ਡਾ. ਸੋਤਲਾ ਦੀ ਬੱਚੀ ਨੇ ਨੈਸ਼ਨਲ ਓਪਨ ਤਾਇਕਵਾਨਡੋ ਚੈਂਪੀਅਨਸ਼ਿਪ ਚੰਡੀਗੜ੍ਹ ਅਤੇ ਪਟਿਆਲਾ ਵਿੱਚ ਗੋਲਡ ਮੈਡਲ ਜਿੱਤਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਾਬਾ ਸਾਹਿਬ ਸ਼ੋਸ਼ਲ ਅਤੇ ਵੈਲਫੇਅਰ ਸੁਸਾਇਟੀ ਸੋਤਲਾ ਵਲੋਂ ਕਰਵਾਈ ਜਾ ਰਹੀ ਤਾਇਵਾਨਡੋ ਦੀ ਕੋਚਿੰਗ ਦੇ ਸਦਕਾ ਕੁੱਝ ਦਿਨ ਪਹਿਲਾ ਨੈਸ਼ਨਲ ਓਪਨ ਤਾਇਕਵਾਨਡੋ ਚੈਂਪੀਅਨਸ਼ਿਪ ਚੰਡੀਗੜ੍ਹ ਅਤੇ ਪਟਿਆਲਾ ਓਪਨ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਪਿੰਡ ਸੋਤਲਾ ਦੀ ਬੱਚੀ ਚਹਿਕ ਗੋਜਰਾ ਪੁੱਤਰੀ ਬਲਵਿੰਦਰ ਸਿੰਘ ਗੋਜਰਾ ਨੇ ਗੋਲਡ ਮੈਡਲ ਜਿੱਤ ਕੇ ਸਾਡੇ ਪਿੰਡ ਸੋਤਲਾ ਦਾ ਨਾਮ ਰੌਸ਼ਨ ਕੀਤਾ ।

Advertisements

ਇਸ ਬਾਰੇ ਜਾਣਕਾਰੀ ਦਿੱਤੇ ਹੋਏ ਪ੍ਰਧਾਨ ਦਵਿੰਦਰ ਗੋਜਰਾ ਨੇ ਦੱਸਿਆ ਕਿ ਪਿੰਡ ਸੋਤਲਾ ਵਿਖੇ ਐਨ ਆਰ ਆਈ ਦੀ ਸਹਾਇਤਾ ਨਾਲ ਤਾਇਵਾਨਡੋ ਦੀ ਕੋਚਿੰਗ ਕੋਚ ਵਿਸ਼ਾਲ ਸ਼ਰਮਾ ਦੀ ਅਗਵਾਈ ਹੇਠ ਕਾਰਵਾਈ ਜਾਂ ਰਹੀ ਹੈ। ਜਿਸ ਵਿੱਚ ਬੱਚੇ ਕੋਚਿੰਗ ਹਾਸਲ ਕਰਕੇ ਆਪਣੇ ਆਪ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ ਨਾਲ ਖੇਡਾ ਵਿੱਚ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਮ ਰੌਸ਼ਨ ਕਰਦੇ ਹਾਂ। ਇਸ ਮੌਕੇ ਤੇ ਬੱਚੀ ਦੀ ਮਾਤਾ ਕਲਜੀਤ, ਨੰਬਰਦਾਰ ਨਰਿੰਦਰ ਪਾਲ, ਗਿਆਨ ਸਿੰਘ, ਜੀ ਓ ਜੀ ਬਲਵੀਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here