ਪੰਜਾਬ ਰੰਗ ਮੰਚ ਦੇ ਕਲਾਕਾਰਾਂ ਨੇ ਏਡਜ਼ ਰੋਗ ਬਾਰੇ ਨਾਟਕ ਰਾਹੀਂ ਪੈਦਾ ਕੀਤੀ ਜਾਗਰੂਕਤਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਏਡਜ਼ ਰੋਗ ਤੋਂ ਬਚਾਅ ਲਈ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਪੰਜਾਬ ਵੱਲੋਂ ਏਡਜ ਜਾਗਰੂਕਤਾ ਵੈਨਾਂ ਭੇਜੀਆਂ ਗਈਆਂ ਹਨ। ਇਸੇ ਤਰ੍ਹਾਂ ਬਲਾਕ ਚੱਕੋਵਾਲ ਅਧੀਨ ਪਿੰਡਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ ਵੱਲੋਂ ਪੀ.ਐਚ.ਸੀ. ਚੱਕੋਵਾਲ ਤੋਂ ਏਡਜ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਡਾ. ਨਰਿੰਦਰ ਸਿੰਘ ਮੈਡੀਕਲ ਅਫ਼ਸਰ, ਬੀ.ਈ.ਈ. ਰਮਨਦੀਪ ਕੌਰ, ਗੁਰਦੇਵ ਸਿੰਘ, ਊਸ਼ਾ ਰਾਣੀ, ਦਿਲਬਾਗ ਸਿੰਘ, ਕੁਲਦੀਪ ਕੁਮਾਰ ਅਤੇ ਹੋਰ ਉਪਸਥਿਤ ਸਨ। ਵੈਨ ਵੱਲੋਂ ਪਿੰਡ ਸਿੰਗੜੀਵਾਲਾ, ਨਸਰਾਲਾ, ਸ਼ਾਮ ਚੌਰਾਸੀ, ਨੰਦਾਚੌਰ ਅਤੇ ਪਿੰਡ ਬੁੱਲੋਵਾਲ ਵਿਖੇ ਜਾਗਰੂਕਤਾ ਪੈਦਾ ਕੀਤੀ ਗਈ। ਪੰਜਾਬ ਰੰਗ ਮੰਚ ਨਾਟਕ ਮੰਡਲੀ ਦੇ ਡਾਇਰੈਕਟਰ ਵਿਨੋਦ ਸਿੰਧੂ ਅਤੇ ਟੀਮ ਵੱਲੋਂ ਏਡਜ ਬਾਰੇ ਜਾਗਰੂਕ ਕਰਦਾ ਨੁਕੜ ਨਾਟਕ ਵੀ ਪੇਸ਼ ਕੀਤਾ ਗਿਆ।

