ਵੱਖ-ਵੱਖ ਵਿਭਾਗਾਂ ਦੇ ਮੁਲਾਜਮ ਅਤੇ ਅਧਿਕਾਰੀਆਂ ਦਾ ਕਰਵਾਇਆ ਗਿਆ ਵਾਲੀਬਾਲ ਟੂਰਨਾਮੈਂਟ

ਪਠਾਨਕੋਟ (ਦ ਸਟੈਲਰ ਨਿਊਜ਼)। ਪਿਛਲੇ ਕਰੀਬ ਦੋ ਸਾਲ ਦੇ ਸਮੇਂ ਦੋਰਾਨ ਕੋਵਿਡ ਨੇ ਹਰੇਕ ਵਰਗ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ ਅਤੇ ਕੋਵਿਡ ਕਾਲ ਦੋਰਾਨ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਅਪਣੀਆਂ ਡਿਊਟੀਆਂ ਬਹੁਤ ਹੀ ਜਿਮ੍ਹੇਦਾਰੀ ਨਾਲ ਕੀਤੀਆਂ ਹਨ ਉਪਰੋਕਤ ਸਮੇਂ ਦੋਰਾਨ ਮਾਨਸਿਕ ਤੋਰ ਤੇ ਪੂਰੀ ਤਰ੍ਹਾਂ ਨਾਲ ਸਿਹਤਮੰਦ ਰੱਖਣ ਲਈ ਇਹ ਇੱਕ ਛੋਟਾ ਜਿਹਾ ਕਰਮਚਾਰੀਆਂ ਵਿਚਕਾਰ ਵਾਲੀਬਾਲ ਮੈਚ ਕਰਵਾ ਕੇ ਉਪਰਾਲਾ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਖੇਡਾਂ ਨਾਲ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਜੋੜਿਆ ਜਾਵੇਗਾ। ਇਹ ਪ੍ਰਗਟਾਵਾ ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਵਾਲੀਬਾਲ ਮੈਚ ਦੋਰਾਨ ਸੰਬੋਧਤ ਕਰਦਿਆਂ ਕੀਤਾ।

Advertisements


ਜਿਕਰਯੋਗ ਹੈ ਕਿ ਅੱਜ ਤਹਿਸੀਲਦਾਰ ਪਠਾਨਕੋਟ ਸ. ਲੱਛਮਣ ਸਿੰਘ ਦੇ ਉਪਰਾਲਿਆਂ ਸਦਕਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਡਿਪਟੀ ਕਮਿਸ਼ਨਰ ਦਫਤਰ ਦੇ ਸਟਾਫ ਅਤੇ ਪਟਵਾਰੀ ਸਟਾਫ ਵਿੱਚ ਇੱਕ ਵਾਲੀਬਾਲ ਦਾ ਮੈਚ ਕਰਵਾਇਆ ਗਿਆ। ਇਸ ਦੋਰਾਨ ਵਾਲੀਬਾਲ ਦੇ ਤਿੰਨ ਰਾਊਂਡ ਕਰਵਾਏ ਗਏ। ਪਹਿਲੇ ਦੋ ਰਾਊਂਡ ਵਿੱਚ ਦੋਨੋ ਟੀਮਾਂ ਬਰਾਬਰ ਰਹੀਆਂ ਅਤੇ ਤੀਸਰੇ ਰਾਊਂਡ ਦੇ ਮੈਚ ਵਿੱਚ ਡਿਪਟੀ ਕਮਿਸ਼ਨਰ ਦਫਤਰ ਦੇ ਸਟਾਫ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦਿਆਂ ਵਾਲੀਬਾਲ ਮੈਚ ਦੀ ਟਰਾਫੀ ਤੇ ਜੇਤੂ ਰਹਿ ਕੇ ਕਬਜਾ ਕੀਤਾ।


ਮੈਚ ਦੇ ਸੁਭਅਰੰਭ ਤੇ ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ  ਅਤੇ ਜਗਨੂਰ ਸਿੰਘ ਗਰੇਵਾਲ ਸਹਾਇਕ ਕਮਿਸ਼ਨਰ ਸਿਕਾਇਤਾਂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਵਾਲੀਬਾਲ ਮੈਚ ਦਾ ਸੁਭਅਰੰਭ ਕੀਤਾ। ਉਨ੍ਹਾਂ ਵੱਲੋਂ ਜੇਤੂ ਰਹੇ ਖਿਡਾਰੀਆਂ ਨੂੰ ਟਰਾਫੀ ਅਤੇ ਮੈਡਲ ਨਾਲ ਸਨਮਾਨਤ ਕੀਤਾ ਅਤੇ ਦੂਸਰੀ ਟੀਮ ਨੂੰ ਵੀ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਯਾਦਗਾਰ ਚਿੰਨ੍ਹ ਅਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਮੁਲਾਜਮਾਂ ਵੱਲੋਂ ਆਪਣੇ ਕੰਮ ਨੂੰ ਜਿਆਦਾਤਰ ਵਰਕ ਲੋਡ ਹੋਣ ਕਰਕੇ ਇਕ ਤਨਾਓ ਮਹਿਸੂਸ ਕੀਤਾ ਜਾਂਦਾ ਹੈ  ਅਤੇ ਇਸ ਤਣਾਅ ਨੂੰ ਕੁਝ ਘੱਟ ਕਰਨ ਦੇ ਲਈ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਪਹਿਲ ਕੀਤੀ ਗਈ ਹੈ ਜਿਸ ਦੇ ਵਿਚ ਇਕ ਵਾਲੀਬਾਲ ਟੂਰਨਾਮੈਂਟ  ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਕਪੁਰ ਵਿਖੇ ਕਰਵਾਇਆ ਗਿਆ। ਜਿੱਥੇ ਪਟਵਾਰੀ ਕਾਨੂੰਗੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਮੁਲਾਜਮਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਹਿੱਸਾ ਲਿਆ। ਇਸ ਟੂਰਨਾਮੈਂਟ ਦਾ ਮੁੱਖ ਮੰਤਵ ਜਿੱਥੇ ਕਿ ਮੁਲਾਜਮਾਂ ਦੇ ਵਰਕ ਲੋਡ ਤੇ ਤਣਾਅ ਨੂੰ ਕੁਝ ਘੱਟ ਕਰਨਾ ਸੀ ਉੱਥੇ ਹੀ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕਰਨਾ ਸੀ। ਜਿਸ ਦੇ ਤਹਿਤ ਅੱਜ ਇਹ ਟੂਰਨਾਮੈਂਟ ਕਰਵਾਇਆ ਗਿਆ।

LEAVE A REPLY

Please enter your comment!
Please enter your name here