ਜਲੰਧਰ ਜਿਮਖਾਨਾ ਲੇਡੀਜ਼ ਕਲੱਬ ਦੀ ਚੋਣ 15 ਦਸੰਬਰ ਨੂੰ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਜਿਮਖਾਨਾ ਲੇਡੀਜ਼ ਕਲੱਬ, ਜਲੰਧਰ ਦੀ ਚੋਣ 15 ਦਸੰਬਰ 2021 ਨੂੰ ਕਰਵਾਈ ਜਾ ਰਹੀ ਹੈ, ਜਿਸ ਸਬੰਧੀ ਨਾਮਜ਼ਦਗੀਆਂ 6 ਅਤੇ 7 ਦਸੰਬਰ 2021 ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਐਡਮਿਨੀਸਟ੍ਰੇਟਿਵ ਬਿਲਡਿੰਗ ਖਜ਼ਾਨਾ ਦਫ਼ਤਰ, ਜਲੰਧਰ ਜਿਮਖਾਨਾ ਵਿਖੇ ਲਈਆਂ ਜਾਣਗੀਆਂ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉੱਪ ਮੰਡਲ ਮੈਜਿਸਟਰੇਟ ਨਕੋਦਰ-ਕਮ ਰਿਟਰਨਿੰਗ ਅਫ਼ਸਰ, ਜਲੰਧਰ ਜਿਮਖਾਨਾ ਲੇਡੀਜ਼ ਕਲੱਬ , ਜਲੰਧਰ ਪੂਨਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਾਮਜ਼ਦਗੀਆਂ ਦੀ ਪੜਤਾਲ 8 ਦਸੰਬਰ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ ਐਡਮਿਨੀਸਟ੍ਰੇਟਿਵ ਬਿਲਡਿੰਗ ਖਜ਼ਾਨਾ ਦਫ਼ਤਰ, ਜਲੰਧਰ ਜਿਮਖਾਨਾ ਵਿਖੇ ਕੀਤੀ ਜਾਵੇਗੀ ਅਤੇ 9 ਦਸੰਬਰ ਨੂੰ ਬਾਅਦ ਦੁਪਿਹਰ 3 ਵਜੇ ਤੋਂ ਪਹਿਲਾਂ-ਪਹਿਲਾਂ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ।

Advertisements

 ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ 15 ਦਸੰਬਰ  ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਜਲੰਧਰ ਜਿਮਖਾਨਾ ਕਲੱਬ, ਜਲੰਧਰ ਵਿਖੇ ਪੈਣਗੀਆਂ ਅਤੇ ਇਸ ਉਪਰੰਤ ਗਿਣਤੀ ਕਰ ਕੇ ਉਸੇ ਦਿਨ ਹੀ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਜਲੰਧਰ ਜਿਮਖਨਾ ਲੇਡੀਜ਼ ਕਲੱਬ ਦੇ ਜਿਨ੍ਹਾਂ ਮੈਂਬਰਾਂ ਦੇ ਬਕਾਇਆ ਹਨ, ਉਹ  6 ਦਸੰਬਰ 2021 ਤੱਕ ਜਮ੍ਹਾ ਕਰਵਾਉਣ, ਜਿਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਇਹ ਚੋਣ ਆਨਰੇਰੀ ਸਕੱਤਰ, ਜੁਆਇੰਟ ਸਕੱਤਰ, ਐਂਟਰਟੇਨਮੈਂਟ ਸਕੱਤਰ, ਖਜ਼ਾਨਚੀ, ਜੁਆਇੰਟ ਸਕੱਤਰ, ਫੂਡ ਸਕੱਤਰ, ਜੁਆਇੰਟ ਫੂਡ ਸਕੱਤਰ, ਕਾਰਜਕਾਰੀ ਕਮੇਟੀ ਦੇ 10 ਮੈਂਬਰਾਂ, ਜੁਆਇੰਟ ਐਂਟਰਟੇਨਮੈਂਟ ਸਕੱਤਰ ਦੇ ਅਹੁਦਿਆਂ ਲਈ ਕੀਤੀ ਜਾਣੀ ਹੈ।

LEAVE A REPLY

Please enter your comment!
Please enter your name here