ਲੋਕ ਹਿਤੀ ਫੈਸਲਿਆਂ ਸਦਕਾ ਜਨਤਾ 2022 ਵਿੱਚ ਦੋਬਾਰਾ ਚੰਨੀ ਨੂੰ ਮੁੱਖਮੰਤਰੀ ਬਣਾਵੇਗੀ : ਵਿਪਨ ਖੱਸਣ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਰੋਜਾਨਾ ਲੋਕ ਹਿੱਤ ਦੇ ਵਿੱਚ ਲਏ ਜਾ ਰਹੇ ਫੈਸਲਿਆਂ ਨੇ ਸਾਲ 2022 ਵਿਚ ਕਾਂਗਰਸ ਸਰਕਾਰ ਦੋਬਾਰਾ ਸੱਤਾ ਵਿੱਚ ਲੈਕੇ ਆਉਣ ਦੀ ਗੱਲ ਪੱਕੀ ਕਰ ਦਿੱਤੀ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਵਿਪਨ ਖੱਸਣ ਇੰਡੀਅਨ ਓਵਰਸੀਜ਼ ਕਾਂਗਰਸ ਯੂ ਐਸ ਏ ਪੰਜਾਬ ਚੈਪਟਰ ਦੇ ਉਪ ਪ੍ਰਧਾਨ ਨੇ ਕੀਤਾ! ਵਿਪਨ ਖੱਸਣ ਨੇ ਕਿਹਾ ਕਿ ਜਦੋ ਦੇ ਚੰਨੀ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਉਸ ਦਿਨ ਤੋਂ ਹੀ ਉਹ ਲੋਕਾਂ ਨੂੰ ਕਾਫੀ ਫਾਇਦੇ ਪਹੁੰਚਾ ਰਹੇ ਹਨ ਜਿਸ ਵਿਚ ਬਿਜਲੀ ਦੇ ਬਕਾਏ ਬਿੱਲਾਂ ਨੂੰ ਮਾਫ ਕਰਨਾ ਤੇ ਬਿਜਲੀ ਕੀਮਤਾਂ ਵਿਚ ਘਾਟਾ ਕਰਨਾ, ਸੀਵਰੇਜ਼ ਪਾਣੀ ਦੇ ਬਿੱਲ ਮਾਫ ਕਰਨਾ,36,000 ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ,ਡੀ ਸੀ ਰੇਟ 415 ਕਰਨਾ ,ਪੈਟਰੋਲ-ਡੀਜ਼ਲ ਦੀ ਕੀਮਤਾਂ ਵਿਚ ਭਾਰੀ ਕਟੌਤੀ ਕਰਨਾ, ਰੇਤ ਮਾਫੀਆ ਖਤਮ ਕਰਕੇ ਆਮ ਲੋਕ ਦੀ ਪਹੁੰਚ ਤੱਕ ਰੇਤ ਦੇ ਰੇਟ ਕਰਨੇ ਆਦਿ ਸਹੂਲਤਾਂ ਨੇ ਪੁਰਾਣੇ ਸਾਰੇ ਰਿਕਾਰਡ ਤੋੜਕੇ ਚੰਨੀ ਸਰਕਾਰ ਨੂੰ ਲੋਕਾਂ ਦੀ ਹਰਮਨ ਪਿਆਰੀ ਸਰਕਾਰ ਬਣਾ ਦਿੱਤਾ ਹੈ ।

Advertisements

ਇਸ ਵੇਲੇ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਬਚਿਆ ਜਿਸ ਨਾਲ ਉਹ ਕਹਿ ਸਕਣ ਕਿ ਚੰਨੀ ਸਰਕਾਰ ਨੇ ਕੁਝ ਨਹੀਂ ਕੀਤਾ। ਵਿਪਨ ਖੱਸਣ ਨੇ ਕਿਹਾ ਕਿ ਜੋ ਚੰਨੀ ਸਰਕਾਰ ਨੇ ਕਰ ਵਿਖਾਇਆ ਹੈ ਉਹ ਪੰਜਾਬ ਦੇ ਪਹਿਲੇ ਕਿਸੇ ਵੀ ਮੁੱਖ ਮੰਤਰੀ ਨੇ ਨਹੀਂ ਕੀਤਾ। ਇਸ ਲਈ ਪੰਜਾਬ ਦੀ ਜਨਤਾ ਚੰਨੀ ਸਾਹਿਬ ਦੇ ਲੋਕ ਹਿਤੀ ਫੈਸਲਿਆਂ ਦਾ ਸਤਿਕਾਰ ਕਰਦਿਆਂ ਦੋਬਾਰਾ 2022 ਵਿਚ ਕਾਂਗਰਸ ਪਾਰਟੀ ਨੂੰ ਜਿਤਾ ਕੇ ਚੰਨੀ ਸਾਹਿਬ ਨੂੰ ਮੁੱਖਮੰਤਰੀ ਬਣਾਉਣ ਜਾ ਰਹੀ ਹੈ।

LEAVE A REPLY

Please enter your comment!
Please enter your name here