ਸਬ-ਨੈਸ਼ਨਲ ਪਲਸ ਪੋਲੀਓ ਮੁੰਹਿਮ ਦਾ 26 ਸਤੰਬਰ ਤੋਂ ਅਗਾਜ਼: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਬ-ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਜਿਲੇ੍ਹ ਦੀ 279701 ਪ੍ਰਵਾਸੀ ਅਬਾਦੀ ਦੇ 0 ਤੋਂ 5 ਸਾਲ ਤੱਕ ਦੀ ਉਮਰ ਦੇ 22740 ਬੱਚਿਆ ਨੂੰ ਪੋਲੀਓ ਦੀਆਂ ਵਾਧੂ ਖੁਰਾਕਾਂ 26 ਸਤੰਬਰ ਦਿਨ ਐਤਵਾਰ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਵਿਜ਼ਿਟ ਦੌਰਾਨ ਪਿਲਾਈਆਂ ਜਾਣਗੀਆਂ।ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋੜਤਾ ਨੇ ਦੱਸਿਆ ਕਿ ਭਾਵੇਂ ਭਾਰਤ ਪੋਲੀਓ ਮੁਕਤ ਦੇਸ਼ ਹੈ ਪਰ ਫਿਰ ਵੀ ਸਰਹੱਦ ਨਾਲ ਲਗੱਦੇ ਗਵਾਢੀਂ ਦੇਸ਼ਾਂ ਵਿੱਚ ਅਜੇ ਵੀ ਪੋਲੀਓ ਦੇ ਕੇਸ ਆ ਰਹੇ ਹਨ, ਜਿਸ ਕਾਰਨ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।ਉਨਾਂ ਦੱਸਿਆ ਕਿ ਜਿਲੇ੍ਹ ਅੰਦਰ ਸਬ-ਨੈਸ਼ਨਲ ਪਲਸ ਪੋਲੀਓ ਮੁੰਹਿਮ ਦੀਆਂ ਤਿਆਰੀਆਂ ਅਤੇ ਮਾਈਕਰੋ-ਪਲੈਨ ਮੁੰਕਮਲ ਕਰ ਲਿਆ ਗਿਆ ਹੈ।

Advertisements

ਸਿਹਤ ਵਿਭਾਗ ਦੀਆਂ 178 ਟੀਮਾਂ ਵਲੋਂ ਤਿੰਨ ਦਿਨਾਂ ਦੌਰਾਨ ਪ੍ਰਵਾਸੀ ਅਬਾਦੀ ਦੇ ਘਰਾ’ਚ ਦਸਤਕ ਦੇਕੇ ਬੱਚਿਆਂ ਨੂੰ ਪੋਲੀਓ ਦੀਆਂ ਦੋ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਇਨਾਂ ਟੀਮਾਂ ਦੇ ਕੰਮ ਦੀ ਨਿਗਰਾਨੀ ਲਈ 43 ਸੁਪਰਵਾਈਜ਼ਰ ਲਗਾਏ ਗਏ ਹਨ। ਇਸ ਮੌਕੇ ਜਿਲਾ੍ਹ ਟੀਕਾਕਰਨ ਔਸਰ ਡਾ.ਸੀਮਾ ਗਰਗ ਨੇ ਦੱਸਿਆ ਕਿ ਇਸ ਮੁੰਹਿਮ ਦੌਰਾਨ ਝੁੱਗੀਆਂ,ਇੱਟਾਂ ਦੇ ਭੱਠੇ ,ਨਿਰਮਾਣ ਅਧੀਨ ਇਮਾਰਤਾ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ 5 ਸਾਲ ਉਮਰ ਤੱਕ ਦੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ।ਉਨਾਂ ਲੋਕਾਂ ਨੂੰ ਕਰੋਨਾ ਕਾਲ ਦੇ ਮੱਦੇਨਜ਼ਰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਨਾਲ ਇਸ ਮੁੰਹਿਮ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਭਾਰਤ ਪੋਲੀਓ ਮੁਕਤ ਦੇਸ਼ ਦੇ ਖਿਤਾਬ ਨੂੰ ਬਰਕਰਾਰ ਰੱਖਿਆ ਜਾ ਸਕੇ।

LEAVE A REPLY

Please enter your comment!
Please enter your name here