗ ਨੇ ਦਬਾਅ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਸਿੰਧੂ ਨੂੰ ਹਰਾਉਣ ਵਿੱਚ ਅਸਫਲ ਰਹੀ। ਸਿੰਧੂ ਨੇ ਸ਼ਕਤੀਸ਼ਾਲੀ ਟੱਕਰ ਨਾਲ 19-14 ਦੀ ਸ਼ੀਟ ਲੈ ਲਈ। ਸਿੰਧੂ ਨੇ ਮੈਚ ਦੌਰਾਨ ਛੇ ਅੰਕ ਹਾਸਿਲ ਕਰ ਲਏ। ਅਖੀਰ ਪੀਵੀ ਸਿੰਧੂ ਨੇ ਇੱਕ ਵਧੀਆ ਪ੍ਰਦਰਸ਼ਨ ਦਿੰਦੇ ਹੋਏ ਮੈਚ ਜਿੱਤ ਕੇ ਵੱਡੀ ਸਫਲਤਾ ਹਾਸਿਲ ਕਰ ਲਈ।

LEAVE A REPLY

Please enter your comment!
Please enter your name here