ਮੰਨਾ ਕਤਲ ਮਾਮਲੇ ਵਿੱਚ ਦੋ ਭਰਾਵਾਂ ਸਮੇਤ 7 ਵਿਅਕਤੀਆਂ ਨੂੰ ਉਮਰਕੈਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜ ਸਾਲ ਪਹਿਲਾਂ ਹੋਏ ਕਤਲ ਕੇਸ ਵਿਚ ਹੁਸ਼ਿਆਰਪੁਰ ਦੀ ਐਡੀਸ਼ਨਲ ਸੈਸ਼ਨ ਜੱਜ ਜਤਿੰਦਰਪਾਲ ਸਿੰਘ ਖੁਰਮੀ ਦੀ ਅਦਾਲਤ ਨੇ 7 ਦੋਸ਼ੀਆਂ ਨੂੰ ਉਮਰ ਕੈਦ ਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜੁਰਮਾਨਾ ਨਾ ਦੇਣ ’ਤੇ ਦੋਸ਼ੀਆਂ ਨੂੰ ਤਿੰਨ-ਤਿੰਨ ਮਹੀਨੇ ਹੋਰ ਸਜ਼ਾ ਭੁਗਤਨੀ ਹੋਵੇਗੀ। ਦੋਸ਼ੀਆਂ ਦੀ ਪਛਾਣ ਕਰਣ ਉਰਫ਼ ਕੰਨੀ ਤੇ ਰਵੀ ਕੁਮਾਰ ਦੋਵੇ ਪੁੱਤਰ ਰਾਜ ਕੁਾਮਰ ਵਾਸੀ ਤਰਨ ਤਾਰਨ, ਕੁਲਦੀਪ ਕੁਮਾਰ ਦੀਪੀ ਵਾਸੀ ਹਾਜੀਪੁਰ, ਸਤਿੰਦਰ ਸਿੰਘ ਕਾਲਾ, ਭੁਪਿੰਦਰ ਕੁਮਾਰ ਮੋਨੂੰ, ਹਨੀ ਕੁਮਾਰ ਅਤੇ ਸਤਨਾਮ ਚੌਧਰੀ ਅਮਨਾ ਗੁੱਜਰ ਵਜੋਂ ਹੋਈ ਹੈ। ਜਦਕਿ ਅਦਾਲਤ ਵੱਲੋਂ ਇਸ ਮਾਮਲੇ ’ਚ ਅਰਸ਼ਦੀਪ ਉਰਫ ਅਰਸ਼ ਤੇ ਦੀਪਕ ਕੁਮਾਰ ਉਰਫ ਬਿੰਨੀ ਗੁੱਜਰ ਨੂੰ ਬਰੀ ਕਰ ਦਿੱਤਾ ਗਿਆ ਹੈ।

Advertisements

ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ 22 ਮਈ 2016 ਨੂੰ ਥਾਣਾ ਸਦਰ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਦਸਮੇਸ਼ ਨਗਰ ਹੁਸ਼ਿਆਰਪੁਰ ਨੇ ਦੱਸਿਆ ਸੀ ਕਿ ਉਹ ਦਾ ਪੁੱਤਰ ਮਨਪ੍ਰੀਤ ਸਿੰਘ ਮੰਨਾ (ਉਸ ਸਮੇਂ ਉਮਰ 22 ਸਾਲ ਸੀ) ਜੋ ਕੀ ਹੁਸ਼ਿਆਰਪੁਰ-ਉਨਾ ਰੋਡ ’ਤੇ ਪੈਂਦੀ ਸਵਾਮੀ ਸਰਵਾਨੰਦ ਗਿਰੀ ਯੂਨੀਵਰਸਿਟੀ ਬਜਵਾੜਾ ਵਿਖੇ ਵਕਾਲਤ ਦੀ ਪੜ੍ਹਾਈ ਕਰ ਰਿਹਾ ਸੀ, ਜਿਸ ਦੇ ਪੇਪਰ ਚੱਲ ਰਹੇ ਸਨ। ਬਿਆਨਾਂ ਵਿਚ ਦੱਸਿਆ ਕਿ 21 ਮਈ 2016 ਨੂੰ ਸ਼ਾਮ 6 ਵਜੇ ਦੇ ਕਰੀਬ ਉਸ ਦਾ ਪੁੱਤਰ ਮਨਪ੍ਰੀਤ ਸਿੰਘ ਮੰਨਾ ਆਪਣੇ ਦੋਸਤ ਸੌਰਵ ਨਾਲ ਯੂਨੀਵਰਸਿਟੀ ਦੇ ਬਾਹਰ ਜਿਪਸੀ ’ਚ ਬੈਠਾ ਸੀ। ਇਸ ਦੌਰਾਨ ਇਕ ਹੋਰ ਗੱਡੀ ਆਈ ਜਿਸ ਨੇ ਮਨਪ੍ਰੀਤ ਦੀ ਜਿਪਸੀ ਅੱਗੇ ਆ ਕੇ ਰੋਕ ਦਿੱਤੀ ਤੇ ਉਸ ਵਿਚੋਂ 4-5 ਨੌਜਵਾਨ ਉਤਰੇ ਤੇ ਉਨ੍ਹਾਂ ਮਨਪ੍ਰੀਤ ਤੇ ਉਸ ਦੇ ਦੋਸਤ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਜਦੋਂ ਮਨਪ੍ਰੀਤ ਆਪਣੀ ਜਾਨ ਬਚਾਉਣ ਲਈ ਯੂਨੀਵਰਸਿਟੀ ਦੇ ਗੇਲ ਵਾਲ ਭੱਜਿਆ ਤਾਂ ਅੱਗੋ ਇਕ ਹੋਰ ਗੱਡੀ ਵਿਚ 4-5 ਨੌਜਵਾਨ ਉਤਰੇ ਜਿਨ੍ਹਾਂ ਉਸ ਨੂੰ ਘੇਰ ਪਾ ਲਿਆ ਤੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਜਦੋਂ ਮਨਪ੍ਰੀਤ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨੌ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

ਥਾਣਾ ਸਦਰ ਦੀ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਇਕ-ਇਕ ਕਰਕੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਪੁਲਿਸ ਵੱਲੋਂ ਵਾਰਦਾਤ ਦੌਰਾਨ ਮੁਲਜ਼ਮਾਂ ਵੱਲੋਂ ਵਰਤਿਆ ਗਿਆ ਇਕ ਦੇਸੀ ਪਿਸਤੋਲ, 2 ਮੈਗਜਿਨ, 6 ਜਿੰਦਾ ਰੌਂਦ, ਇਕ ਦਾਤਰ ਤੇ ਇਕ ਗੰਡਾਸੀ, ਇਕ ਖੰਡਾ ਬਾਰਮਦ ਕੀਤਾ ਗਿਆ ਸੀ। ਇਸ ਮਾਮਲੇ ’ਚ ਪੰਜ ਸਾਲ ਬਾਅਦ 7 ਵਿਅਕਤੀਆਂ ਖ਼ਿਲਾਫ਼ ਦੋਸ਼ ਸਾਬਤ ਹੋਣ ’ਤੇ ਸਜ਼ਾ ਸੁਣਾਈ ਗਈ ਹੈ ਤੇ ਦੋ ਵਿਆਕਤੀਆਂ ਨੂੰ ਬਰੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here