ਜਲੰਧਰ ਦੇ ਅਹਾਤੇ ਵਿੱਚ ਕੈਂਸਲ ਕੀਤੇ ਗਏ ਬੂਥਾਂ ਦੀ ਨਿਲਾਮੀ 01 ਅਕਤੂਬਰ ਨੂੰ


ਜਲੰਧਰ ( ਦ ਸਟੈਲਰ ਨਿਊਜ਼):
ਜ਼ਿਲਾ ਪ੍ਰਸਾਸਕੀ ਕੰਪਲੈਕਸ, ਜਲੰਧਰ ਦੇ ਅਹਾਤੇ ਵਿੱਚ ਕੈਂਸਲ ਕੀਤੇ ਗਏ ਬੂਥਾਂ ਦੀ ਨਿਲਾਮੀ ਦੋ ਸਾਲਾਂ ਵਾਸਤੇ ਮਿਤੀ 01-11-2021 ਤੋਂ 31-10-2023 ਤੱਕ ਦੇ ਸਮੇਂ ਲਈ 01.10.2021 ਨੂੰ ਦੁਪਹਿਰ 1.00 ਵਜੇ ਉਪ-ਮੰਡਲ ਮੈਜਿਸਟਰੇਟ, ਜਲੰਧਰ-1 ਦੀ ਪ੍ਰਧਾਨਗੀ ਹੇਠ ਉਨਾਂ ਦੇ ਦਫਤਰ ਵਿਖੇ ਰੱਖੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਚਿਹਰੀ ਕੰਪਾਊਂਡ ਦੇ ਕੈਂਸਲ ਕੀਤੇ ਗਏ ਬੂਥਾਂ ਦੀ ਨਿਲਾਮੀ ਕਚਿਹਰੀ ਕੰਪਾਊਂਡ ਰੂਲਜ 2003 ਮੁਤਾਬਿਕ ਕੀਤੀ ਜਾਣੀ ਹੈ। ਇਸ ਬੋਲੀ ਸਬੰਧੀ ਆਮ ਚਾਹਵਾਨ ਵਿਅਕਤੀ ਆਪਣੀਆਂ ਦਰਖਾਸਤਾਂ ਮਿਤੀ 30-09-2021 ਬਾਅਦ ਦੁਪਹਿਰ 3.00 ਵਜੇ ਤੱਕ ਆਪਣੇ ਆਈ.ਡੀ. ਪਰੂਫ ਸਮੇਤ ਨਜਾਰਤ ਸਾਖਾ, ਦਫਤਰ ਡਿਪਟੀ ਕਮਿਸਨਰ, ਜਲੰਧਰ (ਕਮਰਾ ਨੰਬਰ 122,123) ਵਿਖੇ ਜਮਾ ਕਰਵਾ ਸਕਦੇ ਹਨ।

Advertisements


ਉਨਾਂ ਅੱਗੇ ਦੱਸਿਆ ਕਿ ਬੂਥਾਂ ਦਾ ਵੇਰਵਾ ਅਤੇ ਬੋਲੀ ਦੀਆਂ ਸਰਤਾਂ ਕਿਸੇ ਵੀ ਕੰਮ ਵਾਲੇ ਦਿਨ ਸਮਾਂ ਸਵੇਰੇ 9.00 ਵਜੇ ਤੋਂ ਸਾਮ 5.00 ਵਜੇ ਤੱਕ ਨਜਾਰਤ ਸਾਖਾ, ਦਫਤਰ ਡਿਪਟੀ ਕਮਿਸਨਰ, ਜਲੰਧਰ (ਕਮਰਾ ਨੰਬਰ 122,123) ਦੇ ਨੋਟਿਸ ਬੋਰਡ ਤੋਂ ਦੇਖੀਆਂ ਜਾ ਸਕਦੀਆਂ ਹਨ। ਜੇਕਰ ਦਰਖਾਸਤ ਜਮਾ ਕਰਵਾਉਣ ਜਾਂ ਬੋਲੀ ਵਾਲੇ ਦਿਨ ਜਨਤਕ ਛੁੱਟੀ ਦਾ ਐਲਾਨ ਹੋ ਜਾਂਦਾ ਹੈ ਤਾਂ ਬੋਲੀ ਅਗਲੇ ਕੰਮ ਵਾਲੇ ਦਿਨ ਕੀਤੀ ਜਾਵੇਗੀ। ਬੁਲਾਰੇ ਨੇ ਅੱਗੇ ਕਿਹਾ ਕਿ ਡਿਪਟੀ ਕਮਿਸਨਰ, ਜਲੰਧਰ ਬਿਨਾਂ ਕੋਈ ਕਾਰਨ ਦੱਸੇ ਕਿਸੇ ਵੀ ਬੋਲੀ ਜਾਂ ਸਾਰੀਆਂ ਬੋਲੀਆਂ ਨੂੰ ਰੱਦ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਨ। ਬੋਲੀ ਨਾਲ ਸਬੰਧਤ ਜੇਕਰ ਕੋਈ ਕੋਰੀਜੰਡਮ/ਸੋਧ ਹੋਈ ਤਾਂ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਦੀ ਵੈਬਸਾਈਟ ‘ਤੇ ਹੀ ਅਪਲੋਡ ਕੀਤੀ ਜਾਵੇਗੀ ਅਤੇ ਇਸ ਸਬੰਧੀ ਵੱਖਰੇ ਤੌਰ ’ਤੇ ਕੋਈ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here