ਭਾਸ਼ਾ ਵਿਭਾਗ ਨੇ ਕਰਵਾਏ ਪੰਜਾਬੀ/ਹਿੰਦੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ

ਜਲੰਧਰ (ਦ ਸਟੈਲਰ ਨਿਊਜ਼): ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵੱਲੋਂ ਬੱਚਿਆਂ ਦੇ ਸਾਹਿਤਕ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਅਤੇ ਹਿੰਦੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜ਼ਿਲ੍ਹਾ ਭਾਸ਼ਾ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐੱਸ.ਡੀ. ਫੁੱਲਰਵਾਨ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਵਿਖੇ ਕਰਵਾਏ ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬੀ ਕਵਿਤਾ ਗਾਇਨ ਵਿਚੋਂ ਕੋਮਲ ਕਾਲੀਆ (ਜਲੰਧਰ ਮਾਡਲ ਸਕੂਲ, ਜਲੰਧਰ), ਨਤਾਸ਼ਾ ( ਐੱਸ.ਡੀ. ਫੁੱਲਰਵਾਨ ਸਕੂਲ, ਜਲੰਧਰ) ਅਤੇ ਸਿਮਰਨ ਧਾਲੀਵਾਲ (ਦੁਆਬਾ ਖਾਲਸਾ ਮਾਡਲ,ਸੀ.ਸਕੈ. ਸਕੂਲ,ਜਲੰਧਰ) ਵੱਲੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ। ਜਦਕਿ ਹਿੰਦੀ ਕਵਿਤਾ ਗਾਇਨ ਵਿਚੋਂ ਪੁਸ਼ਪਾਂਜਲੀ (ਜਲੰਧਰ ਮਾਡਲ ਸਕੂਲ, ਜਲੰਧਰ) ਸੁਖਪ੍ਰੀਤ ਕੌਰ (ਐਸ.ਡੀ.ਫੁੱਲਵਾਨ ਸਕੂਲ (ਲੜਕੀਆਂ),ਜਲੰਧਰ) ਅਤੇ ਹਰਲੀਨ ਕੌਰ (ਦੁਆਬਾ ਖਾਲਸਾ ਮਾਡਲ ਸੀਨੀ:ਸੈ:ਸਕੂਲ, ਜਲੰਧਰ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਸਥਾਨ ਪ੍ਰਾਪਤ ਕੀਤਾ।

Advertisements

ਇਸੇ ਤਰ੍ਹਾਂ ਪੰਜਾਬੀ ਲੇਖ ਸਿਰਜਣ ਵਿੱਚ ਦੁਆਬਾ ਖਾਲਸਾ ਮਾਡਲ ਸੀ.ਸਕੈ. ਸਕੂਲ ਦੇ ਅਭੀਜੀਤ ਗੁਪਤਾ ਨੇ ਪਹਿਲਾ, ਇਸੇ ਸਕੂਲ ਦੀ ਜਸਪ੍ਰੀਤ ਕੌਰ ਨੇ ਦੂਜਾ ਅਤੇ ਜਲੰਧਰ ਮਾਡਲ ਸਕੂਲ, ਜਲੰਧਰ ਦੀ ਨੇਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਕਹਾਣੀ ਰਚਨਾ ਵਿੱਚ ਦੁਆਬਾ ਖ਼ਾਲਸਾ ਮਾਡਲ ਸੀ.ਸਕੈ. ਸਕੂਲ ਦੀ ਜਸਅੰਮ੍ਰਿਤ ਕੌਰ ਨੇ ਪਹਿਲਾ, ਐੱਸ.ਡੀ. ਫੁੱਲਰਵਾਨ ਸਕੂਲ, ਜਲੰਧਰ ਦੀ ਰੌਸ਼ਨੀ ਨੇ ਦੂਜਾ ਅਤੇ ਦੁਆਬਾ ਖ਼ਾਲਸਾ ਮਾਡਲ ਸੀ.ਸਕੈ. ਸਕੂਲ ਦੀ ਨੈਨਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਕਵਿਤਾ ਰਚਨਾ ਵਿੱਚ ਜਸ਼ਨਦੀਪ ਕੌਰ (ਦੁਆਬਾ ਖ਼ਾਲਸਾ ਮਾਡਲ ਸੀ.ਸਕੈ. ਸਕੂਲ), ਦੁਪਿੰਦਰ ਸਿੰਘ (ਦੁਆਬਾ ਖਾਲਸਾ ਮਾਡਲ ਸੀ.ਸਕੈ. ਸਕੂਲ) ਅਤੇ ਨੇਹਾ ਕਸ਼ਅਪ (ਐੱਸ.ਡੀ. ਫੁੱਲਰਵਾਨ ਸਕੂਲ, ਜਲੰਧਰ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।

ਹਿੰਦੀ ਲੇਖ ਸਿਰਜਣ ਵਿੱਚ ਦੁਆਬਾ ਖ਼ਾਲਸਾ ਮਾਡਲ ਸੀ.ਸਕੈ. ਸਕੂਲ ਦੀ ਮਨਰੀਤ ਕੌਰ ਪਹਿਲੇ, ਐੱਸ.ਡੀ. ਫੁੱਲਰਵਾਨ ਸਕੂਲ, ਜਲੰਧਰ ਦੀ ਨਤਾਸ਼ਾ ਦੂਜੇ ਅਤੇ ਜਲੰਧਰ ਮਾਡਲ ਸਕੂਲ, ਜਲੰਧਰ ਦਾ ਨਿਖਿਲ ਤੀਜੇ ਸਥਾਨ ‘ਤੇ ਰਹੇ ਜਦਕਿ ਹਿੰਦੀ ਕਹਾਣੀ ਰਚਨਾ ਵਿੱਚ ਅਭਿਨਵ ਸਿੰਘ (ਦੁਆਬਾ ਖ਼ਾਲਸਾ ਮਾਡਲ ਸੀ.ਸਕੈ. ਸਕੂਲ), ਇਸ਼ਿਤਾ (ਜਲੰਧਰ ਮਾਡਲ ਸਕੂਲ, ਜਲੰਧਰ) ਅਤੇ ਪ੍ਰਤਿਮਾ (ਸਰਕਾਰੀ ਕੰਨਿਆ ਸੀਨੀ.ਸੈਕੰ.ਸਕੂਲ,ਨਹਿਰੂ ਗਾਰਡਨ,ਜਲੰਧਰ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਹਿੰਦੀ ਕਵਿਤਾ ਰਚਨਾ ਵਿੱਚ ਜਲੰਧਰ ਮਾਡਲ ਸਕੂਲ, ਜਲੰਧਰ ਦੀ ਨੰਦਨੀ ਨੇ ਪਹਿਲਾ, ਦੁਆਬਾ ਖਾਲਸਾ ਮਾਡਲ ਸੀ.ਸਕੈ. ਸਕੂਲ ਦੀ ਅਰਸ਼ਿਤਾ ਨੇ ਦੂਜਾ ਅਤੇ ਐੱਸ.ਡੀ. ਫੁੱਲਰਵਾਨ ਸਕੂਲ, ਜਲੰਧਰ ਦੀ ਨੇਹਾ ਕਸ਼ਅਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਨੀਰਜ ਸੈਣੀ, ਪ੍ਰਿੰਸੀਪਲ ਐਸ.ਡੀ.ਫੁਲਰਵਾਨ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।

LEAVE A REPLY

Please enter your comment!
Please enter your name here