ਹਰੀਸ਼ ਰਾਵਤ ਤੋਂ ਬਾਅਦ ਕਾਂਗਰਸ ਇੰਚਾਰਜ ਦਾ ਅਹੁਦਾ ਸੰਭਾਲ ਸਕਦੇ ਹਨ ਹਰੀਸ਼ ਚੌਧਰੀ

ਚੰਡੀਗੜ੍ਹ(ਦ ਸਟੈਲਰ ਨਿਊਜ਼)। ਪੰਜਾਬ ਵਿੱਚ ਲਗਾਤਾਰ ਕਾਂਗਰਸ ਸਰਕਾਰ ਵਿੱਚ ਵਿਵਾਦ ਚੱਲ ਰਹੇ ਹਨ ਜਿਸ ਦੋਰਾਨ ਲਗਾਤਾਰ ਇੰਚਾਰਜ਼ ਬਦਲਣ ਦੀਆਂ ਅਟਕਲਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਦੇ ਅਨੁਸਾਰ ਹਾਈਕਮਾਨ ਦੁਆਰਾ ਜਲਦ ਹੀ ਕਾਂਗਰਸ ਦੇ ਇੰਚਾਰਜ਼ ਹਰੀਸ਼ ਰਾਵਤ ਨੂੰ ਬਦਲਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਪਰ ਹਰੀਸ਼ ਰਾਵਤ ਪਹਿਲਾਂ ਹੀ ਅਹੁਦਾ ਛੱਡਣ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ। ਜਿਸ ਦੋਰਾਨ ਹੁਣ ਹਰੀਸ਼ ਰਾਵਤ ਤੋਂ ਬਾਅਦ ਹਰੀਸ਼ ਚੌਧਰੀ ਨੂੰ ਅਹੁਦਾ ਸੰਭਾਲਿਆ ਜਾ ਸਕਦਾ ਹੈ ਅਤੇ ਸਰਕਾਰ ਜਲਦ ਦੀ ਇਸ ਮੁੱਦੇ ਉੱਤੇ ਫੈਸਲਾਂ ਲੈ ਕੇ ਐਲਾਨ ਕਰੇਗੀ। ਕਿਉਂਕਿ ਉਹਨਾਂ ਨੂੰ ਰਾਹੁਲ ਗਾਂਧੀ ਦੀ ਟੀਮ ਦਾ ਅਹਿਮ ਮੈਂਬਰ ਮੰਨਿਆ ਜਾਂਦਾ ਹੈ।

Advertisements

ਇਸਤੋਂ ਪਹਿਲਾਂ ਹਰੀਸ਼ ਚੌਧਰੀ ਆਸ਼ਾਂ ਕੁਮਾਰੀ ਨਾਲ ਸਹਿ-ਇੰਚਾਰਜ਼ ਰਹਿ ਚੁੱਕੇ ਹਨ ਅਤੇ ਉਹਨਾਂ ਨੇ ਕਾਂਗਰਸ ਪਾਰਟੀ ਲਈ ਸ਼ੁਰੂ ਤੋਂ ਇੱਕ ਅਹਿਮ ਭੂਮਿਕਾਂ ਨਿਭਾਈ ਆਈ ਹੈ। ਪਰ ਹੁਣ ਚੌਧਰੀ ਰਾਜਸਥਾਨ ਸਰਕਾਰ ਵਿੱਚ ਮੰਤਰੀ ਹਨ ਪਰ ਜਲਦ ਹੀ ਹੁਣ ਉਹਨਾਂ ਨੂੰ ਪੰਜਾਬ ਕਾਂਗਰਸ ਸਰਕਾਰ ਦਾ ਇੰਚਾਰਜ਼ ਐਲਾਨਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here