ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਜ਼ਰੂਰੀ:ਡਿਪਟੀ ਕਮਿਸ਼ਨਰ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)।ਸਿਹਤ  ਵਿਭਾਗ ਫਿਰੋਜ਼ਪੁਰ ਵੱਲੋਂ ਵੱਖ-ਵੱਖ ਸਿਹਤ ਪ੍ਰੋਗ੍ਰਾਮਾਂ ਵਿੱਚ ਵਿਭਿੰਨ ਵਿਭਾਗਾਂ ਦੀ ਢੁਕਵੀਂ ਸ਼ਮੂਲੀਅਤ ਅਤੇ ਸਹਿਯੋਗ ਹਿੱਤ ਇੱਕ ਇੰਟਰਸੈਕਟੋਰਲ ਮੀਟਿੰਗ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ।ਦਫਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਿਖੇ ਆਯੋਜਿਤ ਇਸ ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਸਿਵਲ ਸਰਜਨ ਡਾ: ਰਜਿੰਦਰ ਅਰੋੜਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਸਮੂਹ ਉੱਚ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੀਟਿੰਗ ਵਿੱਚ ਡਾ ਰਜਿੰਦਰ ਅਰੋੜਾ, ਸਿਵਲ ਸਰਜਨ ਨੇ ਡੇਂਗੂ ਦੇ ਲੱਛਣਾ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਜਿਲ੍ਹਾ ਫਿਰੋਜਪੁਰ ਵਿੱਚ ਸਾਲ 2020 ਵਿੱਚ ਡੇਗੂਂ ਦੇ 602 ਕੇਸ ਆਏ ਸੀ।  ਹੁਣ ਸਾਲ 2021 ਵਿੱਚ ਹੁਣ ਤੱਕ ਡੇਂਗੂ ਦੇ 14 ਕੇਸ ਪੋਜਟਿਵ ਆ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਸਿਹਤ ਵਿਭਾਗ ਨੂੰ ਮਲੇਰੀਆ, ਡੇਂਗੂ  ਅਤੇ ਚਿਕਨਗੁਨਿਆ ਬੁਖਾਰ ਦੀ ਰੋਕਥਾਮ ਅਤੇ ਬਚਾਓ ਲਈ ਵੱਖ-ਵੱਖ ਵਿਭਾਗਾ ਦੇ ਸਹਿਯੋਗ ਦੀ ਮੰਗ ਕੀਤੀ। ਡਿਪਟੀ ਕਮਿਸਨਰ ਵਿਨੀਤ ਕੁਮਾਰ ਨੇ ਵੱਖ-ਵੱਖ ਵਿਭਾਗਾ ਤੋ ਆਏ ਅਧਿਕਾਰੀਆਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਵੱਲੋ ਕਾਰਜ ਸਾਧਕ ਅਫਸਰ, ਮਿਊਨਸੀਪਲ ਕਮੇਟੀ ਨੂੰ ਹਦਾਇਤ ਕੀਤੀ ਗਈ ਕਿ ਇਕ ਸਡਿਊਲ ਬਨਾ ਕੇ ਸ਼ਹਿਰ ਦੇ ਹਰ ਏਰੀਆ ਵਿੱਚ ਫੋਗਿੰਗ ਕਰਵਾਈ ਜਾਵੇ ਅਤੇ ਫੋਗਿੰਗ ਤੋ ਪਹਿਲਾ ਲੋਕਾ ਨੂੰ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਜਾਵੇ।