ਸਫਾਈ ਕਰਮਚਾਰੀ ਯੂਨੀਅਨ ਨੇ ਮੁੱਖ ਮੰਤਰੀ ਚੰਨੀ ਨੂੰ ਸੌਂਪਿਆ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਾਬਕਾ ਕੈਬਨਿਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਜੀ ਦੇ ਨਿਵਾਸ ਸਥਾਨ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਰਜਿ: ਹੁਸ਼ਿਆਰਪੁਰ ਵਿਸ਼ੇਸ਼ ਤੌਰ ਤੇ ਮਿਲੇ ਅਤੇ ਉਹਨਾਂ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਪ੍ਰਤੀਭਾ ਅਤੇ ਸਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸਦੇ ਨਾਲ ਹੀ ਯੂਨੀਅਨ ਵਲੋਂ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮਿਤੀ:18.06.2021 ਨੂੰ ਸਰਕਾਰ ਵਲੋਂ ਲਏ ਗਏ ਫੈਸਲੇ ਦੇ ਆਧਾਰ ਤੇ ਸਫਾਈ ਸੇਵਕ ਅਤੇ ਸੀਵਰ ਮੈਨਾਂ ਨੂੰ ਆਊਟਸੋਰਸ ਸਿਸਟਮ ਖਤਮ ਕਰਕੇ ਮਹਿਕਮੇ ਰਾਹੀਂ ਡੀ.ਸੀ ਰੇਟ ਕੀਤਾ ਗਿਆ ਸੀ, ਉਸੇ ਤਰ੍ਹਾਂ ਬਾਕੀ ਸ਼ਾਖਾਵਾਂ ਵਿਚ ਆਊਟਸੋਰਸ ਤੇ ਕੰਮ ਕਰਦੇ ਕਾਮਿਆਂ ਨੂੰ ਵੀ ਸਫਾਈ ਸੇਵਕ ਅਤੇ ਸੀਵਰ ਮੈਨਾਂ ਦੀ ਤਰਜ਼ ਦੇ ਆਧਾਰ ਤੇ ਮਹਿਕਮੇ ਦੀ ਹੋਂਦ ਅੰਦਰ ਲਿਆਉਣ ਦੀ ਮੰਗ ਕੀਤੀ ਗਈ ਤਾਂ ਜੋ ਮਾਣਯੋਗ ਉੱਚ ਅਦਾਲਤ ਦੇ ਫੈਸਲੇ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਵੀ ਪੱਕੇ ਕਰਨ ਦਾ ਰਸਤਾ ਬਣ ਸਕੇ। 

Advertisements

ਇਸ ਮੌਕੇ ਤੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ਼੍ਰੀ ਕਰਨਜੋਤ ਆਦੀਆ, ਵਾਈਸ ਪ੍ਰਧਾਨ ਸੋਮਨਾਥ ਆਦੀਆ, ਪੰਜਾਬ ਨਗਰ ਕੌਂਸਲ ਜਨਰਲ ਸਕੱਤਰ ਸਰਦਾਰ ਕੁਲਵੰਤ ਸਿੰਘ ਸੈਣੀ, ਸੀਨੀਅਰ ਵਾਈਸ ਪ੍ਰਧਾਨ ਬਲਰਾਮ ਭੱਟੀ, ਚੇਅਰਮੈਨ ਰਕੇਸ਼ ਕੁਮਾਰ ਸਿੱਧੂ, ਕੈਸ਼ੀਅਰ ਅਸ਼ੋਕ ਕੁਮਾਰ ਅਤੇ ਮੀਡੀਆ ਪ੍ਰਭਾਵੀ ਅਮਰੀਕ ਸਿੰਘ ਆਦਿ ਸ਼ਾਮਿਲ ਸਨ। 

LEAVE A REPLY

Please enter your comment!
Please enter your name here