ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ:ਗੌਰਵ ਮੜੀਆ। ਵੀਜ਼ਾ ਵਿੰਗ ਕ੍ਰਿਕਟ ਕਲੱਬ ਵੱਲੋਂ ਦੇਵੀ ਤਲਾਬ ਗ੍ਰਾਊਂਡ ਵਿੱਖੇ ਕ੍ਰਿਕਟ ਟੂਰਨਾਮੈਂਟ ਬੜੀ ਧੂਮਧਾਮ ਨਾਲ ਕਰਵਾਇਆ ਗਿਆ।ਕ੍ਰਿਕਟ ਟੂਰਨਾਮੈਂਟ ਵਿੱਚ ਕਈ ਟੀਮਾਂ ਨੇ ਭਾਗ ਲਿਆ।ਮੁੱਖ ਮਹਿਮਾਨ ਵਜੋਂ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ,ਵਿਸ਼ੇਸ਼ ਮਹਿਮਾਨ ਵਜੋਂ ਬਸਪਾ ਅਕਾਲੀ ਦਲ ਗਠਜੋੜ ਦੇ ਉਮੀਦਵਾਰ ਦਵਿੰਦਰ ਸਿੰਘ ਢਪਈ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਵਾਲੀਆ, ਸੀਨੀਅਰ ਆਗੂ ਜਗਜੀਤ ਸਿੰਘ ਸ਼ੰਮੀ, ਤਜਿੰਦਰ ਸਿੰਘ ਲਵਲੀ,ਧੀਰਜ ਨਈਅਰ ਹਾਜ਼ਰ ਸਨ।ਅਵੀ ਰਾਜਪੂਤ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਨੌਜਵਾਨਾਂ ਨੂੰ ਨਸ਼ੇ ਦੀ ਤਰਫ ਧਿਆਨ ਨਹੀਂ ਦੇਕੇ ਖੇਡਾਂ ਦੀ ਤਰਫ ਧਿਆਨ ਦੇਣਾ ਚਾਹੀਦਾ ਹੈ।ਅਵੀ ਰਾਜਪੂਤ ਨੇ ਕਿਹਾ ਕਿ ਮਨੁੱਖ ਆਪਣੀ ਜਵਾਨੀ ਵਿਚ ਜੀਵਨ ਦੇ ਅਜਿਹੇ ਪੜਾਅ ਤੇ ਪਹੁੰਚਦਾ ਹੈ,ਜਿੱਥੇ ਉਹ ਕੁੱਝ ਵੀ ਠਾਨ ਕੇ ਜੇਕਰ ਅੱਗੇ ਵਧੇ ਤਾਂ ਉਸਨੂੰ ਸਫਲਤਾ ਜਰੂਰ ਮਿਲਦੀ ਹੈ।ਨੌਜਵਾਨ ਵਿਚ ਅਸੀਮ ਸ਼ਕਤੀ ਹੁੰਦੀ ਹੈ,ਜਿਸ ਦੀ ਬਦੌਲਤ ਉਹ ਸਮਾਜ ਵਿਚ ਸਕਾਰਾਤਮਕ ਤਬਦੀਲੀ ਲਿਆ ਸਕਦਾ ਹੈ।ਜੇਕਰ ਨੌਜਵਾਨ ਸਮਾਜ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦਾ ਪ੍ਰਣ ਕਰ ਲੈਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਨਸ਼ੇ ਦਾ ਨਾਮੋ-ਨਿਸ਼ਾਨ ਤੱਕ ਨਹੀਂ ਰਹੇਗਾ।ਅਵੀ ਰਾਜਪੂਤ ਨੇ ਕਿਹਾ ਕਿ ਨੌਜਵਾਨ ਵਿੱਚ ਕੁਝ ਵੀ ਕਰਨ ਦੀ ਅਸੀਮ ਸਮਰੱਥਾ ਹੁੰਦੀ ਹੈ।