ਵੂਮੈਨ ਹੈਲਪ ਡੈਸਕ ਅਤੇ ਟਰੈਫਿਕ ਐਜੂਕੇਸ਼ਨ ਸੈੱਲ ਕਪੂਰਥਲਾ ਵਲੋਂ ਸਿੱਧਵਾਂ ਦੋਨਾਂ ਕਪੂਰਥਲਾ ਵਿਖੇ ਕਰਵਾਇਆ ਸੈਮੀਨਾਰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਕੁਮਾਰ ਗੌਰਵ। ਵੂਮੈਨ ਹੈਲਪ ਡੈਸਕ ਅਤੇ ਟਰੈਫਿਕ ਐਜੂਕੇਸ਼ਨ ਸੈੱਲ ਕਪੂਰਥਲਾ ਵਲੋਂ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ , ਕਮਿਊਨਟੀ ਆਫੇਰਜ ਡਵੀਜ਼ਨ ਪੰਜਾਬ ਚੰਡੀਗੜ੍ਹ ਅਤੇ ਸੀਨੀਅਰ ਪੁਲਿਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਦੇ ਹੁਕਮਾਂ ਅਨੁਸਾਰ ਅਮਨਦੀਪ ਕੌਰ ਡੀ.ਐਸ.ਪੀ. ਜੁਰਮ ਵਿਰੁੱਧ ਔਰਤਾਂ ਅਤੇ ਬੱਚਿਆਂ ਦੀ ਅਗਵਾਈ ਵਿੱਚ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਦੋਨਾਂ ਕਪੂਰਥਲਾ ਵਿਖੇ ਅਧਿਆਪਕਾਂ, ਵਿਦਿਆਰਥੀਆਂ ਨਾਲ ਮਿਲਕੇ ਸੈਮੀਨਾਰ ਕੀਤਾ ਗਿਆ। ਅਧਿਆਪਕਾਂ-ਵਿਦਿਆਰਥੀਆਂ ਨਾਲ ਮਿਲ ਕੇ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਜਾਗਰੂਕਤਾ ਮੁਹਿੰਮ ਤਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ। ਔਰਤਾਂ ਪ੍ਰਤੀ ਵੱਧ ਰਹੇ ਜੁਰਮ ਨੂੰ ਰੋਕਣ ਲਈ ਔਰਤ ਸਮਾਜ ਨੂੰ ਇਕਜੁੱਟ ਅਤੇ ਜਾਗਰੂਕ ਕਰਨ ਲਈ ਸੈਮੀਨਾਰ ਕੀਤੇ ਜਾ ਰਹੇ ਹਨ। ਬੱਚਿਆਂ ਦੀ ਸਰਵਪੱਖੀ ਸ਼ਖ਼ਸੀਅਤ ਤੇ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸਾਡਾ ਸਭ ਦਾ ਸਾਂਝਾ ਫਰਜ ਹੈ ਕਿ ਅਸੀਂ ਇਹ ਧਿਆਨ ਰੱਖੀਏ ਕਿ ਬੱਚਿਆਂ (ਲੜਕੇ- ਲੜਕੀਆਂ) ਨਾਲ ਵਧੀਕੀਆਂ ਤਾਂ ਨਹੀਂ ਹੋ ਰਹੀਆਂ। ਅਸੀਂ ਮਿਲ ਕੇ ਇਕ ਅਜਿਹੇ ਸਮਾਜ ਦੀ ਸਿਰਜਣਾ ਕਰੀਏ ਜਿੱਥੇ ਔਰਤ ਤੇ ਮਰਦ ਵਿਚ ਬਰਾਬਰੀ ਦਾ ਦਰਜਾ ਹੋਵੇ। ਇਕ ਦੂਜੇ ਦੀ ਕਾਬਲੀਅਤ ਦੀ ਕਦਰ ਕਰਨ ਅਤੇ ਇਕ ਦੂਜੇ ਦੀਆਂ ਕਮੀਆਂ ਨੂੰ ਸੁਧਾਰਨ ਪ੍ਰਤੀ ਸਹਿਣਸ਼ੀਲਤਾ ਤੋਂ ਕੰਮ ਲੈਣ। ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਸਮਾਜ ਨੂੰ ਪ੍ਰਸ਼ਾਸਨ ਨਾਲ ਤਾਲਮੇਲ ਕਰਨਾ ਚਾਹੀਦਾ ਹੈ, ਤਾਂ ਬੱਚਿਆਂ ਤੇ ਹੋ ਰਹੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨੂੰ ਰੋਕਿਆ ਜਾ ਸਕੇ। ਇੰਸਪੈਕਟਰ ਸੁਰਿੰਦਰ ਕੌਰ ਕੌਰ ਵੂਮੈਨ ਹੈਲਪ ਡੈਸਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਸਹੀ ਢੰਗ ਕੀਤਾ ਜਾਵੇ। ਖ਼ਾਸ ਕਰਕੇ ਲੜਕੀਆਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਔਰਤਾਂ ਅਤੇ ਬੱਚਿਆਂ ਨੂੰ ਆਉਂਦੀ ਹੈ ਤਾਂ ਉਹ ਤੁਰੰਤ ਨੇੜੇ ਦੇ ਵੂਮੈਨ ਹੈਲਪ ਡੈਸਕ ਜਾਂ ਪੰਜਾਬ ਪੁਲਿਸ ਮਹਿਲਾ ਮਿੱਤਰ ਜੋ ਜ਼ਿਲ੍ਹੇ ਦੇ ਸਾਰੇ ਹੀ ਪੁਲਿਸ ਸਟੇਸ਼ਨਾਂ ਵਿਚ ਤਾਇਨਾਤ ਕੀਤੇ ਗਏ ਹਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਐਮਰਜੈਂਸੀ ਫੋਨ ਨੰਬਰ 1091,181,112 ਅਤੇ ਪੁਲਿਸ ਕੰਟਰੋਲ ਰੂਮ ਕਪੂਰਥਲਾ ਦੇ 95929-14519 ਤੇ ਜਾਂ ਨੇੜੇ ਦੇ ਪੁਲਿਸ ਸਟੇਸ਼ਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਿੰਸੀਪਲ ਬਲਵਿੰਦਰ ਸਿੰਘ ਬੱਟੂ ,ਏ.ਐਸ.ਆਈ. ਅਮਰਜੀਤ ਕੌਰ, ਮਨਵਿੰਦਰ ਕੌਰ, ਗੁਰਵਿੰਦਰ ਕੌਰ, ਲੈਕਚਰਾਰ ਮਨਜੀਤ ਕੌਰ, ਸੁਮਨ ਸਰਬਜੀਤ ਕੌਰ ਹਾਜਰ ਸਨ।

Advertisements

LEAVE A REPLY

Please enter your comment!
Please enter your name here