ਮਿੱਟੀ ਦੀ ਉਤਪਾਦਿਕਤਾ ਵਧਾਉਣ ਲਈ ਮਿੱਟੀ ਦੇ ਖਾਰੇਪਣ ਅਤੇ ਸੋਡੀਫੀਕੇਸ਼ਨ ਨੂੰ ਰੋਕਣਾ ਜ਼ਰੂਰੀ: ਡਾ. ਅਮਰੀਕ

ਪਠਾਨਕੋਟ (ਦ ਸਟੈਲਰ ਨਿਊਜ਼)। ਹਰੇਕ ਤਰਾਂ ਦੇ ਜੀਵਨ ਭਾਵੇਂ ਮੁਨੱਖ ਹੋਵੇ ਜਾਂ ਪਸ਼ੂ ਜਾਂ ਪੌਦੇ ਹੋਣ,ਲਈ ਕੁਦਰਤ ਵੱਲੋਂ ਤਿੰਨ ਕੁਦਰਤੀ ਸੋਮੇ ਹਵਾ,ਪਾਣੀ ਅਤੇ ਮਿੱਟੀ ਬਹੁਤ ਜ਼ਰੂਰੀ ਹਨ ਇਸ ਲਈ ਇਨਾਂ ਤਿੰਨਾਂ ਦਾ ਸ਼ੁਧ ਹੋਣਾ ਬਹੁਤ ਜ਼ਰੂਰੀ ਹੈ।ਇਹ ਵਿਚਾਰ ਡਾ ਅਮਰੀਕ ਸਿੰਘ ਭੌਂ ਪਰਖ ਅਫਸਰ ਨੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਵਿੰਦਰ ਸਿੰਘ ਖਾਲਸਾ ਅਤੇ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਰਹਿਨੁਮਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਥਾਨਕ ਖੇਤੀਬਾੜੀ ਦਫਤਰ,ਇੰਦਰਾ ਕਾਲੋਨੀ ਵਿੱਚ ਮਨਾਏ ਗਏ ਵਿਸ਼ਵ ਮਿੱਟੀ ਦਿਵਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ।ਇਸ ਮੌਕੇ ਡਾ.ਸੀਮਾ ਸ਼ਰਮਾ ਭੌਂ ਵਿਗਿਆਨੀ,ਡਾ.ਮਨੂੰ ਤਿਆਗੀ ਫਲ ਵਿਗਿਆਨੀ ਕਿ੍ਰਸ਼ੀ ਵਿਗਿਆਨ ਕੇਂਦਰ, ਗੁਰਦਿੱਤ ਸਿੰਘ,ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਲਵ ਕੁਮਾਰ ਸ਼ਰਮਾ ਬਲਾਕ ਤਕਨਾਲੋਜੀ ਪ੍ਰਬੰਧਕ(ਆਤਮਾ), ਜਗਦੀਸ਼ ਸਿੰਘ,ਬਲਵਿੰਦਰ ਕੁਮਾਰ,ਮਨਦੀਪ ਹੰਸ,ਜੀਵਨ ਲਾਲ,ਸੁਭਾਸ਼ ਕੁਮਾਰ,ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ) ,ਸਮਾਜ ਸੇਵਕ ਅਤੇ ਅਗਾਂਹ ਵਧੂ ਕਿਸਾਨ ਸਤਵਿੰਦਰ ਸਿੰਘ,ਨਵੀਨ ਕੁਮਾਰ ਸ਼ਰਮਾ,ਠਾਕੁਰ ਰਾਮੇਸ਼ਵਰ,ਸ਼੍ਰੀ ਰਿਤੂ ਸਿੰਘ,ਸੰਸਾਰ ਸਿੰਘ, ਮੇਹਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Advertisements