ਉਨ੍ਹਾਂ ਨੇ ਸਮੂਹ ਵਿਭਾਗਾ ਦੇ ਮੁੱਖੀਆ ਨੂੰ ਹਦਾਇਤ ਕੀਤੀ ਕਿ ਆਪਣੇ ਦਫਤਰ ਅਧੀਨ ਹਰ ਸੁਕਰਵਾਰ ਨੂੰ ਡਰਾਈ ਡੇ ਵੱਜੋ ਮਨਾਇਆ ਜਾਵੇ, ਇਸ ਦੋਰਾਨ ਦਫਤਰ ਵਿੱਚ ਲਗੇ ਕੂਲਰਾ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਸੁਖਾਇਆ ਜਾਵੇ। ਇਸ ਦੇ ਨਾਲ ਨਾਲ ਦਫਤਰ ਅਧੀਨ ਪਏ ਫਰਿਜ ਦੇ ਪਿੱਛੇ ਲਗੀ ਫਾਲਤੂ ਪਾਣੀ ਵਾਲੀ ਟ੍ਰੇਅ ਨੂੰ ਹਫਤੇ ਵਿੱਚ 1 ਵਾਰ ਖਾਲੀ ਕਰਕੇ ਸਾਫ ਕੀਤਾ ਜਾਵੇ। ਦਫਤਰ ਦੀ ਛੱਤ ਦੇ ਉਪਰ ਪਏ ਕਬਾੜ ਨੂੰ ਚੁਕਵਾਇਆ ਜਾਵੇ ਤਾਂ ਜੋ ਉਹਨਾਂ ਵਿੱਚ ਬਾਰਿਸ ਦਾ ਪਾਣੀ ਇੱਕਠਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਆਪਣੇ ਘਰ ਦੇ ਅੰਦਰ ਅਤੇ ਛੱਤਾ ਉਪਰ ਪਏ ਫਾਲਤੂ ਸਮਾਨ ਦਾ ਨਿਪਟਾਰਾ ਕਰਵਾਇਆ ਜਾਵੇ। ਕੂਲਰਾਂ, ਪਾਣੀ ਦੀਆਂ ਟੈਂਕੀਆ, ਹੋਦੀਆਂ, ਫਰਿਜ ਪਿੱਛੇ ਲੱਗੀ ਫਾਲਤੂ ਪਾਣੀ ਦੀ ਟ੍ਰੇਆਂ ਨੂੰ ਹਫਤੇ ਵਿੱਚ 1 ਦਿਨ ਸਾਫ ਕੀਤਾ ਜਾਵੇ। ਜੇਕਰ ਕਿਸੇ ਘਰ ਜਾਂ ਦਫਤਰ ਵਿੱਚ ਇੱਕਠੇ ਹੋਏ ਪਾਣੀ ਵਿੱਚ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਘਰ ਜਾਂ ਦਫਤਰ ਦੇ ਮੁੱਖੀ ਦਾ ਹਦਾਇਤਾਂ ਅਨੁਸਾਰ ਚਾਲਾਨ ਕੀਤਾ ਜਾ ਸਕਦਾ ਹੈ। ਇਸ ਤੋ ਇਲਾਵਾ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਮਰੀਜ ਨੂੰ ਮਲੇਰੀਆ, ਡੇਂਗੂ  ਅਤੇ ਚਿਕਨਗੁਨਿਆ ਬੁਖਾਰ ਦੇ ਲੱਛਣ ਹੁੰਦੇ ਤਾਂ ਉਹ ਤੁਰੰਤ ਆਪਣਾ ਟੈਸਟ ਅਤੇ ਇਲਾਜ ਸਿਵਲ ਹਸਪਤਾਲ ਫਿਰੋਜਪੁਰ ਵਿੱਚ ਕਰਵਾਏ ਜ਼ੋ ਕਿ ਮੁਫਤ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸ਼ਰੀਰ ਨੂੰ ਪੂਰੀ ਤਰਾਂ ਕਵਰ ਕਰਨ ਵਾਲੇ ਕਪੜੇ ਪਹਿਨਣ ਨਾਲ,ਮੱਛਰਦਾਨੀਆਂ ਦੇ ਇਸਤੇਮਾਲ ਕਰਨ ਅਤੇ ਮੱਛਰਾਂ ਦੇ ਕੱਟਣ ਤੋਂ ਬਚਾਅ ਦੇ ਹੋਰ ਸਾਧਨ ਵਰਤ ਕੇ ਅਸੀਂ ਮੱਛਰਾਂ ਰਾਹੀ ਫੈਲਣ ਵਾਲੀਆਂ ਬੀਮਾਰੀ ਦੇ ਫੇਲਾਅ ਨੂੰ ਰੋਕ ਸਕਦੇ ਹਾਂ।ਇਸ ਮੀਟਿੰਗ ਵਿੱਚ ਕੋਵਿਡ 19 ਅਤੇ ਆਯੂਸਮਾਨ ਸਰਬੱਤ ਸਿਹਤ ਬੀਮਾ ਆਦਿ ਵਿਸ਼ਿਆਂ ਤੇ ਵੀ ਚਰਚਾ ਕੀਤੀ ਗਈ।ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਵੱਲੋਂ ਕੋਵਿਡ ਦੀ ਬੀਮਾਰੀ ਦੇ ਕਾਰਨ, ਲੱਛਣ ਅਤੇ ਬਚਾਅ ਬਾਰੇ ਦਸਦਿਆਂ ਕਿਹਾ ਅੱਜ ਕੋਵਿਡ ਵੈਕਸੀਨ ਸਾਡੇ ਕੋਲ ਕੋਵਿਡ ਵਿਰੁੱਧ ਜੰਗ ਵਿੱਚ ਇੱਕ ਕਾਰਗਾਰ ਹਥਿਆਰ ਹੈ।ਉਨ੍ਹਾਂ ਇਹ ਵੀ ਕਿਹਾ ਕਿ ਵੇਕਸੀਨੇਸ਼ਨ ਉਪਰੰਤ ਵੀ ਮਾਸਕ ਪਹਿਨਣਾ,ਸਮਾਜਿਕ ਦੂਰੀ ਅਤੇ ਹੱਥਾਂ ਅਤੇ ਮੂੰਹ ਨੂੰ ਸਾਫ ਰੱਖਣਾ ਆਦਿ ਅਹਿਤਿਆਤ ਬਹੁਤ ਜ਼ਰੂਰੀ ਹਨ।ਇਸ ਅਵਸਰ ਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਵਿਭਾਗ ਨੂੰ ਨਾਕਾ ਸੈਂਪਲਿੰਗ ਅਤੇ ਸ਼ਾਪਿੰਗ ਖੇਤਰਾਂ/ਬਾਜ਼ਾਰਾਂ ਆਦਿ ਵਿੱਚ ਸੈਂਪਲਿੰਗ ਵਧਾਉਣ ਲਈ ਕਿਹਾ।ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ ਦਫਤਰਾਂ ਦੇ ਕਰਮਚਾਰੀਆਂ ਦਾ ਮੁਕੰਮਲ ਕੋਵਿਡ ਟੀਕਾਕਰਨ ਕਰਵਾਉਣ ਅਤੇ ਇਸ ਸਬੰਧੀ ਰਿਪੋਰਟ ਭੇਜਨ ਲਈ ਵੀ ਕਿਹਾ।ਇਸ ਮੀਟਿੰਗ ਵਿੱਚ ਜ਼ਿਲਾ ਐਪੀਡੀਮਾਲੋਜਿਸਟ ਡਾ:ਯੁਵਰਾਜ ਨਾਰੰਗ,ਡਾ:ਹਰਵਿੰਦਰ ਕੌਰ,ਡਾ:ਦੀਪਤੀ ਅਰੋੜਾ ਅਤੇ ਐਂਮਾਲੋਜਿਸਟ ਦੀਪਇੰਦਰ ਸਿੰਘ ਨੇ ਡੇਂਗੂ ਅਤੇ ਕੋਵਿਡ ਦੇ ਵੱਖ ਪਹਿਲੂਆਂ ਬਾਰੇ ਚਰਚਾ ਕੀਤੀ ।

Advertisements

LEAVE A REPLY

Please enter your comment!
Please enter your name here