8 ਤੋਂ 14 ਸਾਲ ਦੀਆਂ ਲੜਕੀਆਂ ਨੂੰ ਚੰਗੀ ਸਿਹਤ ਲਈ ਸਰਵਾਈਕਲ ਦੇ ਟੀਕੇ ਲਗਾਏ: ਡਾ: ਕਪੂਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਰੋਟਰੀ ਕਲੱਬ ਹੁਸ਼ਿਆਰਪੁਰ ਵਲੋਂ ਪ੍ਰਧਾਨ ਰਜਿੰਦਰ ਮੋਦਗਿਲ ਦੇ ਸਰਪਰਸਤੀ ਵਿੱਚ ਜੈਨ ਕਲੋਨੀ, ਹੁਸ਼ਿਆਰਪੁਰ ਵਿਖੇ ਸੈਮੀਨਾਰ ਆੱਨ ਸਰਵਾਈਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਲਗਾੲਆ ਗਿਆ। ਜਿਸ ਵਿੱਚ ਸੈਮੀਨਾਰ ਕਾਊਂਸਲਰ ਪੀ.ਡੀ.ਜੀ. ਅਰੁਣ ਜੈਨ, ਜੈਨ ਮੁਨੀ ਗਨੀ ਬਰੀਏ ਇੰਦਰਜੀਤ ਵਿਜੈ ਜੀ, ਪੀ.ਡੀ.ਜੀ.-ਜੀ.ਐਸ. ਬਾਬਾ, ਪੀ.ਡੀ.ਜੀ. ਸੁਰਿੰਦਰ ਵਿਜ, ਪ੍ਰੋਜੈਕਟ ਚੇਅਰਮੈਨ ਰਵੀ ਜੈਨ, ਸ਼੍ਰੀ ਰਾਮ ਗੋਪਾਲ ਜੈਨ ਅਤੇ ਨਰਿੰਦਰ ਜੈਨ, ਯੋਗੇਸ਼ ਚੰਦਰ, ਡਾਕਟਰ ਤਾਰੂ ਕਪੂਰ (ਬੱਚਿਆਂ ਦੇ ਮਾਹਿਰ) ਅਮਨ ਹਸਪਤਾਲ, ਮੁੱਖ ਸਪੀਕਰ ਵਿਸ਼ੇਸ਼ ਤੌਰ ਤੇ ਪਹੁੰਚੇ । ਮਹਾਵੀਰ ਜੈਨ ਸਭਾ ਸੈਮੀਨਾਰ ਦੀ ਸ਼ੁਰੂਆਤ  ਜੀ.ਐਸ. ਬਾਵਾ ਜੀ ਵਲੋਂ ਰੋਟਰੀ ਦੇ ਇਸ ਪ੍ਰੋਜੈਕਟ ਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦੀ ਕਾਲਰ ਪਹਿਨਾ ਕੇ ਰਾਸ਼ਟਰੀ ਗੀਤ ਨਾਲ ਕੀਤੀ ਅਤੇ ਬਾਬਾ ਜੀ ਨੇ ਦੱਸਿਆ ਕਿ ਸੈਮੀਨਾਰ ਤੋਂ ਬਾਅਦ ਲੋਕਾਂ ਨਾਲ 8-14 ਸਾਲ ਦੀਆਂ ਲੜਕੀਆਂ ਵਲੋਂ ਰਜਿਸਟੇ੍ਰਸ਼ਨ ਤੋਂ ਬਾਅਦ ਟੀਕਾਕਰਣ ਕੈਂਪ ਲਗਾਇਆ ਜਾਵੇਗਾ ਜਿਸ ਵਿਚ ਬਹੁਤ ਹੀ ਘੱਟ ਕੀਮਤ ਤੇ ਟੀਕਾ, ਜਿਹੜਾ ਬੱਚਿਆਂ ਦੀ ਜਾਨ ਬਚਾਉਣ ਦੇ ਲਈ ਉਪਹਾਰ ਹੈ, ਲਗਾਇਆ ਜਾਵੇਗਾ।