ਡਾ. ਅਮਰੀਕ ਸਿੰਘ  ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸਵ ਮਿੱਟੀ ਦਿਵਸ 2021 ਅਤੇ ਇਸ ਦੀ ਮੁਹਿੰਮ “ਮਿੱਟੀ ਦੇ ਖਾਰੇਪਣ ਨੂੰ ਰੋਕੋ, ਮਿੱਟੀ ਦੀ ਉਤਪਾਦਕਤਾ ਨੂੰ ਵਧਾਓ“ ਦਾ ਉਦੇਸ ਮਿੱਟੀ ਪ੍ਰਬੰਧਨ ਵਿੱਚ ਵਧ ਰਹੀਆਂ ਚੁਣੌਤੀਆਂ ਨੂੰ ਸੰਬੋਧਿਤ ਕਰਕੇ, ਮਿੱਟੀ ਦੇ ਖਾਰੇਪਣ ਨਾਲ ਲੜਨ, ਵਧਦੀ ਹੋਈ ਸਿਹਤਮੰਦ ਵਾਤਾਵਰਣ ਪ੍ਰਣਾਲੀ ਅਤੇ ਮਨੁੱਖੀ ਭਲਾਈ ਨੂੰ ਬਣਾਈ ਰੱਖਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।ਉਨਾਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਅਨੇਕਾਂ ਕਾਰਨਾਂ ਕਾਰਨ ਮਿੱਟੀ ਦੀ ਉਤਪਾਦਕਤਾ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ,ਜਿੰਨਾਂ ਵਿੱਚੋਂ ਮਿੱਟੀ ਦਾ ਖਾਰਾਪਣ, ਸ਼ੋਰਾ(ਚਿੱਟਾ ਕੱਲਰ) ਮੁੱਖ ਕਾਰਕ ਹਨ। ਉਨਾਂ ਕਿਹਾ ਕਿਹਾ ਕਿ ਖਾਰੀਆਂ ਜ਼ਮੀਨਾਂ ਨੂੰ ਸੁਧਾਰਨ ਵਾਸਤੇ ਮਿੱਟੀ ਪਰਖ ਦੇ ਆਧਾਰ ਤੇ ਸਿਫ਼ਾਰਸ਼ ਕੀਤੀ ਜਿਪਸਮ ਦੀ ਮਾਤਰਾ ਪਾਉਣੀ ਚਾਹੀਦੀ ਹੈ।ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਿਪਸਮ 50 ਫੀਸਦੀ ਉਪਦਾਨ ਤੇ ਜਿਪਸਮ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ।ਉਨਾਂ ਕਿਹਾ ਕਿ ਖਾਰੀ ਜ਼ਮੀਨਾਂ ਵਿੱਚ ਵਿੱਚ ਆਮ ਜ਼ਮੀਨਾਂ ਨਾਲੋਂ ਨਾਈਟ੍ਰੋਜਨ ਖਾਦ ਦੀ 25 ਪ੍ਰਤੀਸ਼ਤ ਵੱਧ ਮਾਤਰਾ ਪਾਉਣੀ ਚਾਹੀਦੀ ਹੈ ਕਿਉਂਕਿ ਖਾਰੇਪਣ ਵਾਲੀਆਂ ਜ਼ਮੀਨਾਂ ਵਿੱਚ ਬੀਜੀਆਂ ਫ਼ਸਲਾਂ ਵਿੱਚ ਆਮ ਤੌਰ ਤੇ ਜ਼ਿੰਕ ਦੀ ਘਾਟ ਆ ਜਾਂਦੀ ਹੈ।ਉਨਾਂ ਕਿਹਾ ਕਿ ਖਾਰੀ ਜ਼ਮੀਨਾਂ ਵਿੱਚ ਜ਼ਿੰਕ ਸਲਫੇਟ ਦੀ ਵਰਤੋਂ ਆਮ ਜ਼ਮੀਨਾਂ ਨਾਲੋਂ ਵੱਧ ਮਾਤਰਾ ਵਿੱਚ ਕਰਨ ਦੀ ਜ਼ਰੂਰਤ ਹੁੰਦੀ ਹੈ।

