ਮੁੱਖ ਮੰਤਰੀ ਚੰਨੀ ਨੇ ਸ਼ਹੀਦ ਗੱਜਣ ਸਿੰਘ ਨੂੰ ਪਿੰਡ ਪਹੁੰਚ ਕੇ ਦਿੱਤੀ ਅੰਤਿਮ ਵਿਦਾਈ

ਚੰਡੀਗੜ੍ਹ( ਦ ਸਟੈਲਰ ਨਿਊਜ਼)। ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਵਿੱਚ ਅੱਤਵਾਦੀਆਂ ਨਾਲ ਮੁਕਾਬਲਾਂ ਕਰਦੇ ਹੋਏ ਦੇਸ਼ ਦੇ 5 ਜਵਾਨ ਸ਼ਹੀਦ ਹੋ ਗਏ ਸਨ ਜਿਹਨਾਂ ਵਿੱਚੋਂ 3 ਜਵਾਨ ਪੰਜਾਬ ਦੇ ਸਨ। ਇਸ ਦੋਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਸਿਪਾਹੀ ਗੱਜਣ ਸਿੰਘ ਦੇ ਪਿੰਡ ਪਚਰੰਡਾ ਵਿਖੇ ਪਹੁੰਚ ਕੇ ਉਸਦੇ ਅੰਤਿਮ ਸੰਸਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਮੁੱਖ ਮੰਤਰੀ ਨੇ ਸਿਪਾਹੀ ਗੱਜਣ ਸਿੰਘ ਦੇ ਪਰਿਵਾਰ ਨੂੰ ਮੌਢਾ ਦਿੱਤਾ ਅਤੇ ਉਹਨਾਂ ਦੇ ਨਾਲ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਵੀ ਮੌਜੂਦ ਸਨ।

Advertisements

ਇਸ ਦੋਰਾਨ ਮੁੱਖ ਮੰਤਰੀ ਨੇ ਸਿਪਾਹੀ ਗੱਜਣ ਸਿੰਘ ਦੇ ਪਰਿਵਾਰ ਨੂੰ ਹੌਸਲਾਂ ਦਿੰਦੇ ਹੋਏ ਉਸਦੀ ਅਰਥੀ ਨੂੰ ਮੁੱਲ ਮਾਲਾਵਾਂ ਭੇਟ ਕੀਤੀਆਂ ਤੇ ਸਲਾਮੀ ਦਿੱਤੀ। ਇਸ ਮੌਕੇ ਫੌਜ਼ ਸੈਨਾ ਅਤੇ ਪਿੰਡ ਵਾਸੀਆਂ ਨੇ ਗੱਜਣ ਸਿੰਘ ਦੇ ਪਰਿਵਾਰ ਨੂੰ ਸਹਿਯੋਗ ਦਿੱਤਾ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼ਹੀਦ ਗੱਜਣ ਸਿੰਘ ਹਮੇਸ਼ਾਂ ਦੇਸ਼ ਦੇ ਲੋਕਾਂ ਲਈ ਅਮਰ ਰਹੇਗਾ ਅਤੇ ਉਸਦੀ ਕੁਰਬਾਨੀ ਹਮੇਸ਼ਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਰਹੇਗੀ ।

LEAVE A REPLY

Please enter your comment!
Please enter your name here