ਫੌਜ ਵਿੱਚ ਭਰਤੀ ਹੋਣ ਵਾਲੇ ਯੁਵਕਾਂ ਦੀ ਫਿਜ਼ੀਕਲ ਟੈਸਟ/ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਸ਼ੁਰੂ: ਇੰਚਾਰਜ ਇਕਬਾਲ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ( ਫਿਰੋਜ਼ਪੁਰ ) ਦੇ ਕੈਂਪ ਦੇ ਇੰਚਾਰਜ ਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਨਵਰੀ 2022 ਅਤੇ ਫਰਵਰੀ 2022 ਵਿੱਚ ਫੌਜ ਦੀ ਭਰਤੀ ਰੈਲੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਲਿਖਤੀ ਟੈਸਟ ਵਿੱਚੋਂ ਪਾਸ ਹੋਏ ਯੁਵਕ ਜੋ ਕਿ ਫ਼ਿਜੀਕਲ ਟੈਸਟ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹਨ ਉਨ੍ਹਾਂ ਯੁਵਕਾਂ ਨੂੰ ਫ਼ਿਜੀਕਲ ਟੈਸਟ ਦੀ ਮੁਫ਼ਤ ਤਿਆਰੀ ਕਰਵਾਈ ਜਾਵੇਗੀ ਅਤੇ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਫਿਜ਼ੀਕਲ ਟੈਸਟ ਅਤੇ ਲਿਖਤੀ ਪੇਪਰ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ।

Advertisements

ਇਹ ਸਿਖਲਾਈ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵੱਲੋਂ ਜਿਲ੍ਹਾ ਫਿਰੋਜ਼ਪੁਰ ਦੇ ਪੰਜਾਬ ਪੁਲਿਸ ਅਤੇ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਫਿਜ਼ੀਕਲ੍ਹ ਟ੍ਰੇਨਿੰਗ/ਲਿਖਤੀ ਪੇਪਰ ਦੀ ਤਿਆਰੀ ਬਿਲਕੁੱਲ ਮੁਫ਼ਤ ਕਰਵਾਈ ਜਾਵੇਗੀ। ਕੈਂਪ ਵਿੱਚ ਸਰਕਾਰ ਵੱਲੋਂ ਕੋਵਿਡ-19 ਦੀਆਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ । ਕੈਂਪ ਵਿੱਚ ਮੁਫ਼ਤ ਖਾਣਾ ਅਤੇ ਮੁਫ਼ਤ ਰਹਾਇਸ਼ ਦਾ ਪ੍ਰਬੰਧ ਹੈ । ਕੈਂਪ ਵਿੱਚ ਟ੍ਰੇਨਿੰਗ ਲੈਣ ਲਈ ਸਕਰੀਨਿੰਗ ਮਿਤੀ 9 ਦਸੰਬਰ ਤੋਂ 10 ਦਸੰਬਰ 2021 ਤੱਕ ਸਵੇਰੇ 10 ਵਜ੍ਹੇ ਤੋਂ 11 ਵਜ੍ਹੇ ਤੱਕ ਕੀਤੀ ਜਾਵੇਗੀ । ਚਾਹਵਾਨ ਕੈਂਪ ਵਿੱਚ ਸਕਰੀਨਿੰਗ ਸਮੇਂ ਰਹਾਇਸ਼ ਦੇ ਸਰਟੀਫਿਕੇਟ, ਜਾਤ ਦੇ ਸਰਟੀਫਿਕੇਟ, ਦਸਵੀਂ ਅਤੇ ਬਾਰਵੀਂ ਪਾਸ ਅਸਲ ਸਰਟੀਫਿਕੇਟ ਅਤੇ ਪੰਜਾਬ ਪੁਲਿਸ ਵਿੱਚੋ ਲਿਖਤੀ ਪੇਪਰ ਵਿੱਚੋਂ ਪਾਸ ਹੋਣ ਦਾ ਪਰੂਫ਼ ਅਤੇ ਫ਼ਿਜੀਕਲ ਟਰਾਇਲ ਦਾ ਐਡਮਿਟ ਕਾਰਡ ਨਾਲ ਲੈ ਕੇ ਆਉਣ।  ਕੈਂਪ ਵਿੱਚੋਂ ਜੋ ਯੁਵਕ ਪਹਿਲਾਂ ਟ੍ਰੇਨਿੰਗ ਲੈ ਚੁੱਕੈ ਹਨ ਉਹ ਕੈਂਪ ਵਿੱਚ ਦੁਬਾਰਾ ਨਾ ਆਉਣ। ਕੈਂਪ ਵਿੱਚ ਟੇ੍ਰਨਿੰਗ 15 ਦਸੰਬਰ 2021 ਤੋਂ ਸ਼ੁਰੂ ਹੈ।  ਜੋ ਯੁਵਕ ਰੋਜ਼ਾਨਾ ਘਰ ਤੋਂ ਆਉਣਾ ਚਾਹੁੰਦੇ ਹਨ ਉਹ ਯੁਵਕ ਵੀ ਟ੍ਰੇਨਿੰਗ ਲੈਣ ਲਈ ਆ ਸਕਦੇ ਹਨ।  ਵਧੇਰੇ ਜਾਣਕਾਰੀ ਲਈ ਚਾਹਵਾਨ ਨੌਜਵਾਨ 94638-31615, 83601-63527 ਅਤੇ 94639-03533 ਨੰਬਰਾਂ ਤੇ ਸਪੰਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here