ਬਿਜਲੀ ਮੁਲਾਜਮਾਂ ਦਾ ਐਲਾਨ, ਪੇ ਬੈਂਡ ਅਤੇ ਸਕੇਲਾਂ ਦੀ ਪ੍ਰਾਪਤੀ ਤੱਕ ਸੰਘਰਸ਼ ਕਰਾਂਗੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੀਐਸਈਬੀ ਸਾਂਝਾ ਫੋਰਮ ਦੇ ਪਲੇਟਫਾਰਮ ਤੇ ਸਰਕਲ ਦਫਤਰ ਪੀਐਸਈਬੀ ਸਰਕਲ ਹੁਸ਼ਿਆਰਪੁਰ ਦੇ ਸਾਹਮਣੇ ਬਿਜਲੀ ਮੁਲਾਜਮਾਂ ਨੇ ਰੈਲੀ ਕੀਤੀ। ਇਹ ਰੈਲੀ ਸਾਰੇ ਮੁਲਾਜਮਾਂ ਸਮੇਤ ਸਬ ਸਟੇਸ਼ਨ ਸਟਾਫ ਸਮੂਹਿਕ ਛੁੱਟੀ ਲੈ ਕੇ 15 ਨਵੰਬਰ ਤੋਂ ਲਗਾਤਾਰ ਸੰਘਰਸ਼ ਤੇ ਹਨ। ਬਿਜਲੀ ਬੋਰਡ ਦੇ ਮੁਲਾਜਮਾ ਦੀ ਮੰਗ ਹੈ ਕਿ ਪਿਛਲੇ ਸਮੇਂ ਦੇ ਵਿੱਚ ਬਿਜਲੀ ਬੋਰਡ ਦੀ ਮੈਨੇਜਮੈਂਟ ਨੇ ਸਾਂਝੇ ਫੋਰਮ ਦੇ ਨਾਲ ਜਿਹੜੇ ਵੀ ਸਮਝੋਤੇ ਕੀਤੇ ਹਨ। ਉਹ ਇੱਕ-ਇਕ ਕਰਕੇ ਲਾਗੂ ਕੀਤੇ ਜਾਣ। ਮੁਲਾਜਮ ਆਗੂਆਂ ਤੇ ਮੁਲਾਜਮਾਂ ਦੇ ਇੱਕਠ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 26 ਨਵੰਬਰ ਤੱਕ ਜੇਕਰ ਮੁਲਾਜਮਾਂ ਦੀਆਂ ਮੰਗਾ ਨਾ ਮੰਨੀਆਂ ਗਈਆਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਮੁਲਾਜਮ ਆਗੂਆਂ ਨੇ ਕਿਹਾ ਕਿ ਮੁਲਾਜਮਾਂ ਨੂੰ ਇੱਕ ਦਸੰਬਰ 2011 ਤੋ ਪੇ ਬੈਂਡ ਦਿੱਤਾ ਜਾਵੇ। ਜੋ ਕਿ ਪੰਜਾਬ ਸਰਕਾਰ ਆਪਣੇ ਮੁਲਾਜਿਮਾਂ ਨੂੰ ਪਹਿਲਾ ਹੀ ਦੇ ਚੁੱਕੀ ਹੈ। 1-1-2016 ਤੋਂ ਪੇ ਸਕੇਲ ਦਿੱਤੇ ਜਾਣ ਅਤੇ ਠੇਕੇ ਉੱਤੇ ਰੱਖੇ ਹੋਏ ਮੁਲਾਜਮ ਵੀ ਪੱਕੇ ਕੀਤੇ ਜਾਣ। ਸਬ-ਸਟੇਸ਼ਨ ਤੇ ਡਿਊਟੀ ਦੇ ਰਹੇ ਮੁਲਾਜਮਾਂ ਦਾ ੳਵਰ ਟਾਈਮ ਸਮੇਂ ਤੇ ਦਿੱਤਾ ਜਾਵੇ। ਆਊਟ ਸੋਰਸਿੰਗ ਦੀ ਪਾਲਸੀ ਬੰਦ ਕੀਤੀ ਜਾਵੇ। ਤਰਸ ਦੇ ਆਧਾਰ ਤੇ ਮਿ੍ਰਤਕ ਕਰਮਚਾਰੀਆਂ ਦੇ ਬੱਚਿਆ ਨੂੰ ਨੌਕਰੀ ਦਿੱਤੀ ਜਾਵੇ। ਬੇਸ ਫੋਰਮੋਲੇਸ਼ਨ ਕਮੇਟੀ ਦਾ ਗਠਨ ਕੀਤਾ ਜਾਵੇ।
ਇਸ ਮੌਕੇ ਤੇ ਖੁਸ਼ੀਰਾਮ ਧੀਮਾਨ, ਪਰਵੇਸ਼ ਕੁਮਾਰ ਵਰਮਾਂ, ਸੁਮਿੱਤਰ ਸਿੰਘ, ਕਿਸ਼ਨ ਗੋਪਾਲ, ਇੰਦਰਜੀਤ ਸਿੰਘ, ਦੀਪਕ ਸੈਣੀ, ਹਰਕਮਲ ਰਾਹੀ, ਗੁਰਚਰਨ ਸਿੰਘ, ਗੁਰਬਚਨ ਦਾਸ, ਰਤਨ ਲਾਲ, ਰਜਿੰਦਰ ਕੁਮਾਰ ਸੈਣੀ, ਕ੍ਰਿਸ਼ਨ ਲਾਲ, ਮੰਗਤ ਰਾਮ, ਦਿਲਬਾਗ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ, ਮਲਕੀਤ ਸਿੱਘ ਆਦਿ ਨੇ ਵੀ ਸੰਬੋਧਨ ਕੀਤਾ।

Advertisements

LEAVE A REPLY

Please enter your comment!
Please enter your name here