ਡੇਅਰੀ ਵਿਭਾਗ ਵੱਲੋਂ ਘੁਮਿਆਰ ਮੰਡੀ ਵਿਖੇ ਮੁਫਤ ਦੁੱਧ ਪਰਖ ਕੈਂਪ ਆਯੋਜਿਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਕੈਬਨਿਟ ਮੰਤਰੀ ਡੇਅਰੀ ਵਿਕਾਸ ਵਿਭਾਗ, ਪਸ਼ੂ ਪਾਲਣ ਤੇ ਮੱਛੀ ਪਾਲਣ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ ਕਰਨੈਲ ਸਿੰਘ ਦੇ ਨਿਰਦੇਸ਼ਾ ਅਨੁਸਾਰ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦੇ ਅੰਤਰਗਤ ਮੋਬਾਈਲ ਦੁੱਧ ਟੈਸਟਿੰਗ ਵੈਨ ਦੁਆਰਾ ਡਿਪਟੀ ਡਾਇਰੈਕਟਰ ਡੇਅਰੀ ਫਿਰੋਜਪੁਰ ਰਣਦੀਪ ਕੁਮਾਰ ਦੀ ਦੇਖ-ਰੇਖ ਹੇਠ ਫਿਰੋਜਪੁਰ ਦੇ ਘੁਮਿਆਰ ਮੰਡੀ ਦੇ ਦੁੱਧ ਖਪਤਕਾਰਾ ਦੀ ਜਾਗਰੂਕਤਾ ਲਈ ਮੁਫਤ ਦੁੱਧ ਪਰਖ ਕੈਂਪ ਲਗਾਇਆ ਗਿਆ ਜਿਸ ਨੂੰ ਭਰਵਾ ਹੁੰਗਾਰਾ ਮਿਲਿਆ।

Advertisements

ਡਿਪਟੀ ਡਾਇਰੈਕਟਰ ਡੇਅਰੀ ਰਣਦੀਪ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਦੁੱਧ ਵਿੱਚ ਫੈਟ, ਐਸ.ਐਨ.ਐਫ ,ਪ੍ਰੋਟੀਨ, ਡੈਨਸਿਟੀ, ਓਪਰੇ ਪਾਣੀ ਦੀ ਮਾਤਰਾ ਅਤੇ ਯੂਰੀਆ, ਕਾਸਟਿਕ ਸੋਡਾ, ਖੰਡ, ਨਮਕ ਆਦਿ ਮਿਲਾਵਟ ਦੇ  25 ਟੈਸਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਹੁਣ ਤੱਕ ਫਿਰੋਜਪੁਰ ਵਿੱਚ 6 ਕੈਂਪ ਲਗਾਏ ਗਏ ਹਨ, ਸਾਰੇ ਕੈਂਪਾਂ ਵਿੱਚ ਔਸਤ 48% ਸੈਂਪਲ ਪਾਣੀ ਦੀ ਮਿਲਾਵਟ ਵਾਲੇ ਪਾਏ ਗਏ ਜਿੰਨਾ ਵਿੱਚ 10 ਤੋਂ 30% ਤੱਕ ਪਾਣੀ ਪਾਇਆ ਗਿਆ ਹੈ। ਅਜੇ ਤੱਕ ਕਿਸੇ ਵੀ ਸੈਂਪਲ ਵਿੱਚ ਰਸਾਇਣਿਕ ਮਿਲਾਵਟ ਨਹੀਂ ਪਾਈ ਗਈ।

ਉਨ੍ਹਾਂ ਫਿਰੋਜਪੁਰ ਨੇ ਖਪਤਕਾਰਾਂ ਨੂੰ ਚੰਗੀ ਕੁਆਲਟੀ ਦਾ ਦੁੱਧ ਵਰਤਣ ਲਈ ਪ੍ਰਰਿਤ ਕੀਤਾ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਿਲਾ ਫਿਰੋਜਪੁਰ ਨਾਲ ਸਬੰਧਿਤ ਦੁੱਧ ਖਪਤਕਾਰ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਡਿਪਟੀ ਡਾਇਰੈਕਟਰ ਡੇਅਰੀ, ਡੀਸੀ ਦਫਤਰ ਬਲਾਕ ਏ.ਕਮਰਾ ਨੰ 3 ਤੇ 4 ਫਿਰੋਜਪੁਰ ਵਿਖੇ ਮੁਫਤ ਦੁੱਧ ਪਰਖਣ ਲਈ ਸੰਪਰਕ ਕਰ ਸਕਦੇ ਹਨ। 

LEAVE A REPLY

Please enter your comment!
Please enter your name here