ਬ੍ਰਿਗੇਡੀਅਰ ਸਤੀਸ਼ ਸੂਦ ਨੇ ਜਹਾਨਖੇਲਾਂ ਸਕੂਲ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਕੀਤਾ ਚੈੱਕ ਭੇਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬ੍ਰਿਗੇਡੀਅਰ ਸਤੀਸ਼ ਕੁਮਾਰ ਸੂਦ ਨੇ ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ । ਸਮਾਜ ਸੇਵੀ ਸਤੀਸ਼ ਕੁਮਾਰ ਹਰ ਸਾਲ ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਨੂੰ ਦਾਨ ਦਿੰਦੇ ਰਹਿੰਦੇ ਹਨ।

Advertisements

ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਮਹੇੜੂ ਨੂੰ ਵਿਸ਼ੇਸ਼ ਬੱਚਿਆਂ ਦੀ ਭਲਾਈ ਲਈ 1 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਕੈਲਾਸ਼ ਚੰਦ ਅਤੇ ਵਰਿੰਦਰ ਕੁਮਾਰ ਸੂਦ ਵੀ ਹਾਜ਼ਰ ਸਨ। ਪ੍ਰਿੰਸੀਪਲ ਤਰਨਜੀਤ ਸੀ.ਏ. ਨੇ ਬ੍ਰਿਗੇਡੀਅਰ ਸਤੀਸ਼ ਕੁਮਾਰ ਸੂਦ ਦਾ ਧੰਨਵਾਦ ਕੀਤਾ।     

LEAVE A REPLY

Please enter your comment!
Please enter your name here