ਕਰੋਨਾ ਯੋਧਿਆਂ ਨੇ ਆਪਣੇ ਸਨਮਾਨ/ਪ੍ਰਸ਼ੰਸ਼ਾ ਪੱਤਰ “ਰੋਸ” ਵਜੋਂ ਡਿਪਟੀ ਕਮਿਸ਼ਨਰ ਨੂੰ ਕੀਤੇ ਵਾਪਿਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਵਿੱਚ ਐਨ.ਐਚ.ਐਮ ਅਧੀਨ ਕੰਮ ਕਰ ਰਹੇ ਸਿਹਤ ਕਰਮਚਾਰੀਆਂ ਦੀ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਨੂੰ ਅੱਗੇ ਤੋਰਦੇ ਹੋਏ ਅੱਜ ਕਰਮਚਾਰੀਆਂ ਵਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਅਪਨੀਤ ਰਿਆਤ ਜੀ ਨੂੰ ਕੋਵਿਡ ਮਹਾਮਾਰੀ ਦੌਰਾਨ ਵਧੀਆਂ ਸੇਵਾਂਵਾਂ ਪ੍ਰਦਾਨ ਕਰਨ ਵਾਲੇ ਕਰੋਨਾ ਯੋਧਿਆਂ ਨੇ ਆਪਣੇ ਸਨਮਾਨ/ਪ੍ਰਸ਼ੰਸ਼ਾ ਪੱਤਰ “ਰੋਸ” ਵਜੋਂ ਵਾਪਿਸ ਕੀਤੇ।ਇਸ ਮੌਕੇ ਜ਼ਿਲ੍ਹਾ ਉਪ-ਪ੍ਰਧਾਨ ਸੁਮੀਤ ਸ਼ਰਮਾਂ ਨੇ ਦੱਸਿਆ ਕਿ ਇਹ ਹੜਤਾਲ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਵਲੋਂ ਆਪਣੇ ਹੱਕਾਂ ਨੂੰ ਲੈਕੇ ਕੀਤੀ ਜਾ ਰਹੀ ਹੈ ਅਤੇ ਤੱਦ ਤੱਕ ਜ਼ਾਰੀ ਰਹੇਗੀ ਜੱਦ ਤੱਕ ਪੰਜਾਬ ਸਰਕਾਰ ਉਨਾਂ ਦੇ ਹੱਕ ਉਨਾਂ ਨੂੰ ਦੇ ਨਹੀਂ ਦਿੰਦੀ।ਇਹ ਸਿਹਤ ਕਰਮਚਾਰੀ ਪਿਛਲੇ 15 ਸਾਲਾ ਤੋਂ ਨਿਗੁਣੀਆਂ ਤਨਖਾਹਾਂ ਤੇ ਆਪਣੀ ਡਿਊਟੀਆਂ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਹਰ ਸਰਕਾਰ ਵਲੋਂ ਇਹਨਾਂ ਦਾ ਲਗਾਤਾਰ ਸ਼ੌਸ਼ਨ ਕੀਤਾ ਜਾਂਦਾ ਹੈ। ਉਨਾਂ ਦੱਸਿਆ ਚੰਨੀ ਸਰਕਾਰ ਵਲੋਂ ਕੀਤੇ ਸਾਰੇ ਐਲਾਨ ਨਿਰਾ ਝੂਠ ਅਤੇ ਲਾਰਿਆਂ ਦੀ ਪੰਡ ਹੈ।ਉਨਾਂ ਦੀ ਜਾਇਜ਼ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

Advertisements

ਪੰਜਾਬ ਸਰਕਾਰ ਵਲੋਂ ਜਿਹੜਾ ਕੱਚੇ ਮੁਲਾਜਾਮਾਂ ਨੂੰ ਪੱਕੇ ਕਰਨ ਲਈ “ਦ ਪੰਜਾਬ ਪੋ੍ਰਟੈਕਸ਼ਨ ਐਂਡ ਕਾਂਟੇ੍ਰਕਚੁਅਲ ਇੰਪਲਾਈਜ਼ ਬਿਲ ਨੂੰ 2021” ਬਣਾਇਆ ਗਿਆ ਹੈ ਉਸ ਵਿੱਚ ਐਨ.ਐਚ.ਐਮ ਦੇ ਕਰਮਚਾਰੀਆਂ ਨੂੰ ਸ਼ਾਮਿਲ ਨਹੀ ਕੀਤਾ ਗਿਆ ਹੈ ਜੋ ਕਿ ਸਰਾਸਰ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੋਖਾ ਹੈ।ਉਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਵਿੱਚ ਇਨਾਂ੍ਹ ਕਰਮਚਾਰੀਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਮੁੱਚੀ ਮਾਨਵਤਾ ਦੀ ਸੇਵਾ ਕੀਤੀ ਅਤੇ ਹੁਣ ਵੀ ਕਰ ਰਹੇ ਹਨ,ਪਰ ਸਰਕਾਰ ਨੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਤੋਂ ਪੂਰੀ ਤਰਾਂ ਨਾਲ ਪਾਸਾ ਵੱਟ ਲਿਆ, ਜਿਸ ਕਾਰਨ ਅੱਜ ਮਜ਼ਬੂਰਨ ਕਰੋਨਾ ਯੋਧਿਆਂ ਨੂੰ ਆਪਣੇ ਸਨਮਾਨ/ਪ੍ਰਸ਼ੰਸ਼ਾ ਪੱਤਰ “ਰੋਸ” ਵਜੋਂ ਸਰਕਾਰ ਨੂੰ ਵਾਪਿਸ ਕੀਤੇ।ਉਨਾਂ ਦੱਸਿਆ ਕਿ ਅੱਜ “ਅਜ਼ਾਦ ਕਿਸਾਨ ਸੰਘਰਸ਼” ਜਥੇਬੰਦੀ ਲਾਚੋਵਾਲ ਨੇ ਐਨ.ਐਚ.ਐਮ ਯੂਨੀਅਨ ਨੂੰ ਆਪਣਾ ਸਮਰੱਥਨ ਦੇਕੇ ਉਨਾਂ ਦੀ ਹੋਂਸਲਾ ਅਫਜਾਈ ਵੀ ਕੀਤੀ। ਇਸ ਮੌਕੇ ਸਮੂਹ ਕਰਮਚਾਰੀਆਂ ਵਲੋਂ ਸਰਕਾਰ ਵਿਰੋਧੀ ਨਾਰੇਬਾਜ਼ੀ ਕੀਤੀ ਅਤੇ ਕਿਹਾ ਗਿਆ ਕਿ ਜੇਕਰ ਸਾਡੀਆ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਵੱਖ-ਵੱਖ ਬਲਾਕਾਂ ਤੋਂ ਆਏ ਐਨ.ਐਚ.ਐਮ ਮੁਲਾਜ਼ਮਾਂ ਵਲੋਂ ਸਿਵਲ ਹਸਪਤਾਲ ਅੰਦਰ ਰੈਲੀ ਕੱਢ ਕੇ ਬਾਕੀ ਮੁਲਾਜ਼ਮਾਂ ਨੂੰ ਵੀ ਸਰਕਾਰ ਦੇ ਇਸ ਮਤਰੇਅ ਵਤੀਰੇ ਵਿੱਰੁਧ ਅਵਾਜ਼ ਉਠਾਉਣ ਅਤੇ ਸਾਥ ਦੇਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here