ਸੜਕ ਕਿਨਾਰੇ ਲੱਗਾ ਸਫੇਦਾ ਡਿੱਗਣ ਨਾਲ ਬੋਬੀ ਸਾਇਕਲ ਸਟੋਰ ਦੇ ਘਰ ਦਾ ਭਾਰੀ ਨੁਕਸਾਨ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ । ਤਲਵਾੜਾ ਦੇ ਡੈਮ ਰੋਡ ਤੇ ਬੋਬੀ ਸਾਇਕਲ ਸਟੋਰ ਦੇ ਘਰ ਉਪਰ ਸੜਕ ਕਿਨਾਰੇ ਲੱਗਾ ਸਫੇਦਾ ਡਿੱਗਣ ਕਾਰਨ ਵੱਡਾ ਨੁਕਸਾਨ ਹੋ ਗਿਆ । ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਪਹਿਲਾ ਵੀ ਬੀਬੀਐਮਬੀ ਨੂੰ ਘਰ ਦੇ ਬਾਹਰ ਲੱਗੇ ਰੁੱਖ ਕੱਟਣ ਸੰਬੰਧੀ ਦਰਖਾਸਤ ਦੇ ਚੁੱਕੇ ਹਾਂ, ਪਰ ਪ੍ਰਸ਼ਾਸਨ ਵੱਲੋ ਕੋਈ ਵੀ ਹੱਲ ਨਹੀਂ ਕੱਢਿਆ ਗਿਆ।

Advertisements

ਜਦੋ ਇਹ ਸਵੇਰੇ ਹਾਦਸਾ ਹੋਇਆ ਤਾਂ ਪ੍ਰਸ਼ਾਸਨ ਨੂੰ ਕਈ ਵਾਰ ਇਤਲਾਹ ਦੇਣ ਲਈ ਫੋਨ ਕੀਤਾ ਤਾਂ ਪਹਿਲਾ ਤਾਂ ਟਾਲ ਮਟੋਲ ਕਰਨ ਲੱਗੇ ਤੇ ਫਿਰ ਜਦੋ ਪ੍ਰਿੜਿਤ ਪਰਿਵਾਰ ਵੱਲੋ ਸੜਕ ਤੇ ਧਰਨਾ ਪ੍ਰਦਰਸਨ ਕੀਤਾ ਤਾਂ ਉਸ ਤੋ ਬਾਅਦ ਬੀਬੀਐਮਬੀ ਪ੍ਰਸ਼ਾਸਨ ਨੇ ਮੋਕੇ ਤੇ ਪਹੁੰਚ ਕੇ ਮਾਮਲੇ ਨੂੰ ਥੰਡਾ ਕਰਨ ਲਈ ਭਰੋਸਾ ਦਵਾਇਆ ਕੀ ਸਫੇਦੇ ਨੂੰ ਘਰ ਤੋ ਚੁਕਵਾ ਦਿੰਦੇ ਹਾਂ ਤੇ ਅੱਗੇ ਦਾ ਵੀ ਕੋਈ ਹੱਲ ਜਲਦੀ ਕੱਡ ਦਿੱਤਾ ਜਾਵੇਗਾ ਇਸ ਤੋ ਬਾਅਦ ਪੁਲਿਸ ਪਾਰਟੀ ਦੁਆਰਾ ਧਰਨੇ ਵਾਲੀ ਜਗਾਹ ਨੂੰ ਖਾਲੀ ਕਰਵਾਇਆ ਗਿਆ ਪਰ ਉਸ ਤੋ ਬਾਅਦ ਪ੍ਰਸ਼ਾਸਨ ਦੇ ਅਧਿਕਾਰੀਆ ਵੱਲੋ ਸਫੇਦੇ ਦੀ ਕਟਾਈ ਦੇ ਸਮੇ ਘਰ ਦਾ ਹੋਰ ਨੁਕਸਾਨ ਕਰ ਦਿੱਤ ਗਿਆ ਤੇ ਘਰ ਦੇ ਮੈਬਰਾਂ ਨੇ ਜਦੋ ਬੀਬੀਐਮਬੀ ਪ੍ਰਸ਼ਾਸਨਿਕ ਅਧਿਕਾਰੀਆ ਵੱਲੋ ਜਦੋ ਹੋਏ ਨੁਕਸਾਨ ਬਾਰੇ ਪੁਛਿਆ ਗਿਆ ਤਾਂ। ਉਹਨਾ ਵੱਲੋ ਕੋਈ ਬੀ ਜਬਾਬ ਨਾ ਦਿੱਤਾ ਗਿਆ ਤੇ ਪੱਲਾ ਝਾੜਦੇ ਹੀ ਨਜਰ ਆਏ।

LEAVE A REPLY

Please enter your comment!
Please enter your name here