ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ ਪਿੰਡ ਟਿੱਬਾ ਵਿਖੇ ਸ਼ਰਧਾ ਨਾਲ ਮਨਾਇਆ ਜਾਵੇਗਾ: ਸੁਖਦੇਵ ਸਿੰਘ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਕੁਮਾਰ ਗੌਰਵ। ਸ਼੍ਰਿਸ਼ਤੀਕਰਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ ਪਿੰਡ ਟਿੱਬਾ ਹਲਕਾ ਸੁਲਤਾਨਪੁਰ ਲੋਧੀ ਵਿਖੇ ਵਾਲਮੀਕਿ ਸਮਾਜ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਟਿੱਬਾ ਦੀ ਅਗਵਾਈ ਵਿਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆ ਟਿੱਬਾ ਨੇ ਦੱਸਿਆ ਕਿ ਹਰ ਸਾਲ ਸਮੂਹ ਸੰਗਤਾਂ ਵਲੋਂ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ।

Advertisements

ਇਸ ਵਾਰ ਵੀ 10 ਅਕਤੂਬਰ ਤੋਂ ਰੋਜਾਨਾ ਸਵੇਰੇ ਪਿੰਡ ਟਿੱਬਾ ਵਿਚ ਭਗਵਾਨ ਵਾਲਮੀਕ ਜੀ ਦੇ ਪਰਗਟ ਦਿਨ ਦੇ ਸਬੰਧ ਵਿਚ ਪ੍ਰਭਾਤ ਫੇਰੀਆਂ ਅਰੰਭ ਕੀਤੀਆਂ ਹੋਈਆਂ ਹਨ ਅਤੇ 20 ਅਕਤੂਬਰ 2021 ਦਿਨ ਬੁੱਧਵਾਰ ਨੂੰ ਸੋਭਾ ਯਾਤਰਾ ਦਾ ਆਯੋਜਨ ਕੀਤਾ ਜਾਏਗਾ ਅਤੇ 23 ਅਕਤੂਬਰ ਨੂੰ ਸ੍ਰੀ ਰਮਾਇਣ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਜਾਵੇਗਾ ਇਸ ਮੌਕੇ ਸੁਖਦੇਵ ਟਿੱਬਾ ਨੇ ਕਿਹਾ ਕਿ ਸਾਨੂ ਸਾਰਿਆਂ ਨੂੰ ਭਗਵਾਨ ਵਾਲਮੀਕਿ ਜੀ ਦੀ ਦਿਤੀਆਂ ਸਿਖਿਆਵਾਂ ਤੇ ਚਲਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਅਤੇ ਨੌਜਵਾਨ ਪੀੜੀ ਨਸ਼ੇ ਤੋਂ ਦੂਰ ਰਹਿਕੇ ਆਪਣਾ ਜੀਵਨ ਦੇਸ਼ ਅਤੇ ਸਮਾਜ ਦੀ ਤਰੱਕੀ ਵੱਲ ਤੋਰਨਾ ਚਾਹੀਦਾ ਹੈ ਇਸ ਮੋਕੇ ਮਾਸਟਰ ਲਖਵਿੰਦਰ ਸਿੰਘ, ਪ੍ਰਧਾਨ ਹਰਜਿੰਦਰ ਗਿੱਲ, ਰਾਹੁਲ, ਅਮਨ ਗਿੱਲ, ਦੀਪਕ, ਅਰਸ਼ ਭਁਟੀ ,ਲਖਵੀਰ ਨਿੱਕਾ ,ਰਾਜਵੀਰ ਮੋਮੀ ਨੇ ਸਮੂਹ ਸੰਗਤਾਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ।

LEAVE A REPLY

Please enter your comment!
Please enter your name here