Advertisements

ਇਸ ਮੌਕੇ ਡਾ. ਬਲਦੇਵ ਸਿੰਘ ਜੀ ਨੇ ਕਿਹਾ ਕਿ ਇਸ ਤੋਂ ਬਚਣ ਦਾ ਸਿਰਫ਼ ਇਹ ਹੀ ਰਸਤਾ ਹੈ ਕਿ ਐਚ.ਆਈ.ਵੀ. ਜੋ ਕਿ ਏਡਜ਼ ਫੈਲਾਉਣ ਵਾਲਾ ਰੋਗਾਣੂ ਹੈ ਬਾਰੇ ਪੂਰੀ ਤੇ ਸਹੀ ਜਾਣਕਾਰੀ ਹਾਸਿਲ ਕੀਤੀ ਜਾਏ ਕਿਉਂ ਜੋ ਇਸ ਗਿਆਨ ਸਦਕਾ ਹੀ ਏਡਜ਼ ਤੋਂ ਜਾਨ ਛੁੱਟ ਸਕਦੀ ਹੈ। ਐਚ.ਆਈ.ਵੀ. ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਚ.ਆਈ.ਵੀ. ਦਾ ਵਾਇਰਸ ਸ਼ਰੀਰ ਵਿੱਚ ਦਾਖਿਲ ਹੋਣ ਤੋਂ ਬਾਅਦ ਏਡਜ਼ ਹੋਣ ਦੇ ਲੱਛਣ ਉਜਾਗਰ ਹੋਣ ਵਿੱਚ 8 ਤੋਂ 10 ਸਾਲ ਦਾ ਸਮਾਂ ਲੱਗ ਸਕਦਾ ਹੈ। ਇਹ ਵਾਇਰਸ ਮਨੁੱਖੀ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ। ਐਚ.ਆਈ.ਵੀ. ਅਣਸੁਰੱਖਿਅਤ ਸੈਕਸ, ਐਚ.ਆਈ.ਵੀ. ਪ੍ਰਭਾਵਿਤ ਗਰਭਵਤੀ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ, ਸੰਕਰਮਿਤ ਖੂਨ ਚੜਾਉਣ ਨਾਲ ਅਤੇ ਸੰਕਰਮਿਤ ਸੂਈ ਅਤੇ ਸਰਿਜੰ ਦੀ ਸਾਂਝੀ ਵਰਤੋਂ ਤੋਂ ਫੈਲਦਾ ਹੈ। ਇਸਤੋਂ ਬਚਣ ਲਈ ਮਨੁੱਖ ਨੂੰ ਸੁਰੱਖਿਅਤ ਸੈਕਸ ਤਹਿਤ ਕੰਡੋੋਮ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਆਪਣੇ ਸਾਥੀ ਨਾਲ ਵਫਾਦਾਰ ਰਹਿਣਾ ਚਾਹੀਦਾ ਹੈ।

ਬੀਮਾਰੀ ਜਾਂ ਹਾਦਸੇ ਦੀ ਅਵਸਥਾ ਵਿੱਚ ਲੋੜ ਪੈਣ ਤੇ ਸਕੰਰਮਣ ਰਹਿਤ ਖੂਨ ਹੀ ਚੜਾਉਣਾ ਚਾਹੀਦਾ ਹੈ। ਹਰ ਗਰਭਵਤੀ ਮਾਂ ਦਾ ਐਚ.ਆਈ.ਵੀ. ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ ਅਤੇ ਨਾਲ ਹੀ ਟੀਕੇ ਰਾਂਹੀ ਨਸ਼ੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਬੀਮਾਰ ਵਿਅਕਤੀ ਨੂੰ ਟੀਕਾ ਲਗਾਉਣ ਵੇਲੇ ਕੇਵਲ ਸਕੰਰਮਣ ਰਹਿਤ ਭਾਵ ਕਿ ਨਵੀਂ ਸੂਈ ਅਤੇ ਸਰਿੰਜ ਦੀ ਵਰਤੋਂ ਕਰਨੀ ਚਾਹੀਦੀ ਹੈ। ਇੰਨਾਂ ਸਾਵਧਾਨੀਆਂ ਨਾਲ ਮਨੁੱਖ ਐਚ.ਆਈ.ਵੀ. ਅਤੇ ਏਡਜ਼ ਤੋਂ ਮੁਕਤ ਰਹਿ ਸਕਦਾ ਹੈ। ਡਾ. ਬਲਦੇਵ ਸਿੰਘ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਏ.ਆਰ.ਟੀ. ਕੇਂਦਰਾਂ ਵਿੱਚ ਮਰੀਜਾਂ ਨੂੰ ਇਹ ਇਲਾਜ ਮੁਫਤ ਮੁੱਹਈਆ ਕਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਏਡਜ਼ ਪ੍ਰਤੀ ਮੁਕੰਮਲ ਜਾਣਕਾਰੀ ਅਤੇ ਜਾਗਰੂਕਤਾ ਹੀ ਇਸਦਾ ਇੱਕੋ ਇੱਕ ਇਲਾਜ ਹੈ।

LEAVE A REPLY

Please enter your comment!
Please enter your name here