ਉਨਾਂ ਕਿਹਾ ਕਿ ਜੇਕਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਮਿੱਟੀ ਦੀ ਮਹੱਹਤਾ ਨੂੰ ਸਮਝਣਾ ਪਵੇਗਾ ਅਤੇ ਅਜਿਹੀਆਂ ਯੋਜਨਾਵਾਂ ਬਨਾਉਣੀਆਂ ਪੈਣਗੀਆਂ ਜਿਸ ਨਾਲ ਮਿੱਟੀ ਦਾ ਪੁਰਾਣਾ ਰੂਪ ਵਾਪਸ ਆ ਸਕੇ ਤਾਂ ਜੋ ਭਵਿੱਖ ਵਿੱਚ ਇਸ ਮਿੱਟੀ ਤੋਂ ਸਿਹਤਮੰਦ ਭੋਜਨ ਪ੍ਰਾਪਤ ਕਰ ਸਕੀਏ।ਉਨਾਂ ਕਿਹਾ ਕਿ ਮਿੱਟੀ ਦੀ ਜੈਵਿਕ ਵਿਭਿੰਨਤਾ ਬਰਕਰਾਰ ਰੱਖਣ ਲਈ ਕਣਕ ਦੀ ਬਿਜਾਈ ਜ਼ੀਰੋ ਟਿਲੇਜ,ਡਰਿਲ,ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਕੀਤੀ ਜਾਵੇ।ਉਨਾਂ ਕਿਹਾ ਕਿ ਹਰੀ ਖਾਦ, ਮਲਚਿੰਗ ਤਕਨੀਕ,ਫਸਲਾਂ ਦੀ ਰਹਿੰਦ ਖੂੰਹਦ ਨੂੰ ਮਿੱਟੀ ਵਿੱਚ ਹੀ ਬਗੈਰ ਅੱਗ ਲਗਾਏ ਫਸਲਾਂ ਦੀ ਕਾਸਤ ਕੀਤੀ ਜਾਵੇ। ਡਾ. ਸੀਮਾ ਸ਼ਰਮਾ ਅਤੇ ਡਾ. ਮਨੂੰ ਤਿਆਗੀ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਅਤੇ ਬਾਗਾਂ ਵਿੱਚ ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਆਧਾਂਰ ਤੇ ਕਰਨ ਲਈ ਪ੍ਰੇਰਤ ਕਰਦਿਆਂ ਕਿਹਾ ਕਿ ਫਸਲਾਂ ਤੋਂ ਲਾਹੇਵੰਦ ਝਾੜ ਲੈਣ ਲਈ ਖਾਦਾਂ ਦੀ ਸਹੀ ਮਾਤਰਾ ਵਿੱਚ ਉਚਿਤ ਸਮੇਂ ਤੇ ਅਤੇ ਯੋਗ ਢੰਗ ਨਾਲ ਵਰਤੋ ਜਰੂਰੀ ਹੈ।

ਗੁਰਦਿੱਤ ਸਿੰਘ ਨੇ ਕਿਹਾ ਕਿ ਕਣਕ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਅਤੇ ਨਦੀਨਨਾਸ਼ਕਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਜ਼ਰੂਰੀ ਹੈ,ਨਦੀਨਨਾਸ਼ਕਾਂ ਦੀ ਵਰਤੋਂ ਸਹੀ ਸਮੇਂ.ਸਹੀ ਛਿੜਕਾੳ ਤਕਨੀਕਾਂ ਅਤੇ ਸਿਫਰਾਸ਼ਾਂ ਅਨੁਸਾਰ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਅਗਾਂਹਵਧੂ ਕਿਸਾਨਾਂ ਸਤਵਿੰਦਰ ਸਿੰਘ,ਨਵੀਨ ਕੁਮਾਰ ਸ਼ਰਮਾ,ਮੇਹਰ ਸਿੰਘ,ਸੰਸਾਰ ਸਿੰਘ,ਮਤੀ ਰਿੱਤੂ ਸਿੰਘ,ਅਮਰਜੀਤ ਸਿੰਘ,ਪ੍ਰੇਮ ਕੁਮਾਰ ਸ਼ਰਮਾ ਨੇ ਖੇਤਾਂ ਵਿੱਚ ਮਿੱਟੀ ਦੀ ਸਿਹਤ ਸੁਧਾਰ ਲਈ ਕੀਤੇ ਗਏ ਉਪਰਾਲਆਂ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ।

LEAVE A REPLY

Please enter your comment!
Please enter your name here