ਇਸ ਪੜਾਅ ਤੇ ਮਾਨਸਿਕ ਅਤੇ ਸਰੀਰਕ ਤੌਰ ਤੇ ਉੱਚਤਮ ਪੱਧਰ ਤੇ ਹੁੰਦਾ ਹੈ। ਇਸ ਲਈ ਯੁਵਾ ਸ਼ਕਤੀ ਆਪਣੇ ਇਸ ਪੜਾਅ ਤੇ ਇਨ੍ਹਾਂ ਗੁਣਾਂ ਦਾ ਸਕਾਰਾਤਮਕ ਰੂਪ ਨਾਲ ਪ੍ਰਯੋਗ ਕਰੇ ਤੇ ਨਸ਼ਾ ਨੂੰ ਖਤਮ ਕਰਣ ਵਿੱਚ ਯੋਗਦਾਨ ਦੇਵੇ,ਤਾਂਕਿ ਖੁਸ਼ਹਾਲ ਅਤੇ ਤੰਦੁਰੁਸਤ ਸਮਾਜ ਦਾ ਨਿਰਮਾਣ ਹੋ ਸਕੇ।

Advertisements

ਅਵੀ ਰਾਜਪੂਤ ਨੇ ਖੇਡਾਂ ਦੇ ਸਾਮਾਨ ਤੇ ਲਗਾਈ ਗਈ ਜੀਐਸਟੀ ਦੀਆ ਦਰਾਂ ਨੂੰ ਘੱਟ ਕਰਣ ਦੀ ਮੰਗ ਕਰਦੇ ਹੋਏ ਕਿਹਾ ਕਿ ਖੇਡਾਂ ਦੇ ਸਾਮਾਨ ਤੇ ਜੀਐਸਟੀ ਦੀਆਂ ਦਰਾਂ ਘੱਟ ਹੋਣੀਆਂ ਚਾਹੀਦੀਆਂ ਹਨ,ਤਾਂਕਿ ਖ਼ਿਡਾਰੀਆਂ ਨੂੰ ਠੀਕ ਦਰਾਂ ਤੇ ਸਾਮਾਨ ਉਪਲੱਬਧ ਹੋ ਸਕੇ।ਫਿਲਹਾਲ ਖੇਡ ਉਦਯੋਗ ਤੇ 12 ਤੋਂ 18 ਫੀਸਦ ਤੱਕ ਜੀਐਸਟੀ ਲਗਾਇਆ ਜਾ ਰਿਹਾ ਹੈ।ਇਸ ਵਜ੍ਹਾ ਨਾਲ ਖੇਡ ਸਾਮਾਨ ਅਤਿਅੰਤ ਮਹਿੰਗਾ ਹੋਣ ਦੇ ਕਾਰਨ ਆਮ ਖਿਡਾਰੀ ਦੀ ਪਹੁਂਚ ਤੋਂ ਬਾਹਰ ਹੈ।ਖੇਡਾਂ ਨੂੰ ਸਿੱਖਿਆ ਦਾ ਲਾਜ਼ਮੀ ਵਿਸ਼ਾ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂਨੇ ਕਿਹਾ ਕਿ ਖੇਡਾਂ ਦੀ ਉੱਨਤੀ ਲਈ ਰਾਸ਼ਟਰੀ ਖੇਡ ਨੀਤੀ ਘੋਸ਼ਿਤ ਹੋਣੀ ਚਾਹੀਦੀ ਹੈ,ਜਿਸ ਵਿੱਚ ਖੇਡਾਂ ਨੂੰ ਸਿੱਖਿਆ ਦਾ ਲਾਜ਼ਮੀ ਵਿਸ਼ਾ ਬਣਾਇਆ ਜਾਵੇ। ਜ਼ਿਲ੍ਹਾ ਲੇਵਲ ਤੇ ਸਪੋਰਟਸ ਨਰਸਰੀ ਹਰ ਜਿਲ੍ਹੇ ਵਿੱਚ ਤਿਆਰ ਕੀਤੀ ਜਾਵੇ,ਜਿਸਦੇ ਨਾਲ ਕਿ ਚੰਗੇ ਖਿਡਾਰੀ ਪੈਦਾ ਹੋ ਸਕਣ।ਅਵੀ ਰਾਜਪੂਤ ਨੇ ਕਿਹਾ ਕਿ ਬਿਨਾਂ ਉਤਸ਼ਾਹ ਤੋਂ ਪੰਜਾਬ ਵਿੱਚ ਖੇਡਾਂ ਦਾ ਵਿਕਾਸ ਸੰਭਵ ਨਹੀਂ ਹੈ।ਇਸ ਮੌਕੇ ਮਨਜੀਤ ਕਾਲਾ, ਸ਼ਿਵ ਕੁਮਾਰ,ਕਾਕਾ,ਗੋਪਾਲ ਕ੍ਰਿਸ਼ਨ,ਅਨਿਲ ਕੁਮਾਰ,ਪਿੰਟੂ,ਅਮਿਤ ਅਰੋੜਾ,ਦੀਪਕ ਬਿਸ਼ਟ,ਸੈਂਡੀ,ਪ੍ਰਦੀਪ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here