ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪ੍ਰੋ-ਬੋਨੋ ਐਡਵੋਕੇਟਾਂ ਨੂੰ ਪ੍ਰੀ-ਲਿਟੀਗੇਟਿਵ ਕੇਸਾਂ ਨੂੰ ਸੈਟਲ ਕਰਵਾਉਣ ਦੀ ਕੀਤੀ ਅਪੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵਲੋਂ ਪ੍ਰੋ-ਬੋਨੋ ਸਕੀਮ-2018 ਅਧੀਨ ਨਿਯੁਕਤ ਕੀਤੇ ਗਏ ਪ੍ਰੋ-ਬੋਨੋ ਪੈਨਲ ਐਡਵੋਕੇਟਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਕੱਤਰ ਵਲੋਂ ਇਸ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਕੋਈ ਵੀ ਵਿਅਕਤੀ ਮੁਫ਼ਤ ਕਾਨੂੰਨੀ ਸਹਾਇਂਤਾ ਲੈ ਸਕਦਾ ਹੈ। ਇਸ ਦੌਰਾਨ ਉਨ੍ਹਾਂ ਸਮੂਹ ਐਡਵੋਕੇਟਾਂ ਨੂੰ 11 ਸਤੰਬਰ ਨੂੰ ਲਗਾਈ ਜਾਣ ਵਾਲੀ ਰਾਸ਼ਟਰੀ ਲੋਕ ਅਦਾਲਤ ਵਿਚ ਵੱਧ ਤੋਂ ਵੱਧ ਪ੍ਰੀ-ਲਿਟੀਗੇਟਿਵ ਕੇਸਾਂ ਨੂੰ ਸੈਟਲ ਕਰਵਾਉਣ ਲਈ ਕਿਹਾ। ਮੀਟਿੰਗ ਵਿਚ ਐਡਵੋਕੇਟ ਰੇਨੂ, ਐਡਵੋਕੇਟ ਰਵੀ ਕੁਮਾਰ ਹਮਰੋਲ, ਐਡਵੋਕੇਟ ਦੇਸ਼ ਗੌਤਮ, ਐਡਵੋਕੇਟ ਅਰਵਿੰਦ ਗੌਤਮ, ਐਡਵੋਕੇਟ ਹਰਜੀਤ ਕੌਰ, ਐਡਵੋਕੇਟ ਰਾਜੀਵ ਸਭਰਵਾਲ, ਐਡਵੋਕੇਟ ਸੰਦੀਪ ਕੁਮਾਰ ਮੌਜੂਦ ਸਨ।

Advertisements

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਮੌਕੇ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਹੈਲਪ ਡੈਸਕ ਲਗਾਇਆ ਗਿਆ ਸੀ। ਇਸ ਹੈਲਪ ਡੈਸਕ ਵਿਚ ਪੈਨਲ ਐਡਵੋਕੇਟ ਦੇਸ਼ ਗੌਤਮ, ਪੀ.ਐਲ.ਵੀ. ਪਵਨ ਕੁਮਾਰ ਵਲੋਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਮਾਨਯੋਗ ਸੁਪਰੀਮ ਕੋਰਟ ਵਲੋਂ ਲਾਂਚ ਕੀਤੀ ਗਈ ਲੀਗਲ ਸਰਵਿਸਜ਼ ਐਪ ਬਾਰੇ ਕਿਤਾਬਚਾ ਵੀ ਵੰਡਿਆ ਗਿਆ। 

LEAVE A REPLY

Please enter your comment!
Please enter your name here