ਅਮਰੀਕਾ ਦੇ ਟੈਕਸਾਸ ਵਿੱਚ ਸੁੱਤੇ ਪਏ ਵਿਅਕਤੀ ਦੀ 20 ਸਾਲ ਪਿੱਛੇ ਗਈ ਯਾਦਦਾਸ਼ਤ, ਵਿਅਕਤੀ ਨਹੀ ਪਛਾਣ ਰਿਹਾ ਆਪਣੀ ਪਤਨੀ ਤੇ ਬੇਟੀ ਨੂੰ

ਦਿੱਲੀ: (ਦ ਸਟੈਲਰ ਨਿਊਜ਼)। ਸਮਾਜ ਵਿੱਚ ਅਕਸਰ ਲੋਕ ਆਪਣੇ ਬਚਪਨ ਦੀ ਜ਼ਿੰਦਗੀ ਨੂੰ ਵਧੀਆ ਸਮਝਦੇ ਹਨ ਉਹ ਜਵਾਨੀ ਵਿੱਚ ਆ ਕੇ ਆਪਣੀ ਬਚਪਨ ਦੀ ਜ਼ਿਦਗੀ ਨੂੰ ਹਮੇਸ਼ਾਂ ਯਾਦ ਕਰਦੇ ਰਹਿੰਦੇ ਹਨ । ਲੋਕ ਅਕਸਰ ਆਪਣੇ ਬਚਪਨ ਦੀ ਜ਼ਿੰਦਗੀ ਆਪਣੇ ਪਰਿਵਾਰ ਅਤੇ ਸਾਥੀਆ ਨਾਲ ਸਾਂਝਾਂ ਕਰਦੇ ਰਹਿੰਦੇ ਹਨ। ਪਰ ਜੇਕਰ ਕਲਪਨਾ ਕੀਤੀ ਜਾਵੇ ਤਾਂ ਜ਼ਵਾਨੀ ਦੀ ਉਮਰ ਵਿੱਚ ਜੇਕਰ ਕੋਈ ਵਿਅਕਤੀ ਬਚਪਨ ਦੀ ਤਰਾਂ ਵਿਵਹਾਰ ਕਰਨ ਲੱਗ ਜਾਵੇ ਤਾਂ ਕਿਹੋ ਜਿਹਾ ਲੱਗੇਗਾ ? ਪਰ ਇਹੋ ਜਿਹਾ ਮਾਮਲਾ ਅਮਰੀਕਾਂ ਦੇ ਟੈਕਸਾਸ ਤੋ ਦੇਖਣ ਨੂੰ ਮਿਲਿਆ ਹੈ । ਜਿੱਥੇ ਇੱਕ ਵਿਅਕਤੀ ਡੈਨੀਅਲ ਪੋਰਟਰ ਰਾਤੋ ਰਾਤ ਸੁੱਤਾ ਪਿਆ ਹੋਇਆ ਆਪਣੀ ਯਾਦਦਾਸ਼ਤ ਗੁਆ ਬੈਠਾ ਹੈ। ਜਿਸਦੀ ਉਮਰ 37 ਸਾਲ ਦੀ ਹੈ। ਇਹ ਵਿਅਕਤੀ ਆਪਣੇ ਆਪ ਨੂੰ ਆਪਣੀ ਬਚਪਨ ਦੀ ਜ਼ਿੰਦਗੀ ਵਿੱਚ ਜੀਅ ਰਿਹਾ ਦੱਸ ਰਿਹਾ ਹੈ ।

Advertisements

ਇਸਨੂੰ ਆਪਣੇ ਪਰਿਵਾਰ ਵਿੱਚ ਆਪਣੀ ਪਤਨੀ ਅਤੇ ਬੇਟੀ ਵੀ ਯਾਦ ਨਹੀ ਹੈ। ਜਾਣਕਾਰੀ ਅਨੁਸਾਰ ਡੈਨੀਅਲ ਪੋਰਟਰ ਜਦ ਰਾਤ ਨੂੰ ਸੌਣ ਦੋ ਬਾਅਦ ਸਵੇਰੇ ਉਠਿਆ ਤਾ ਉਹ ਆਪਣੇ ਪਰਿਵਾਰ ਅਤੇ ਕਮਰੇ ਨੂੰ ਵੀ ਨਹੀ ਪਹਿਚਾਣ ਰਿਹਾ ਸੀ । ਉਸਨੇ ਕਿਹਾ ਕਿ ਉਹ ਕਿਸੇ ਦਫਤਰ ਵਿੱਚ ਕੰਮ ਨਹੀ ਕਰ ਰਿਹਾ ਉਹ ਇੱਕ ਸਕੂਲ ਵਿੱਚ ਪੜ੍ਹ ਰਿਹਾ ਹੈ। ਜਿਸ ਦੌਰਾਨ ਡੈਨੀਅਲ ਪੋਰਟਰ ਨੇ ਦਫਤਰ ਜਾਣ ਦੀ ਬਜਾਏ ਸਕੂਲ ਜਾਣ ਦੀ ਤਿਆਰੀ ਕਰ ਲਈ। ਡਾਕਟਰੀ ਰਿਪੋਰਟ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਉਸਦੀ ਯਾਦਦਾਸ਼ਤ 20 ਸਾਲ ਪਿੱਛੇ ਚਲੀ ਗਈ ਹੈ। ਉਹ ਆਪਣੇ ਆਪ ਨੂੰ ਇੱਕ ਸਕੂਲ ਦਾ ਵਿਦਿਆਰਥੀ ਸਮਝਦਾ ਹੈ । ਉਸਨੂੰ ਆਪਣੀ ਪਿਛਲੀ ਜ਼ਿੰਦਗੀ ਬਾਰੇ ਕੁੱਝ ਵੀ ਯਾਦ ਨਹੀ ਹੈ।

LEAVE A REPLY

Please enter your comment!
Please enter your name here