Advertisements

ਇਸ ਟੀਕੇ ਦੀ ਮਾਰਕੀਟ ਵਿੱਚ ਕੀਮਤ ਤਕਰੀਬਨ 4000/- ਰੁਪਏ ਹਨ। ਗੈਸਟ ਸਪੀਕਰ ਡਾਕਟਰ ਤਾਰੂ ਕਪੂਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਔਰਤਾਂ ਵਿੱਚ ਪਾਏ ਜਾਣ ਵਾਲੇ ਸਭ ਤੋਂ ਜ਼ਿਆਦਾ ਕੈਂਸਰ ਸਰਵਾਈਕਲ  (ਬੱਚੇਦਾਨੀ ਦਾ ਕੈਂਸਰ) ਅਤੇ ਬ੍ਰੈਸਟ ਕੈਂਸਰ ਭਾਰਤ ਵਿੱਚ ਪਾਏ ਜਾਂਦੇ ਹਨ। ਭਾਰਤ ਵਿੱਚ ਪੂਰੀ ਦੁਨੀਆਂ ਦੇ 27% ਮਰੀਜ਼ ਹਨ, ਜਿਹਨਾਂ ਵਿੱਚ 20% ਹਰ ਸਾਲ ਵੱਧਦੇ ਹਨ, ਇਨ੍ਹਾਂ ਵਿੱਚ 50% ਦੀ ਮੌਤ ਦੀ ਦਰ ਹੁੰਦੀ ਹੈ, ਸਰਵਾਈਕਲ ਕੈਂਸਰ ਦੀ ਰੋਕ ਦੇ ਲਈ ਹਰ ਲੜਕੀ ਬੱਚਾ ਜੋ 8 ਤੋਂ 14 ਸਾਲ ਦੀ ਹੈ ਨੂੰ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ। ਡਾਕਟਰ ਕਪੂਰ ਨੇ ਕਿਹਾ ਕਿ ਬੱਚੇ ਨੂੰ ਜਨਮਦਿਨ ਦੇ ਉਪਹਾਰ ਦੇ ਰੂਪ ਵਿੱਚ ਇਹ ਟੀਕਾ ਲਗਾਓ ਤਾਂਕਿ ਗਰਲ ਬੱਚੀ ਨੂੰ ਚੰਗੀ ਸਿਹਤ ਮਿਲੇ ਅਤੇ ਨਿਰੋਗ ਰਹੇ। ਸੈਮੀਨਾਰ ਕਾਊਂਸਲਰ ਅਰੁਣ ਜੈਣ ਨੇ ਮੁੱਖ ਬੁਲਾਰੇ ਅਤੇ ਉਥੇ ਮੌਜੂਦ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਜਿਸ ਕਿਸੀ ਨੇ ਵੀ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੈ, ਉਹ ਮੋਬਾਇਲ ਨੰਬਰ 94178-84040 ਤੇ ਵਅਟਸਐਪ ਕਰਕੇ ਬੱਚੀ ਦਾ ਨਾਮ, ਪਿਤਾ ਦਾ ਨਾਮ, ਜਨਮ ਮਿਤੀ, ਮੋਬਾਇਲ ਨੰਬਰ, ਉਮਰ ਲਿਖ ਕੇ ਦੱਸਣ ਤਾਂ ਕਿ ਰੋਟਰੀ ਕਲੱਬ ਜਲਦੀ ਹੀ ਉਨ੍ਹਾਂ ਨੂੰ ਟੀਕਾ ਲਗਾ ਸਕੇ।

ਇਸ ਮੌਕੇ ਤੇ ਪ੍ਰਧਾਨ ਰਜਿੰਦਰ ਮੋਦਗਿਲ, ਇਨਰ ਵੀਲ੍ਹ ਪ੍ਰਧਾਨ ਟਿਮਾਟਨੀ ਆਹਲੂਵਾਲੀਆ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਮੁੱਖ ਬੁਲਾਰਾ ਡਾਕਟਰ ਤਾਰੂ ਕਪੂਰ, ਮਹਾਵੀਰ ਸਭਾ ਤੋਂ ਰਾਮ ਗੋਪਾਲ ਜੈਨ ਅਤੇ ਰੋਟੇਰੀਅਨ ਕੁਲਦੀਪ ਸਿੰਘ ਨੂੰ ਕਲੱਬ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰੋਟੇਰੀਅਨ ਸੁਰਿੰਦਰ ਵਿੱਜ, ਰਜਿੰਦਰ ਮੋਦਗਿਲ, ਯੋਗੇਸ਼ ਚੰਦਰ, ਤਰਨਜੀਤ ਕੌਰ, ਨਰੇਸ਼ ਜੈਨ, ਰਵੀ ਜੈਨ, ਜੈਨ ਮਹਾਵੀਰ ਸਭਾ ਤੋਂ ਪ੍ਰਧਾਨ ਨਰਿੰਦਰ ਜੈਨ, ਰਾਮ ਗੋਪਾਲ ਜੈਨ, ਕੌਸ਼ਲ ਜੈਨ, ਪੱਦਮ ਜੈਨ, ਰਾਕੇਸ਼ ਬੰਟੀ, ਟਿਮਾਟਨੀ ਆਹਲੂਵਾਲੀਆ, ਮੀਨਾ ਜੈਨ, ਵੰਦਨਾ ਜੈਨ, ਤਰਨਜੀਤ ਕੌਰ, ਕੁਲਦੀਪ ਕੌਰ ਆਦਿ ਮੌਜੂਦ ਸਨ।  

LEAVE A REPLY

Please enter your comment!
Please enter your name here