NHM ਕਰੋਨਾ ਵਲੰਟੀਅਰਾਂ ਨੇ ਮੁੱਖ ਮੰਤਰੀ ਦਾ ਚੈਲਿੰਜ ਕੀਤਾ ਕਬੂਲ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ: ਗੌਰਵ ਮੜੀਆ। NHM ਕੋਵਿਡ-19 ਮੈਡੀਕਲ ਅਤੇ ਪੈਰਾਮੈਡੀਕਲ ਕਰੋਨਾ ਵਲੰਟੀਅਰਾਂ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਸੂਬਾ ਸਕੱਤਰ ਚਮਕੌਰ ਚੰਨੀ ਅੱਜ ਆਪਣਾ ਮੰਗ ਨੂੰ ਲੈ ਕੇ ਧਨੋਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪੈਲਿਸ ਵਿੱਚ ਪਹੁੰਚੇ। ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਰੋਨਾ ਵਲੰਟੀਅਰਾਂ ਨਾਲ ਪੁਲਿਸ ਵੱਲੋਂ ਅੰਨੇਵਾਹ ਧੱਕਾਮੁੱਕੀ, ਗਾਲੀ ਗਲੋਚ ਕੀਤਾ ਗਿਆ ਅਤੇ ਧੱਕੇ ਨਾਲ ਬੱਸ ਵਿੱਚ ਸੁੱਟਆ ਗਿਆ। ਅੱਗੋ ਮੁੱਖ ਮੰਤਰੀ ਚੰਨੀ ਨੇ ਐਲਾਨ ਵੀ ਕੀਤਾ ਕਿ ਪ੍ਰਦਸ਼ਨ ਕਰਨ ਵਾਲਿਆਂ ਤੇ ਪਰਚੇ ਰੱਦ ਕੀਤੇ ਜਾਣਗੇ। ਪਰ ਜਿਵੇਂ ਮੀਡਿਆ ਵਿੱਚ ਬਿਆਨ ਆਇਆ ਮੰਤਰੀ ਵੇਰਕਾ ਦਾ ਬਿਆਨ ਆਇਆ ਕਿ ਕਰੋਨਾ ਵਿੱਚ ਕੰਮ ਕਰਨ ਵਾਲਿਆਂ ਨੂੰ ਕਰਾਂਗਾ ਬਹਾਲ ਪਰ ਇਹ ਗੱਲਾਂ ਸਿਰਫ਼ ਸਰਕਾਰ ਨੂੰ ਅਤੇ ਆਪਣੀ ਵਾਹ-ਵਾਹ ਕਰਾਉਣ ਲਈ ਕਰਦੇ ਹਨ। ਜਦ ਕਿ ਜਿਹੜੇ ਕਰੋਨਾ ਵਲੰਟੀਅਰ ਨੇ ਸਰਕਾਰ ਦਾ ਮੋਢੇ ਨਾਲ ਮੋਢਾ ਲਾ ਕੇ ਕੰਮ ਕੇ ਮਿਸਨ ਫਤਿਹ ਕਰਵਾਇਆ। ਪਰ ਸਰਕਾਰ ਉਹਨਾਂ ਨੂੰ ਹੱਕ ਨਹੀਂ ਦੇ ਰਹੀ ਅਤੇ ਗੁਮਰਾਹ ਕਰ ਰਹੀ ਹੈ। ਜੇਕਰ ਮੁੜ ਪੰਜਾਬ ਦੇ ਵੋਟਰ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਉਦੇ ਹਨ ਤਾਂ ਕਿ ਵਿਸ਼ਵਾਸ਼ ਹੈ ਕਿ ਇਹ ਜਨਤਾ ਦੇ ਕੰਮ ਕਰਨਗੇ, ਇਹਨਾਂ ਦੀਆਂ ਮਿੱਠੀਆਂ ਗੋਲੀਆਂ, ਝੂਠੇ ਲਾਰੇ ਹੀ ਵੋਟ ਨਾ ਪਾਉਣ ਤੇ ਮਜਬੂਰ ਕਰਨਗੇ।

Advertisements

ਸੂਬਾ ਵਾਇਸ ਪ੍ਰਧਾਨ ਗੋਰਵ ਜਨੇਜਾ ਨੇ ਸਰਕਾਰ ਨੂੰ ਚਨੋਤੀ ਦਿੱਤੀ ਕਿ ਕਰੋਨਾ ਵਲੰਟੀਅਰ ਵੱਲੋਂ ਪੱਕਾ ਧਰਨਾ ਚਲਦੇ ਨੂੰ ਵੀ 120ਦਿਨ ਹੋ ਚੁੱਕੇ ਹਨ। ਜਦੋਂ ਤੱਕ ਸਰਕਾਰ ਹੱਲ ਨਹੀਂ ਕਰਦੀ ਧਰਨਾ ਨਹੀ ਚੱਕਾਗੇ ਅਤੇ ਪੂਰੇ ਪੰਜਾਬ ਦੇ ਵਲੰਟੀਅਰ ਨੂੰ ਵਿਰੋਧ ਕਰਨ ਲਈ ਅਪੀਲ ਕੀਤੀ ਗਈ। ਉਨਾਂ ਕਿਹਾ ਕਿ ਵਲੰਟੀਅਰ ਤਪਾ ਵਿੱਚ ਮੁੱਖ ਮੰਤਰੀ ਚੰਨੀ ਦਾ ਵਿਰੋਧ ਕਰਨਗੇ। ਇਸ ਮੋਕੇ ਜਿਲਾ ਪ੍ਰਧਾਨ ਗੁਰਪਿਆਰ ਸਿੰਘ, ਵਿਕਾਸ ਪਠਾਨਕੋਟ, ਹਰਜਿੰਦਰ ਸਿੰਘ ਲੂਧਿਆਣਾ, ਧਰਮਵੀਰ ਬਠਿੰਡਾ, ਵਿਕਾਸ ਸ਼ਰਮਾ ਮੋਜੂਦ ਸਨ।

LEAVE A REPLY

Please enter your comment!
Please enter your name here